''ਬਿੱਗ ਬੌਸ 14'' ਫੇਮ ਅਲੀ ਗੋਨੀ ਦੀ ਅਚਾਨਕ ਵਿਗੜੀ ਸਿਹਤ, ਸਾਹਮਣੇ ਆਈ ਕੋਰੋਨਾ ਟੈਸਟ ਦੀ ਰਿਪੋਰਟ

Saturday, May 01, 2021 - 10:42 AM (IST)

''ਬਿੱਗ ਬੌਸ 14'' ਫੇਮ ਅਲੀ ਗੋਨੀ ਦੀ ਅਚਾਨਕ ਵਿਗੜੀ ਸਿਹਤ, ਸਾਹਮਣੇ ਆਈ ਕੋਰੋਨਾ ਟੈਸਟ ਦੀ ਰਿਪੋਰਟ

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੇ ਮਸ਼ਹੂਰ ਅਦਾਕਾਰ ਅਲੀ ਗੋਨੀ ਸ਼ੋਅ 'ਚ ਦਿਖਾਈ ਦੇਣ ਤੋਂ ਬਾਅਦ ਸੁਰਖੀਆਂ 'ਚ ਹਨ। ਸ਼ੋਅ 'ਚ ਅਲੀ ਗੋਨੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਅਲੀ ਗੋਨੀ ਕਾਫ਼ੀ ਮਸ਼ਹੂਰ ਹੈ ਪਰ ਇਸ ਸਮੇਂ ਅਲੀ ਗੋਨੀ ਦੇ ਪ੍ਰਸ਼ੰਸਕ ਉਸ ਨੂੰ ਲੈ ਕੇ ਥੋੜੇ ਚਿੰਤਤ ਹਨ ਕਿਉਂਕਿ ਦੱਸਿਆ ਜਾ ਰਿਹਾ ਹੈ ਅਲੀ ਗੋਨੀ ਦੀ ਸਿਹਤ ਖ਼ਰਾਬ ਹੈ। ਹਾਲ ਹੀ 'ਚ ਅਲੀ ਗੋਨੀ ਨੇ ਆਪਣੇ ਇੰਸਟਾ ਸਟੋਰੀ ਦੇ ਜਰੀਏ ਦੱਸਿਆ ਹੈ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਰਮਜ਼ਾਨ ਦੇ ਪਾਕ ਮਹੀਨੇ 'ਚ ਅਲੀ ਗੋਨੀ ਦੀ ਪ੍ਰੇਮਿਕਾ ਜੈਸਮੀਨ ਭਸੀਨ ਉਸ ਦੇ ਪਰਿਵਾਰ ਨਾਲ ਬਿਤਾ ਰਹੀ ਹੈ। ਅਲੀ ਨੇ ਰੋਜ਼ਾ ਰੱਖਿਆ ਹੈ ਅਤੇ ਇਸ ਦੌਰਾਨ ਦੀ ਸਾਰੀ ਅਪਡੇਟ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ 'ਤੇ ਦੇ ਰਿਹਾ ਸੀ ਪਰ ਹਾਲ ਹੀ 'ਚ ਉਸ ਨੇ ਇੰਸਟਾ ਸਟੋਰੀ 'ਤੇ ਬ੍ਰੇਕਫਾਸਟ ਬਾਊਲ ਦੀ ਤਸਵੀਰ ਸਾਂਝੀ ਕੀਤੀ। 

ਅੱਜ ਰੋਜ਼ਾ ਨਹੀਂ ਰੱਖਿਆ
ਅਗਲੀ ਸਲਾਈਡ 'ਚ ਅਲੀ ਗੋਨੀ ਨੇ ਲਿਖਿਆ, 'ਮੈਂ ਅੱਜ ਰੋਜ਼ਾ ਨਹੀਂ ਰੱਖ ਰਿਹਾ ਹਾਂ। ਸਿਹਤ ਠੀਕ ਨਹੀਂ ਲੱਗ ਰਹੀ। ਤੁਸੀਂ ਸਾਰੇ ਆਪਣੇ ਖਿਆਲ ਰੱਖੋ ਅਤੇ ਅਰਦਾਸ 'ਚ ਯਾਦ ਰੱਖੋ।' ਅਲੀ ਦੀ ਇਸ ਪੋਸਟ ਨੂੰ ਵੇਖ ਕੇ ਉਸ ਦੇ ਪ੍ਰਸ਼ੰਸਕ ਵੀ ਬਹੁਤ ਪਰੇਸ਼ਾਨ ਹੋ ਗਏ।

PunjabKesari
ਹਾਲਾਂਕਿ ਬਾਅਦ 'ਚ ਅਲੀ ਗੋਨੀ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਰਾਹਤ ਦਿੱਤੀ। ਆਪਣੀ ਅਗਲੀ ਸਟੋਰੀ 'ਚ ਉਸ ਨੇ ਖ਼ੁਦ ਦੱਸਿਆ ਕਿ ਉਸ ਦੀ ਸਿਹਤ ਹੁਣ ਠੀਕ ਹੈ। ਇਸ ਦੇ ਨਾਲ ਹੀ ਅਲੀ ਨੇ ਇਹ ਵੀ ਦੱਸਿਆ ਕਿ ਉਸ ਨੇ ਬਿਮਾਰ ਹੋਣ ਤੋਂ ਬਾਅਦ ਆਪਣਾ ਕੋਰੋਨਾ ਟੈਸਟ ਕਰਵਾ ਲਿਆ ਹੈ ਅਤੇ ਮੇਰੀ ਕੋਰੋਨਾ ਰਿਪੋਰਟ ਨਕਾਰਾਤਮਕ ਆਈ ਹੈ। 

ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਅਲੀ ਗੋਨੀ ਆਪਣੀ ਲੇਡੀਲਵ ਜੈਸਮੀਨ ਭਸੀਨ ਨਾਲ ਇੰਜ਼ੁਆਏ ਕਰ ਰਿਹਾ ਹੈ। ਪਿਛਲੇ ਦਿਨੀਂ ਜੈਸਮੀਨ ਵੀ ਅਲੀ ਦੇ ਘਰ ਇਫਤਾਰ ਲਈ ਤਿਆਰ ਹੁੰਦੀ ਦਿਖਾਈ ਦਿੱਤੀ ਸੀ। ਇਸ ਤੋਂ ਇਲਾਵਾ ਅਲੀ ਅਤੇ ਜੈਸਮੀਨ ਦਾ ਇੱਕ ਗੀਤ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 
ਅਲੀ ਗੋਨੀ ਇਕ ਟੈਲੀਵਿਜ਼ਨ ਅਦਾਕਾਰ ਹੈ। ਉਹ 'ਯੇ ਹੈ ਮੁਹੱਬਤੇਂ', 'ਕੁਛ ਤੋਂ ਹੈ ਮੇਰੀ ਦਰਮਿਆਨ', 'ਨਾਗਿਨ 3', 'ਖਤਰੋਂ ਕੇ ਖਿਲਾੜੀ', 'ਬਿੱਗ ਬੌਸ 14' 'ਚ ਨਜ਼ਰ ਆ ਚੁੱਕਾ ਹੈ। 'ਬਿੱਗ ਬੌਸ' ਛੱਡਣ ਤੋਂ ਬਾਅਦ ਅਲੀ ਗੋਨੀ ਲਗਾਤਾਰ ਜੈਸਮੀਨ ਨਾਲ ਨਜ਼ਰ ਆਉਂਦਾ ਹੈ।


author

sunita

Content Editor

Related News