ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਅਲੀ ਫਜ਼ਲ ਨੇ ਉਡਾਇਆ ਪਤਨੀ ਰਿਚਾ ਚੱਢਾ ਦਾ ਮਜ਼ਾਕ, ਤਸਵੀਰਾਂ ਵਾਇਰਲ

Wednesday, Oct 19, 2022 - 11:09 AM (IST)

ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਅਲੀ ਫਜ਼ਲ ਨੇ ਉਡਾਇਆ ਪਤਨੀ ਰਿਚਾ ਚੱਢਾ ਦਾ ਮਜ਼ਾਕ, ਤਸਵੀਰਾਂ ਵਾਇਰਲ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਅਦਾਕਾਰਾ ਰਿਚਾ ਚੱਢਾ ਅਤੇ ਅਦਾਕਾਰ ਅਲੀ ਫਜ਼ਲ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ ਹਨ। ਲਗਭਗ 10 ਸਾਲ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਰਿਚਾ ਅਤੇ ਅਲੀ ਨੇ ਵਿਆਹ ਕਰਵਾਇਆ।

PunjabKesari

ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਸੰਗੀਤ, ਮਹਿੰਦੀ ਸੈਰੇਮਨੀ ਤੋਂ ਲੈ ਕੇ ਰਿਸੈਪਸ਼ਨ ਤੱਕ ਰਿਚਾ ਚੱਢਾ ਅਤੇ ਅਲੀ ਫਜ਼ਲ ਦਾ ਸ਼ਾਹੀ ਅੰਦਾਜ਼ ਸੁਰਖੀਆਂ 'ਚ ਰਿਹਾ। 

PunjabKesari
ਹਾਲ ਹੀ 'ਚ ਅਲੀ ਫਜ਼ਲ ਨੇ ਵਿਆਹ ਤੋਂ ਕੁਝ ਦਿਨਾਂ ਬਾਅਦ ਰਿਚਾ ਚੱਢਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਲੀ ਨੇ ਅਜਿਹਾ ਮਜ਼ਾਕੀਆ ਕੈਪਸ਼ਨ ਲਿਖਿਆ ਹੈ ਕਿ ਸੋਸ਼ਲ ਮੀਡੀਆ ਯੂਜ਼ਰਸ ਹੱਸ ਰਹੇ ਹਨ।

PunjabKesari

ਸੋਸ਼ਲ ਮੀਡੀਆ 'ਤੇ ਲਿਖਿਆ ਮਜ਼ਾਕੀਆ ਕੈਪਸ਼ਨ 
ਅਲੀ ਫਜ਼ਲ ਇੱਕ ਬਿੰਦਾਸ ਅਦਾਕਾਰ ਹੈ। ਉਹ ਆਪਣੀ ਐਕਟਿੰਗ ਤੇ ਕਾਮਿਕ ਟਾਈਮਿੰਗ ਲਈ ਜਾਣਿਆ ਜਾਂਦਾ ਹੈ। ਰਿਚਾ ਚੱਢਾ ਨਾਲ ਉਸ ਦੀਆਂ ਮਜ਼ਾਕੀਆ ਅਤੇ ਮਜ਼ੇਦਾਰ ਪੋਸਟਾਂ ਦੀ ਵੀ ਕਾਫ਼ੀ ਚਰਚਾ ਹੁੰਦੀ ਰਹਿੰਦੀ ਹੈ।

PunjabKesari

ਵਿਆਹ ਤੋਂ ਬਾਅਦ ਵੀ ਅਲੀ ਫਜ਼ਲ ਰਿਚਾ ਚੱਢਾ ਦੀ ਪੂਰੀ ਖਿਚਾਈ ਕਰ ਰਿਹਾ ਹੈ।

PunjabKesari

ਮਿਰਜ਼ਾਪੁਰ ਦੇ 'ਗੁੱਡੂ ਭਈਆ' ਨੇ ਵੀ ਆਪਣੀ ਪਤਨੀ ਦੀ ਮਹਿੰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਮਜ਼ਾਕੀਆ ਅੰਦਾਜ਼ 'ਚ ਸ਼ੇਅਰ ਕੀਤੀਆਂ ਹਨ।

PunjabKesari

ਅਲੀ ਫਜ਼ਲ ਨੇ ਇੰਸਟਾਗ੍ਰਾਮ 'ਤੇ ਰਿਚਾ ਦੀਆਂ ਅਣਦੇਖੀ ਮਹਿੰਦੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਮਜ਼ਾਕੀਆ ਕੈਪਸ਼ਨ ਵੀ ਲਿਖੀ ਹੈ ਅਤੇ ਇਹ ਤਸਵੀਰਾਂ ਰਿਚਾ ਨੂੰ ਵੀ ਟੈਗ ਕੀਤੀਆਂ ਹਨ।

PunjabKesari

'ਵਾਈਬ ਸੀ ਯਾਰ, ਰਿਚਾ ਚੱਢਾ। ਮਹਿੰਦੀ ਮੈਂ ਸੁਕਾਈ ਆ ਤੇਰੀ ਫੂਕਾਂ ਮਾਰ ਮਾਰ ਕੇ। ਇਸ ਤੋਂ ਚੰਗਾ ਤਾਂ ਨਾਲ ਹੈੱਪੀ ਬਰਥਡੇ ਗਾ ਦਿੰਦਾ।'

PunjabKesari

ਜਦੋਂ ਕਿ ਰਿਚਾ ਚੱਢਾ ਨੇ ਆਪਣੀ ਮਹਿੰਦੀ 'ਤੇ ਹਰੇ ਰੰਗ ਦਾ ਪਹਿਰਾਵਾ ਪਾਇਆ ਸੀ, ਉਹ ਬਹੁਤ ਸੁੰਦਰ ਲੱਗ ਰਹੀ ਸੀ, ਜਦੋਂ ਕਿ ਅਲੀ ਸਫੇਦ ਰੰਗ ਦੇ ਬਲੇਜ਼ਰ ਅਤੇ ਰਵਾਇਤੀ ਕੁੜਤੇ 'ਚ ਕਾਫ਼ੀ ਹੈਂਡਸਮ ਲੱਗ ਰਿਹਾ ਸੀ

PunjabKesari

4 ਅਕਤੂਬਰ ਨੂੰ ਬੱਝੇ ਸਨ ਵਿਆਹ ਦੇ ਬੰਧਨ 'ਚ
ਦੱਸ ਦੇਈਏ ਕਿ ਬਾਲੀਵੁੱਡ ਲਵ ਬਰਡਸ ਅਲੀ ਫਜ਼ਲ ਅਤੇ ਰਿਚਾ ਚੱਢਾ 4 ਅਕਤੂਬਰ 2022 ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਵਿਆਹ ਤੋਂ ਬਾਅਦ ਇਹ ਜੋੜਾ ਲਗਾਤਾਰ ਆਪਣੇ ਵਿਆਹ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਿਹਾ ਹੈ।

PunjabKesari

ਜੋੜੇ ਦਾ ਵਿਆਹ ਇੱਕ ਨਵਾਬੀ ਥੀਮ ਸੀ ਅਤੇ ਇੱਕ ਰਵਾਇਤੀ ਭਾਰਤੀ ਸ਼ੈਲੀ 'ਚ ਵਿਆਹ ਹੋਇਆ। ਵਿਆਹ ਤੋਂ ਬਾਅਦ ਜੋੜੇ ਨੇ ਮੁੰਬਈ 'ਚ ਇੱਕ ਗ੍ਰੈਂਡ ਰਿਸੈਪਸ਼ਨ ਪਾਰਟੀ ਦਿੱਤੀ, ਜਿਸ 'ਚ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਹਾਲਾਂਕਿ, ਅਲੀ ਅਤੇ ਰਿਚਾ ਦੇ ਅਨੁਸਾਰ, ਜੋੜੇ ਨੇ ਸਾਲ 2020 'ਚ ਕਾਨੂੰਨੀ ਤੌਰ 'ਤੇ ਵਿਆਹ ਕਰਵਾ ਲਿਆ ਸੀ।

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News