ਕੋਰੋਨਾ ਪਾਜ਼ੀਟਿਵ ਕਰੀਨਾ ਤੇ ਅੰਮ੍ਰਿਤਾ ਨਾਲ ਪਾਰਟੀ ਮਗਰੋਂ ਬੇਫਿਕਰ ਘੁੰਮ ਰਹੀ ਆਲੀਆ ਭੱਟ! ਹੁਣ ਹੋਇਆ ਵੱਡਾ ਖੁਲਾਸਾ

Monday, Dec 20, 2021 - 02:18 PM (IST)

ਕੋਰੋਨਾ ਪਾਜ਼ੀਟਿਵ ਕਰੀਨਾ ਤੇ ਅੰਮ੍ਰਿਤਾ ਨਾਲ ਪਾਰਟੀ ਮਗਰੋਂ ਬੇਫਿਕਰ ਘੁੰਮ ਰਹੀ ਆਲੀਆ ਭੱਟ! ਹੁਣ ਹੋਇਆ ਵੱਡਾ ਖੁਲਾਸਾ

ਮੁੰਬਈ (ਬਿਊਰੋ) : ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਵਧਦੇ ਪ੍ਰਕੋਪ ਦੇ ਵਿਚਕਾਰ, ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣ ਲੱਗੀ ਹੈ। ਇਸ ਦੌਰਾਨ ਅਦਾਕਾਰਾ ਕਰੀਨਾ ਕਪੂਰ ਖ਼ਾਨ ਤੇ ਅੰਮ੍ਰਿਤਾ ਅਰੋੜਾ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਬੀ. ਐੱਮ. ਸੀ. ਨੇ ਉਨ੍ਹਾਂ ਦੇ ਘਰ ਨੂੰ ਸੀਲ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਤਰਸੇਮ ਜੱਸੜ ਨੇ ਸ੍ਰੀ ਦਰਬਾਰ ਸਾਹਿਬ 'ਚ ਹੋਈ ਬੇਅਬਦੀ ਦੀ ਕੜੇ ਸ਼ਬਦਾਂ 'ਚ ਕੀਤੀ ਨਿੰਦਿਆ, ਆਖੀਆਂ ਇਹ ਗੱਲਾਂ

ਸੂਤਰਾਂ ਦਾ ਕਹਿਣਾ ਹੈ ਕਿ BMC ਨੇ ਆਲੀਆ ਭੱਟ ਨੂੰ ਵੱਡੀ ਰਾਹਤ ਦਿੱਤੀ ਹੈ। BMC ਅਧਿਕਾਰੀਆਂ ਮੁਤਾਬਕ ਆਲੀਆ ਭੱਟ ਨੇ ਕੁਆਰੰਟੀਨ ਦੇ ਨਿਯਮਾਂ ਨੂੰ ਨਹੀਂ ਤੋੜਿਆ ਹੈ। BMC ਅਧਿਕਾਰੀਆਂ ਮੁਤਾਬਕ, ਆਲੀਆ ਭੱਟ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਹੈ। 5 ਦਿਨ ਆਈਸੋਲੇਸ਼ਨ 'ਚ ਰਹਿਣ ਤੋਂ ਬਾਅਦ ਛੇਵੇਂ ਦਿਨ ਨੈਗੇਟਿਵ ਕੋਰੋਨਾ ਰਿਪੋਰਟ ਦੇ ਨਾਲ ਹੀ BMC ਦੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਉਹ 1 ਦਿਨ ਲਈ ਮੁੰਬਈ ਤੋਂ ਬਾਹਰ ਯਾਤਰਾ ਕਰ ਰਹੀ ਹੈ। ਅਜਿਹੇ 'ਚ ਬੀ. ਐੱਮ. ਸੀ. ਅਧਿਕਾਰੀ ਆਲੀਆ ਭੱਟ 'ਤੇ ਕੋਈ ਕਾਰਵਾਈ ਕਰਨ ਦੇ ਮੂਡ 'ਚ ਨਜ਼ਰ ਨਹੀਂ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ 15 ਦਿਨਾਂ ਲਈ ਸਲਮਾਨ ਨਾਲ ਇੱਥੇ ਜਾਵੇਗੀ ਕੈਟਰੀਨਾ ਕੈਫ! ਪੜ੍ਹੋ ਪੂਰੀ ਖ਼ਬਰ

ਬੀਤੇ ਦਿਨੀਂ 'ਚ ਅੰਮ੍ਰਿਤਾ ਅਰੋੜਾ, ਕਰਿਸ਼ਮਾ ਕਪੂਰ, ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ ਨੂੰ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਸਨ। ਇਹ ਸਾਰੀਆਂ ਬਾਲੀਵੁੱਡ ਹਸਤੀਆਂ ਕਰਨ ਜੌਹਰ (Karan Johar Party) ਵੱਲੋਂ ਦਿੱਤੀ ਗਈ ਪਾਰਟੀ 'ਚ ਸ਼ਿਰਕਤ ਕਰਨ ਪਹੁੰਚੀਆਂ ਸਨ, ਜਿਸ 'ਚ ਆਲੀਆ ਭੱਟ ਵੀ ਸ਼ਾਮਲ ਸੀ।

ਇਹ ਖ਼ਬਰ ਵੀ ਪੜ੍ਹੋ : ਬੁਰਜ ਖ਼ਲੀਫਾ 'ਤੇ ਦਿਖਾਈ ਦੇਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕ


ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਕੁਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News