ਸਿਧਾਰਥ ਦੇ ਅੰਤਿਮ ਸੰਸਕਾਰ ਦੌਰਾਨ ਵਾਇਰਲ ਹੋ ਰਹੀਆਂ ਸ਼ਹਿਨਾਜ਼ ਦੀਆਂ ਤਸਵੀਰਾਂ ਨੂੰ ਲੈ ਕੇ ਅਲੀ ਗੋਨੀ ਨੇ ਆਖੀ ਵੱਡੀ ਗੱਲ

Sunday, Sep 05, 2021 - 03:21 PM (IST)

ਸਿਧਾਰਥ ਦੇ ਅੰਤਿਮ ਸੰਸਕਾਰ ਦੌਰਾਨ ਵਾਇਰਲ ਹੋ ਰਹੀਆਂ ਸ਼ਹਿਨਾਜ਼ ਦੀਆਂ ਤਸਵੀਰਾਂ ਨੂੰ ਲੈ ਕੇ ਅਲੀ ਗੋਨੀ ਨੇ ਆਖੀ ਵੱਡੀ ਗੱਲ

ਮੁੰਬਈ : 'ਬਿੱਗ ਬੌਸ 13' ਦੇ ਜੇਤੂ ਰਹੇ ਸਿਧਾਰਥ ਸ਼ੁਕਲਾ ਦਾ 2 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ 3 ਸਤੰਬਰ ਨੂੰ ਸਿਧਾਰਥ ਸ਼ੁਕਲਾ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸਿਧਾਰਥ ਸ਼ੁਕਲਾ ਦੇ ਅੰਤਿਮ ਸੰਸਕਾਰ 'ਚ ਉਨ੍ਹਾਂ ਦੀ ਖ਼ਾਸ ਦੋਸਤ ਸ਼ਹਿਨਾਜ਼ ਗਿੱਲ ਵੀ ਸ਼ਾਮਲ ਹੋਈ ਸੀ। ਸ਼ਹਿਨਾਜ਼ ਗਿੱਲ ਦੇ ਇਸ ਦੌਰਾਨ ਦੀਆਂ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਿਡਨਾਜ ਦੇ ਕਈ ਫੈਨ ਕਲੱਬ ਲਗਾਤਾਰ ਅਜਿਹੀਆਂ ਪੋਸਟਾਂ ਸ਼ੇਅਰ ਕਰ ਰਹੇ ਹਨ ਜਿਸ ਨੂੰ ਲੈ ਕੇ ਅਲੀ ਗੋਨੀ ਨੇ ਇਤਰਾਜ਼ ਪ੍ਰਗਟਾਇਆ ਹੈ।

PunjabKesari
ਦਰਅਸਲ ਅਲੀ ਗੋਨੀ ਨੇ ਆਪਣੇ ਅਧਿਕਾਰਤ ਟਵਿੱਟਰ ਇੰਸਟਾਗ੍ਰਾਮ ਰਾਹੀਂ ਇਕ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ। ਜਿਸ ਮੁਤਾਬਕ ਉਹ ਚਾਹੁੰਦੇ ਹਨ ਕਿ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਮਾਂ ਰੀਤਾ ਸ਼ੁਕਲਾ ਦੀਆਂ ਇਹ ਤਸਵੀਰਾਂ ਅਤੇ ਉਨ੍ਹਾਂ ਦੀਆਂ ਵੀਡੀਓ ਨੂੰ ਹਟਾ ਲਿਆ ਜਾਵੇ ਕਿਉਂਕਿ ਇਹ ਤਸਵੀਰਾਂ ਦੇਖ ਕੇ ਲੋਕਾਂ ਦਾ ਦਿਲ ਟੁੱਟ ਰਿਹਾ ਹੈ। ਇਹ ਦੇਖ ਕੇ ਸ਼ਹਿਨਾਜ਼, ਉਨ੍ਹਾਂ ਦਾ ਪਰਿਵਾਰ ਅਤੇ ਸਿਧਾਰਥ ਦਾ ਪਰਿਵਾਰ ਸਾਰੇ ਲੋਕਾਂ ਦਾ ਦਿਲ ਦੁਖੇਗਾ।

PHOTOS: Shehnaaz Gill stands close to Sidharth Shukla's funeral pyre, mum  Rita Shukla spotted leaving. | PINKVILLA
ਅਲੀ ਨੇ ਜੋ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ ਉਸ 'ਚ ਲਿਖਿਆ ਹੈ, 'ਕੀ ਤੁਸੀਂ ਸਾਰੇ ਇੰਸਟਾਗ੍ਰਾਮ ਪੇਜ਼ ਵਾਲਿਆਂ ਤੋਂ ਅਪੀਲ ਕਰ ਸਕਦੇ ਹੋ ਕਿ ਉਹ ਸ਼ਹਿਨਾਜ਼ ਗਿੱਲ ਅਤੇ ਮਾਂ ਰੀਤਾ ਦੀਆਂ ਅੰਤਿਮ ਸੰਸਕਾਰ ਦੌਰਾਨ ਦੀਆਂ ਤਸਵੀਰਾਂ ਅਤੇ ਵੀਡੀਓ ਹਟਾ ਦੇਣ। ਕੀ ਸਾਰੇ ਫੈਨ ਪੇਜ਼ ਨੂੰ ਅਪੀਲ ਕਰ ਸਕਦੇ ਹਨ ਕਿ ਉਹ ਉਨ੍ਹਾਂ ਦੀਆਂ ਤਸਵੀਰਾਂ ਪੋਸਟ ਕਰਨੀਆਂ ਵੀ ਬੰਦ ਕਰ ਦੇਣ ਕਿਉਂਕਿ ਇਹ ਬਹੁਤ ਪਰੇਸ਼ਾਨ ਕਰ ਰਹੇ ਹਨ। ਸਿਰਫ਼ ਮੈਨੂੰ ਹੀ ਨਹੀਂ ਬਲਕਿ ਬਹੁਤ ਲੋਕਾਂ ਨੂੰ। ਕੀ ਤੁਸੀਂ ਉਨ੍ਹਾਂ ਤੋਂ ਅਪੀਲ ਕਰ ਸਕਦੇ ਹੋ ਕਿ ਉਹ ਤਸਵੀਰਾਂ ਡਿਲੀਟ ਕਰ ਦੇਣ। ਹਾਂ, ਉਨ੍ਹਾਂ ਦਾ ਪਰਿਵਾਰ ਵੀ ਸੋਸ਼ਲ ਮਡੀਆ 'ਤੇ ਹੈ ਅਤੇ ਖ਼ਾਸ ਕਰ ਸ਼ਹਿਨਾਜ਼। ਮੈਂ ਨਹੀਂ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ 'ਤੇ ਉਸ ਨੂੰ ਇਹ ਦੇਖ ਕੇ ਉਹ ਹੋਰ ਦੁਖੀ ਹੋਵੇ। ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਕੱਠਿਆ ਦੇਖਣਾ ਇਕ ਵਾਕਈ ਟਰੀਟ ਸੀ ਪਰ ਹੁਣ ਅਜਿਹਾ ਨਹੀਂ ਹੈ। ਇਸ ਲਈ ਪਲੀਜ਼ ਸਾਡੀ ਮਦਦ ਕਰੋ।'

Devastated' Shehnaaz Gill attends Sidharth Shukla's funeral: Watch Here
ਅਲੀ ਗੋਨੀ ਨੇ ਸ਼ੇਅਰ ਕਰਦਿਆਂ ਲਿਖਿਆ, 'ਮੈਨੂੰ ਇਹ ਮੈਸੇਜ ਮਿਲਿਆ ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਗਲਤ ਹੈ। ਅਲੀ ਗੋਨੀ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਟਵੀਟ 'ਤੇ ਕੁਮੈਂਟ ਕਰਦਿਆਂ ਕਈ ਲੋਕ ਅਲੀ ਗੋਨੀ ਦੀ ਗੱਲ 'ਤੇ ਸਹਿਮਤੀ ਪ੍ਰਗਟਾ ਰਹੇ ਹਨ ਕਿ ਉੱਥੇ ਕਈ ਲੋਕ ਉਨ੍ਹਾਂ ਦੇ ਇਸ ਟਵੀਟ 'ਤੇ ਸ਼ਹਿਨਾਜ਼ ਦੀ ਹਾਲਤ ਬਾਰੇ ਪੁੱਛ ਰਹੇ ਹਨ।

Bigg Boss 14: Yeh Hai Mohabbatein actor Aly Goni denies being part of the  reality show | Tv News – India TV


author

Aarti dhillon

Content Editor

Related News