ਦਾਦੀ ਨੀਤੂ ਕਪੂਰ ਨੇ ਰੱਖਿਆ ਪੋਤਰੀ ਦਾ ਨਾਂ ''ਰਾਹਾ'', ਮਾਂ ਆਲੀਆ ਨੇ ਦੱਸੇ ਧੀ ਦੇ ਨਾਂ ਦੇ ਮਤਲਬ

Friday, Nov 25, 2022 - 11:15 AM (IST)

ਦਾਦੀ ਨੀਤੂ ਕਪੂਰ ਨੇ ਰੱਖਿਆ ਪੋਤਰੀ ਦਾ ਨਾਂ ''ਰਾਹਾ'', ਮਾਂ ਆਲੀਆ ਨੇ ਦੱਸੇ ਧੀ ਦੇ ਨਾਂ ਦੇ ਮਤਲਬ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣੀ ਧੀ ਦੇ ਨਾਂ ਦਾ ਖ਼ੁਲਾਸਾ ਕੀਤਾ ਹੈ। ਆਲੀਆ-ਰਣਬੀਰ ਕਪੂਰ ਨੇ ਆਪਣੀ ਧੀ ਦਾ ਨਾਂ ਰਾਹਾ ਰੱਖਿਆ ਹੈ। ਦੱਸ ਦਈਏ ਕਿ ਰਣਬੀਰ ਤੇ ਆਲੀਆ ਦੀ ਧੀ ਦਾ ਇਹ ਨਾਂ ਦਾਦੀ ਨੀਤੂ ਕਪੂਰ ਨੇ ਰੱਖਿਆ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਨਾ ਸਿਰਫ਼ ਆਪਣੀ ਨੰਨ੍ਹੀ ਪਰੀ ਦਾ ਨਾਂ ਦੱਸਿਆ ਹੈ, ਸਗੋਂ ਹਰ ਭਾਸ਼ਾ 'ਚ ਉਸ ਨਾਂ ਦਾ ਮਤਲਬ ਵੀ ਦੱਸਿਆ ਹੈ।
ਆਲੀਆ ਭੱਟ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਹੱਥਾਂ 'ਚ ਆਪਣੀ ਨੰਨ੍ਹੀ ਪਰੀ ਨੂੰ ਚੁੱਕੀ ਨਜ਼ਰ ਆ ਰਹੇ ਹਨ। ਰਾਹਾ ਦੇ ਨਾਮ ਵਾਲੀ ਜਰਸੀ ਕੰਧ 'ਤੇ ਟੰਗੀ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਆਲੀਆ ਭੱਟ ਨੇ ਕਿਊਟ ਕੈਪਸ਼ਨ ਵੀ ਲਿਖਿਆ ਹੈ।

PunjabKesari

ਦੱਸ ਦਈਏ ਕਿ ਆਲੀਆ ਭੱਟ ਲਿਖਦੀ ਹੈ ਕਿ "ਸਾਡੀ ਧੀ ਰਾਹਾ ਦਾ ਨਾਂ ਉਸ ਦੀ ਦਾਦੀ ਦੁਆਰਾ ਚੁਣਿਆ ਗਿਆ ਹੈ, ਇਸ ਨਾਂ ਦਾ ਬਹੁਤ ਪਿਆਰਾ ਅਰਥ ਹੈ ... ਰਾਹਾ ਦਾ ਸ਼ਾਬਦਿਕ ਅਰਥ ਹੈ 'ਇੱਕ ਬ੍ਰਹਮ ਮਾਰਗ', ਸਵਾਹਿਲੀ 'ਚ ਇਸ ਦਾ ਅਰਥ ਹੈ 'ਖੁਸ਼ੀ', ਸੰਸਕ੍ਰਿਤ 'ਚ ਇਸ ਦਾ ਅਰਥ ਹੈ 'ਗੋਤਰਾ', ਬੰਗਾਲੀ 'ਚ ਇਸ ਦਾ ਅਰਥ ਹੈ 'ਆਰਾਮ' ਤੇ 'ਰਾਹਤ' ਅਤੇ ਅਰਬੀ 'ਚ ਇਸ ਦਾ ਅਰਥ ਹੈ 'ਸ਼ਾਂਤੀ', 'ਖੁਸ਼ੀ', 'ਆਜ਼ਾਦੀ'। ਸਾਡੀ ਧੀ ਦੇ ਨਾਂ ਦਾ ਪਹਿਲਾ ਅੱਖਰ ਅਸੀਂ ਸਾਰੇ ਮਹਿਸੂਸ ਕਰਦੇ ਹਾਂ। ਧੰਨਵਾਦ ਰਾਹਾ.. ਸਾਡੀ ਜ਼ਿੰਦਗੀ 'ਚ ਖੁਸ਼ੀਆਂ ਲਿਆਉਣ ਲਈ, ਇੰਝ ਲੱਗਦਾ ਹੈ ਕਿ ਅਸੀਂ ਹੁਣੇ ਹੀ ਜੀਵਨ ਜਿਊਣਾ ਸ਼ੁਰੂ ਕੀਤਾ ਹੈ।

PunjabKesari

ਦੱਸਣਯੋਗ ਹੈ ਕਿ ਆਲੀਆ ਭੱਟ ਤੇ ਰਣਬੀਰ ਕਪੂਰ ਨੇ ਇਸੇ ਸਾਲ 14 ਅਪ੍ਰੈਲ ਨੂੰ ਵਿਆਹ ਕਰਵਾਇਆ ਸੀ। ਵਿਆਹ ਤੋਂ 2 ਮਹੀਨੇ ਬਾਅਦ ਹੀ ਆਲੀਆ ਨੇ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕੀਤੀ ਸੀ ਕਿ ਉਹ ਮਾਂ ਬਣਨ ਵਾਲੀ ਹੈ। ਇਸ ਤੋਂ ਬਾਅਦ 6 ਨਵੰਬਰ ਨੂੰ ਪਰਮਾਤਮਾ ਨੇ ਆਲੀਆ-ਰਣਬੀਰ ਦੇ ਘਰ ਧੀ ਦੀ ਦਾਤ ਬਖਸ਼ੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News