ਕੈਂਸਰ ਨਾਲ ਜੂਝ ਰਹੇ ਸੰਜੇ ਦੱਤ ਨੂੰ ਮਿਲਣ ਪਹੁੰਚੇ ਆਲੀਆ ਭੱਟ ਤੇ ਰਣਬੀਰ ਕਪੂਰ

Friday, Aug 14, 2020 - 12:35 PM (IST)

ਕੈਂਸਰ ਨਾਲ ਜੂਝ ਰਹੇ ਸੰਜੇ ਦੱਤ ਨੂੰ ਮਿਲਣ ਪਹੁੰਚੇ ਆਲੀਆ ਭੱਟ ਤੇ ਰਣਬੀਰ ਕਪੂਰ

ਮੁੰਬਈ (ਬਿਊਰੋ) — ਬਾਲੁਵੁੱਡ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਆਖ਼ਰੀ ਸਟੇਜ ਦਾ ਕੈਂਸਰ ਹੈ। ਜਦੋਂ ਤੋਂ ਇਸ ਖ਼ਬਰ ਦਾ ਖ਼ੁਲਾਸਾ ਹੋਇਆ ਹੈ ਉਦੋਂ ਤੋਂ ਹੀ ਸੰਜੇ ਦੱਤ ਦੇ ਘਰ ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਸੈਲੀਬ੍ਰੇਟੀਜ਼ ਪਹੁੰਚ ਰਹੇ ਹਨ। ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਵੀ ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
PunjabKesari
ਰਣਬੀਰ ਕਪੂਰ ਤੇ ਆਲੀਆ ਭੱਟ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਦੋਵੇਂ ਸੰਜੇ ਦੱਤ ਦੇ ਘਰ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਰਣਬੀਰ ਕਪੂਰ ਕਾਰ ਡਰਾਈਵ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਇਕ ਤਸਵੀਰ 'ਚ ਉਹ ਦੋਵੇਂ ਸੰਜੇ ਦੱਤ ਦੇ ਘਰ ਤੋਂ ਬਾਹਰ ਆ ਰਹੇ ਹਨ। ਇਸ ਦੌਰਾਨ ਰਣਬੀਰ ਕਪੂਰ ਨੀਲੀ ਜੀਨ ਤੇ ਜੈਕੇਟ 'ਚ ਨਜ਼ਰ ਆਏ ਅਤੇ ਆਲੀਆ ਭੱਟ ਨੇ ਗ੍ਰੇ ਰੰਗ ਦੀ ਟੀ-ਸ਼ਰਟ 'ਚ ਦਿਸੀ।
PunjabKesari

ਦੱਸ ਦਈਏ ਕਿ ਫਿਲਮਫੇਅਰ ਤੇ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ 'ਚ ਕੈਂਸਰ ਦੀ ਸੀਰੀਅਸ ਸਟੇਜ ਬਾਰੇ 'ਚ ਦਾਅਵਾ ਕੀਤਾ ਜਾ ਰਿਹਾ ਹੈ। ਇਸ ਰਿਪੋਰਟ 'ਚ ਲੀਲਾਵਤੀ ਦੇ ਇੱਕ ਸੋਰਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੰਜੇ ਦੱਤ ਨੂੰ ਸਟੇਜ 4 ਦਾ ਕੈਂਸਰ ਹੈ। ਇਹ ਕੈਂਸਰ ਦੀ ਬੇਹੱਦ ਸੀਰੀਅਸ ਸਟੇਜ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਦੋਂ ਉਹ ਹਸਪਤਾਲ 'ਚ ਦਾਖ਼ਲ ਹੋਏ ਸਨ ਤਾਂ ਉਨ੍ਹਾਂ ਦਾ ਆਕਸੀਜਨ ਲੈਵਲ 90-92 % ਤੱਕ ਉੱਤੇ-ਹੇਠਾਂ ਹੋ ਰਿਹਾ ਸੀ।
PunjabKesari
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਜੇ ਦੱਤ ਨੂੰ ਸਾਹ ਦੀ ਤਕਲੀਫ਼ ਹੋਣ ਤੋਂ ਬਾਅਦ ਹੀ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਸਾਹ ਲੈਣ 'ਚ ਮੁਸ਼ਕਿਲ ਆਉਣ ਕਾਰਨ ਪਰਿਵਾਰ ਨੂੰ ਸ਼ੱਕ ਸੀ ਕਿ ਉਨ੍ਹਾਂ ਨੂੰ ਕਿਤੇ ਕੋਰੋਨਾ ਤਾਂ ਨਹੀਂ ਹੋ ਗਿਆ ਪਰ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਸੀ।
PunjabKesari


author

sunita

Content Editor

Related News