Alia Bhatt ਦੀ ਨਨਾਣ ਅੱਗੇ ਫੇਲ੍ਹ ਨੇ ਵੱਡੀਆਂ-ਵੱਡੀਆਂ ਅਭਿਨੇਤਰੀਆਂ, 50 ਦੀ ਉਮਰ ''ਚ ਵੀ ਦਿਸਦੀ ਹੈ ਜਵਾਨ
Tuesday, Mar 04, 2025 - 11:23 AM (IST)

ਐਂਟਰਟੇਨਮੈਂਟ ਡੈਸਕ : ਆਲੀਆ ਭੱਟ ਤੇ ਰਣਬੀਰ ਕਪੂਰ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਜੋੜਿਆਂ 'ਚੋਂ ਇੱਕ ਮੰਨੇ ਜਾਂਦੇ ਹਨ। ਫਿਲਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਦੋਵੇਂ ਸੁਪਰਸਟਾਰ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੇ ਹਨ। ਕਦੇ ਆਪਣੇ ਪ੍ਰੋਫ਼ੇਸ਼ਨਲ ਕਰੀਅਰ ਨੂੰ ਲੈ ਕੇ ਤੇ ਕਦੇ ਫ਼ੈਮਿਲੀ ਨੂੰ ਲੈ ਕੇ ਸੁਰਖੀਆਂ 'ਚ ਆ ਜਾਂਦੇ ਹਨ। ਅੱਜ ਅਸੀਂ ਆਲੀਆ ਦੀ ਇੱਕ ਨਨਾਣ ਬਾਰੇ ਦੱਸ ਰਹੇ ਹਾਂ, ਜੋ ਰਣਬੀਰ ਦੀ ਚਚੇਰੀ ਭੈਣ ਲੱਗਦੀ ਹੈ ਪਰ ਉਹ ਖੂਬਸੂਰਤੀ ਦੇ ਮਾਮਲੇ ਵਿੱਚ ਆਪਣੀ ਭਾਬੀ ਤੋਂ ਵੀ 2 ਕਦਮ ਅੱਗੇ ਹੈ। ਇੰਨ੍ਹਾਂ ਹੀ ਨਹੀਂ 50 ਦੀ ਉਮਰ 'ਚ ਉਸ ਦੀ ਹੌਟਨੈੱਸ ਦਾ ਜਲਵਾ ਬਰਕਰਾਰ ਹੈ।
ਕੌਣ ਹੈ ਆਲੀਆ ਭੱਟ ਦੀ ਖੂਬਸੂਰਤ ਨਨਾਣ
ਸਾਲ 2022 ਵਿੱਚ ਰਣਬੀਰ ਕਪੂਰ ਤੇ ਆਲੀਆ ਭੱਟ ਨੇ ਵਿਆਹ ਕਰਵਾਇਆ ਸੀ। ਇਸ ਦੇ ਨਾਲ ਹੀ ਹਿੰਦੀ ਸਿਨੇਮਾ ਦੀਆਂ 2 ਵੱਡੀਆਂ ਫਿਲਮੀ ਬੈਕਗਰਾਉਂਡ ਵਾਲੀਆਂ ਫੈਮਿਲੀਆਂ ਦੇ ਸਬੰਧ ਬਣੇ। ਇਸ ਦੌਰਾਨ ਇਨ੍ਹਾਂ ਦੇ ਪਰਿਵਾਰਾਂ ਵਿੱਚ ਕਈ ਅਜਿਹੇ ਮੈਂਬਰ ਮੌਜੂਦ ਹਨ, ਜੋ ਫ਼ਿਲਮ ਜਗਤ ਵਿੱਚ ਖਾਸ ਮੁਕਾਮ ਹਾਸਲ ਕਰ ਚੁੱਕੇ ਹਨ। ਉਨ੍ਹਾਂ ਵਿੱਚੋਂ ਇੱਕ ਰਣਬੀਰ ਦੀ ਚਚੇਰੀ ਭੈਣ ਵੀ ਹੈ, ਜੋ ਬਹੁਤ ਖੂਬਸੂਰਤ ਹੈ। ਜੇ ਤੁਸੀਂ ਸੋਚ ਰਹੇ ਹੋ ਕਿ ਕਰੀਨਾ ਕਪੂਰ ਹੈ ਤੁਸੀਂ ਗਲਤ ਹੋ। ਤੁਸੀਂ ਹਿੰਟ ਦਿੰਦੇ ਹੋ ਕਿ ਉਹ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਰਹੀ ਹੈ ਤੇ ਬਾਅਦ ਵਿੱਚ ਉਹ ਫਿਲਮ ਇੰਡਸਟਰੀ ਤੋਂ ਦੂਰ ਵੀ ਹੋ ਗਈ ਸੀ। ਚੱਲੋ ਹੁਣ ਤੁਹਾਡਾ ਸਸਪੇਨਸ ਖ਼ਤਮ ਕਰਕੇ ਰਾਜ਼ ਖੋਲ੍ਹ ਦਿੰਦੇ ਹਾਂ। ਦਰਅਸਲ ਆਲੀਆ ਭੱਟ ਦੀ ਉਹ ਨਨਾਣ ਕੋਈ ਹੋਰ ਨਹੀਂ ਬਲਕਿ ਕਰੀਨਾ ਦੀ ਵੱਡੀ ਭੈਣ ਕਰਿਸ਼ਮਾ ਕਪੂਰ ਹੈ।
ਜੀ ਹਾਂ, ਕਰਿਸ਼ਮਾ ਰਣਬੀਰ ਦੇ ਤਾਏ ਤੇ ਫ਼ਿਲਮ ਕਲਾਕਾਰ ਰਣਧੀਰ ਕਪੂਰ ਦੀ ਬੇਟੀ ਹੈ। 50 ਦੀ ਉਮਰ ਵਿੱਚ ਵੀ ਉਹ ਹੱਦ ਤੋਂ ਜ਼ਿਆਦਾ ਬੋਲਡ ਤੇ ਖੂਬਸੂਰਤ ਦਿਸਦੀ ਹੈ। ਇਸ ਦਾ ਅੰਦਾਜ਼ਾ ਤੁਸੀਂ ਅਦਾਕਾਰਾ ਦੀ ਇਨ ਹੌਟ ਲੁੱਕ ਵਾਲੀਆਂ ਤਸਵੀਰਾਂ ਤੋਂ ਆਸਾਨੀ ਨਾਲ ਲਗਾ ਸਕਦੇ ਹੋ। ਆਪਣੇ ਕਰੀਅਰ ਦੌਰਾਨ ਵੀ ਕਰਿਸ਼ਮਾ ਆਪਣੀ ਸਦਗੀ ਤੇ ਝੀਲ ਅੱਖਾਂ ਦੇ ਦਮ 'ਤੇ ਫੈਨਜ਼ ਦਾ ਦਿਲ ਆਸਾਨੀ ਨਾਲ ਜਿੱਤ ਲੈਂਦੀ ਸੀ। ਇਹ ਸਿਲਸਿਲਾ ਅੱਜ ਵੀ ਕਾਇਮ ਹੈ।
ਇੱਕ ਧੀ ਦੀ ਮਾਂ ਹੈ ਕਰਿਸ਼ਮਾ
ਕਰਿਸ਼ਮਾ ਕਪੂਰ ਨੇ 2003 ਵਿੱਚ ਬਿਜ਼ਨਸਮੈਨ ਸੰਜੇ ਕਪੂਰ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ 13 ਸਾਲ ਬਾਅਦ 2016 ਵਿੱਚ ਦੋਵਾਂ ਦਾ ਤਲਾਕ ਹੋ ਗਿਆ। ਕਰਿਸ਼ਮਾ ਦੀ ਇੱਕ ਬੇਟੀ ਵੀ ਹੈ, ਜਿਸ ਦਾ ਨਾਂ ਸਮਾਇਰਾ ਕਪੂਰ ਹੈ। ਸਿੰਗਲ ਮਦਰ ਦੇ ਤੌਰ 'ਤੇ ਬੇਟੀ ਦੀ ਪਰਵਰਿਸ਼ ਕਰ ਰਹੀ ਹੈ।