ਆਲੀਆ ਭੱਟ ਨੇ ਸ਼ਰਾਰਾ ਸੂਟ ’ਚ ਦਿੱਤੇ ਸ਼ਾਨਦਾਰ ਪੋਜ਼, ਬੇਬੀ ਬੰਪ ਲੁਕਾਉਂਦੀ ਆਈ ਨਜ਼ਰ (ਦੇਖੋ ਤਸਵੀਰਾਂ)

Tuesday, Jul 26, 2022 - 12:03 PM (IST)

ਆਲੀਆ ਭੱਟ ਨੇ ਸ਼ਰਾਰਾ ਸੂਟ ’ਚ ਦਿੱਤੇ ਸ਼ਾਨਦਾਰ ਪੋਜ਼, ਬੇਬੀ ਬੰਪ ਲੁਕਾਉਂਦੀ ਆਈ ਨਜ਼ਰ (ਦੇਖੋ ਤਸਵੀਰਾਂ)

ਮੁੰਬਈ: ਬਾਲੀਵੁੱਡ ਡੈਸਕ ਆਲੀਆ ਭੱਟ ਇਸ ਸਮੇਂ ਆਪਣੀ ਲਾਈਫ਼ ਦੇ ਸਭ ਤੋਂ ਖੂਬਸੂਰਤ ਪਲ ਯਾਨੀ ਪ੍ਰੈਗਨੈਂਸੀ ਪੀਰੀਅਡ ’ਚ ਹੈ। ਆਲੀਆ ਜਲਦ ਹੀ ਪਤੀ ਰਣਬੀਰ ਕਪੂਰ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਪ੍ਰੈਗਨੈਂਸੀ ’ਚ ਵੀ ਆਲੀਆ ਆਪਣੀ ਪ੍ਰੋਫ਼ੈਸ਼ਨ ਲਾਈਫ਼ ’ਤੇ ਪੂਰਾ ਧਿਆਨ ਦੇ ਰਹੀ ਹੈ। ਗਰਭਵਤੀ ਆਲੀਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਡਾਰਲਿੰਗਸ’ ਦੇ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ।

PunjabKesari

ਇਹ ਵੀ ਪੜ੍ਹੋ :ਮੁਸ਼ਕਿਲਾਂ 'ਚ ਘਿਰ ਸਕਦੇ ਨੇ ਅਦਾਕਾਰ ਰਣਵੀਰ ਸਿੰਘ, ਮੁੰਬਈ ਪੁਲਸ ਕੋਲ ਪੁੱਜੀ ਸ਼ਿਕਾਇਤ

ਇਸ ਦੌਰਾਨ ਅਦਾਕਾਰਾ ਰਵਾਇਤੀ ਲੁੱਕ ’ਚ ਨਜ਼ਰ ਆਈ। ਲੁੱਕ ਦੀ ਗੱਲ ਕਰੀਏ ਤਾਂ ਆਲੀਆ ਬਲੈਕ ਕੁਰਤੀ ਅਤੇ ਪਲਾਜ਼ੋ ’ਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ।

PunjabKesari

ਇਹ ਵੀ ਪੜ੍ਹੋ : ਸੁਹਾਵਨੇ ਮੌਸਮ ’ਚ ਪਤੀ ਸੂਰਜ ਨਾਲ ਰੋਮਾਂਟਿਕ ਹੋਈ ਮੌਨੀ ਰਾਏ, ਮਸਤੀ ਕਰਦੀ ਆਈ ਨਜ਼ਰ

ਇਸ ਸੂਟ ਨਾਲ ਅਦਾਕਾਰਾ ਨੇ ਮੈਚਿੰਗ ਦੁਪਟਾ ਕੈਰੀ ਕੀਤਾ ਸੀ ਜਿਸ ’ਚ ਆਪਣਾ ਬੇਬੀ ਬੰਪ ਲੁਕਾਉਂਦੀ ਨਜ਼ਰ ਆ ਰਹੀ ਹੈ।

PunjabKesari

ਆਲੀਆ ਦੇ ਲੁੱਕ ਦੀ ਗੱਲ ਕਰੀਏ ਤਾਂ ਆਲੀਆ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਖੁੱਲ੍ਹੇ ਵਾਲ ਛੱਡੇ ਹੋਏ ਹਨ। 

PunjabKesari

ਚਿਹਰੇ ’ਤੇ ਮੁਸਾਕਾਨ ਅਤੇ ਕੰਨਾ ਦੇ ਝੁਮਕੇ ਅਦਾਕਾਰਾ ਦੀ ਲੁੱਕ ਨੂੰ ਹੋਰ ਵਧਾ ਰਹੇ ਹਨ। ਇਸ ਦੇ ਨਾਲ ਆਲੀਆ ਦੇ ਮੱਥੇ ’ਤੇ ਬੰਦੀ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ।

PunjabKesari

ਫ਼ਿਲਮਾਂ ’ਚ ਆਲੀਆ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਆਲੀਆ ਹਾਲ ਹੀ ’ਚ ‘RRR’ ਅਤੇ ‘ਗੰਗੂਬਾਈ ਕਾਠੀਆਵਾੜੀ’ ’ਚ ਨਜ਼ਰ ਆਈ ਹੈ। ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਆਲੀਆ ਦੀ ਫ਼ਿਲਮ ‘ਡਾਰਲਿੰਗਸ’ OTT ’ਤੇ ਰਿਲੀਜ਼ ਹੋ ਰਹੀ ਹੈ।

PunjabKesari

ਇਸ ਤੋਂ ਇਲਾਵਾ ਆਲੀਆ ਆਪਣੀ ਪਹਿਲੀ ਫ਼ਿਲਮ ‘ਬ੍ਰਹਮਾਸਤਰ’ ’ਚ ਰਣਬੀਰ ਕਪੂਰ ਨਾਲ ਅਤੇ ਰਣਵੀਰ ਸਿੰਘ ਨਾਲ ‘ਰੌਕੀ ਰਾਣੀ ਦੀ ਲਵ ਸਟੋਰੀ’ ’ਚ ਨਜ਼ਰ ਆਵੇਗੀ।


author

Shivani Bassan

Content Editor

Related News