ਆਲੀਆ ਭੱਟ ਨੇ ਬਿਪਾਸ਼ਾ ਬਾਸੂ  ਦੀ ਧੀ ਲਈ ਭੇਜੀ ਕਿਤਾਬ ਅਤੇ ਕੱਪੜੇ, ਅਦਾਕਾਰਾ ਨੇ ਕੀਤਾ ਧੰਨਵਾਦ

Friday, Jul 05, 2024 - 12:09 PM (IST)

ਆਲੀਆ ਭੱਟ ਨੇ ਬਿਪਾਸ਼ਾ ਬਾਸੂ  ਦੀ ਧੀ ਲਈ ਭੇਜੀ ਕਿਤਾਬ ਅਤੇ ਕੱਪੜੇ, ਅਦਾਕਾਰਾ ਨੇ ਕੀਤਾ ਧੰਨਵਾਦ

ਮੁੰਬਈ- ਆਲੀਆ ਭੱਟ ਅਤੇ ਬਿਪਾਸ਼ਾ ਬਾਸੂ ਆਪਣੀ ਜ਼ਿੰਦਗੀ ਦੇ ਖੂਬਸੂਰਤ ਦੌਰ ਦਾ ਆਨੰਦ ਲੈ ਰਹੇ ਹਨ। ਬਾਲੀਵੁੱਡ ਦੀਆਂ ਦੋਵੇਂ ਅਦਾਕਾਰਂ ਨੇ ਕੁਝ ਸਾਲ ਪਹਿਲਾਂ ਬੱਚੀਆਂ ਦਾ ਸੁਆਗਤ ਕੀਤਾ ਹੈ। ਇਸ ਦੌਰਾਨ ਆਲੀਆ ਨੇ ਬਿਪਾਸ਼ਾ ਦੀ ਬੇਟੀ ਦੇਵੀ ਨੂੰ ਕੱਪੜੇ ਅਤੇ ਕੁਝ ਕਿਤਾਬਾਂ ਗਿਫਟ ਕੀਤੀਆਂ। ਬਾਸੂ ਨੇ ਆਪਣੀ ਇੰਸਟਾ ਸਟੋਰੀ 'ਤੇ ਪੈਕੇਜ ਦੀ ਝਲਕ ਦਿਖਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਲੀਆ ਦਾ ਧੰਨਵਾਦ ਵੀ ਕੀਤਾ ਹੈ।

PunjabKesari

ਤਸਵੀਰ ਸ਼ੇਅਰ ਕਰਦੇ ਹੋਏ ਬਿਪਾਸ਼ਾ ਬਾਸੂ ਨੇ ਲਿਖਿਆ, 'ਇਸ ਪਿਆਰੇ ਕੱਪੜੇ ਅਤੇ ਇਸ ਬਹੁਤ ਹੀ ਪਿਆਰੀ ਕਿਤਾਬ ਲਈ ਆਲੀਆ ਭੱਟ ਦਾ ਧੰਨਵਾਦ। ਦੇਵੀ ਪਹਿਲਾਂ ਹੀ ਪੁਸਤਕ ਪ੍ਰੇਮੀ ਹੈ। ਉਸ ਨੂੰ ਇਹ ਕਿਤਾਬ ਬਹੁਤ ਪਸੰਦ ਆਈ। ਤੁਹਾਨੂੰ ਦੱਸ ਦੇਈਏ ਕਿ ਬਿਪਾਸ਼ਾ ਬਾਸੂ ਨੇ 12 ਨਵੰਬਰ 2022 ਨੂੰ ਕਰਨ ਸਿੰਘ ਗਰੋਵਰ ਨਾਲ ਧੀ ਦੇਵੀ ਦਾ ਸਵਾਗਤ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਬਿਪਾਸ਼ਾ ਬਾਸੂ ਨੇ ਕਬੂਲ ਕੀਤਾ ਹੈ ਕਿ ਉਹ ਸਿਰਫ਼ ਬੇਟੀ ਚਾਹੁੰਦੀ ਹੈ।

ਇਹ ਵੀ ਪੜ੍ਹੋ- ਕੀ ਹੁਣ ਹਿਨਾ ਖ਼ਾਨ ਨਾਲ ਵਿਆਹ ਕਰਨਗੇ ਰੌਕੀ ਜੈਸਵਾਲ? ਜਵਾਬ ਸੁਣ ਫੈਨਜ਼ ਹੋਏ ਭਾਵੁਕ

ਇਕ ਇੰਟਰਵਿਊ 'ਚ ਬਿਪਾਸ਼ਾ ਨੇ ਕਿਹਾ ਕਿ, 'ਕਰਨ ਅਤੇ ਮੈਂ ਸ਼ੁਰੂ ਤੋਂ ਹੀ ਬੱਚਾ ਚਾਹੁੰਦੇ ਸੀ। ਸਾਨੂੰ ਨਹੀਂ ਪਤਾ ਕਿ ਸਾਨੂੰ ਇਹ ਖੁਸ਼ਖਬਰੀ ਮਿਲਣ 'ਚ ਇੰਨੀ ਦੇਰ ਕਿਉਂ ਹੋਈ ਜਾਂ ਇਸ ਵਿੱਚ ਇੰਨਾ ਸਮਾਂ ਕਿਉਂ ਲੱਗਾ। ਜਦੋਂ ਵੀ ਅਸੀਂ ਆਪਣੀ ਫੈਮਿਲੀ ਪਲੈਨਿੰਗ ਦੀ ਗੱਲ ਕਰਦੇ ਹਾਂ, ਅਸੀਂ ਇੱਕ ਕੁੜੀ ਦੀ ਉਮੀਦ ਕਰਦੇ ਹਾਂ। ਅਦਾਕਾਰਾ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਬੱਚਾ ਇਕ ਖੂਬਸੂਰਤ ਤੋਹਫਾ ਹੁੰਦਾ ਹੈ। ਸਾਨੂੰ ਕਿਸੇ ਵੀ ਲਿੰਗ ਨੂੰ ਸਵੀਕਾਰ ਕਰਨਾ ਚਾਹੀਦਾ ਹੈ। 


author

Priyanka

Content Editor

Related News