ਫ਼ਿਲਮ ਦੇ ਸੈੱਟ ’ਤੇ ਮਸ਼ਹੂਰ ਅਦਾਕਾਰ ਕੋਲੋਂ ਅਣਜਾਣੇ ’ਚ ਚੱਲੀਆਂ ਗੋਲੀਆਂ, ਸਿਨੇਮਾਟੋਗ੍ਰਾਫਰ ਦੀ ਮੌਤ, ਡਾਇਰੈਕਟਰ ਜ਼ਖਮੀ

10/22/2021 12:53:10 PM

ਲਾਸ ਏਂਜਲਸ (ਬਿਊਰੋ)– ਅਮਰੀਕੀ ਅਦਾਕਾਰ ਐਲੇਕ ਬਾਲਡਵਿਨ ਨੇ ਨਿਊ ਮੈਕਸੀਕੋ ’ਚ ਇਕ ਫ਼ਿਲਮ ਦੇ ਸੈੱਟ ’ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਮੌਕੇ ’ਤੇ ਹੀ ਇਕ ਸਿਨੇਮਾਟੋਗ੍ਰਾਫਰ ਦੀ ਮੌਤ ਹੋ ਗਈ, ਜਦਕਿ ਫ਼ਿਲਮ ਨਿਰਦੇਸ਼ਕ ਜ਼ਖ਼ਮੀ ਹੋ ਗਏ।

ਇਹ ਘਟਨਾ ਦੱਖਣ-ਪੱਛਮੀ ਅਮਰੀਕੀ ਸੂਬੇ ’ਚ ‘ਰਸਟ’ ਫ਼ਿਲਮ ਦੇ ਸੈੱਟ ’ਤੇ ਵਾਪਰੀ, ਜਿਥੇ ਬਾਲਡਵਿਨ 19ਵੀਂ ਸਦੀ ਦੇ ਇਕ ਕਿਰਦਾਰ ਦੀ ਮੁੱਖ ਭੂਮਿਕਾ ਨਿਭਾਅ ਰਹੇ ਸਨ। ਸਾਂਤਾ ਫੇ ’ਚ ਸ਼ੈਰਿਫ ਨੇ ਇਕ ਬਿਆਨ ’ਚ ਕਿਹਾ, ‘ਹੇਲੀਨਾ ਹਚਿਨਸ ਤੇ ਜੋਏਲ ਸੂਜ਼ਾ ਨੂੰ ਉਸ ਸਮੇਂ ਗੋਲੀ ਲੱਗੀ, ਜਦੋਂ ਐਲੇਕ ਬਾਲਡਵਿਨ ਇਕ ਬੰਦੂਕ ਨੂੰ ਹੱਥ ’ਚ ਫੜ ਕੇ ਦੇਖ ਰਹੇ ਸਨ।’

ਇਹ ਖ਼ਬਰ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਜਨਮੇ ਕਾਦਰ ਖ਼ਾਨ ਦੀ ਮੁੰਬਈ ਨੇ ਬਦਲੀ ਸੀ ਕਿਸਮਤ, 1500 ਰੁਪਏ ਇਕੱਠੇ ਦੇਖ ਹੋਏ ਸਨ ਹੈਰਾਨ

ਇਸ ਹਾਦਸੇ ਤੋਂ ਬਾਅਦ 42 ਸਾਲਾ ਹਚਿਨਸ ਨੂੰ ਹੈਲੀਕਾਪਟਰ ਤੋਂ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ, ਉਨ੍ਹਾਂ ਦੀ ਮੌਤ ਹੋ ਗਈ, ਜਦਕਿ 48 ਸਾਲਾ ਸੂਜ਼ਾ ਨੂੰ ਐਂਬੂਲੈਂਸ ਰਾਹੀਂ ਲਿਜਾਇਆ ਗਿਆ ਤੇ ਉਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦੀ ਜਾਂਚ ਚੱਲ ਰਹੀ ਹੈ ਪਰ ਅਦਾਕਾਰ ’ਤੇ ਕੋਈ ਦੋਸ਼ ਦਰਜ ਨਹੀਂ ਕੀਤਾ ਗਿਆ ਹੈ।

ਘਟਨਾ ਬੋਨਾਂਨਜ਼ਾ ਕ੍ਰੀਕ ਰੇਂਚ ’ਚ ਵਾਪਰੀ, ਜੋ ਸਾਂਤਾ ਫੇ ਦੇ ਕੋਲ ਇਕ ਪ੍ਰੋਡਕਸ਼ਨ ਲੋਕੇਸ਼ਨ ਹੈ ਤੇ ਹਾਲੀਵੁੱਡ ਫ਼ਿਲਮ ਨਿਰਮਾਤਾਵਾਂ ਦੀ ਮਨਪਸੰਦ ਲੋਕੇਸ਼ਨ ਹੈ। ਫ਼ਿਲਮ ਦੇ ਸੈੱਟ ’ਤੇ ਆਮ ਤੌਰ ’ਤੇ ਪ੍ਰੋਪ ਹਥਿਆਰਾਂ ਦੀ ਵਰਤੋਂ ’ਤੇ ਸਖ਼ਤ ਨਿਯਮ ਹੁੰਦੇ ਹਨ ਪਰ ਇਸ ਦੇ ਬਾਵਜੂਦ ਇਹ ਘਟਨਾ ਵਾਪਰੀ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਤੇ ਨੀਰੂ ਬਾਜਵਾ 12 ਸਾਲਾਂ ਬਾਅਦ ਰਿਕਾਰਡ ਤੋੜਨ ਲਈ ਤਿਆਰ

ਇਸ ਤੋਂ ਪਹਿਲਾਂ ਵੀ ਸਭ ਤੋਂ ਮਸ਼ਹੂਰ ਮਾਰਸ਼ਲ ਆਰਟ ਦੇ ਦਿੱਗਜ ਬਰੂਸ ਲੀ ਦੇ ਬੇਟੇ ਬ੍ਰੈਂਡਨ ਲੀ ਦੀ ‘ਦਿ ਕ੍ਰੋ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News