ਓਰੀਜਨਲ ਰਿਐਲਿਟੀ ਸੀਰੀਜ਼ ‘ਦਿ ਟ੍ਰਾਈਬ’ ਨੂੰ ਦਰਸ਼ਕਾਂ ਸਾਹਮਣੇ ਲਿਆਉਣਾ ਖੁਸ਼ੀ ਦੀ ਗੱਲ : ਕਰਨ ਜੌਹਰ
Tuesday, Sep 24, 2024 - 03:48 PM (IST)
ਮੁੰਬਈ (ਬਿਊਰੋ) - ਪ੍ਰਾਈਮ ਵੀਡੀਓ ਨੇ ਆਪਣੀ ਅਨਸਕ੍ਰਿਪਟਿਡ ਓਰੀਜਨਲ ਸੀਰਿਜ਼ ‘ਦਿ ਟ੍ਰਾਈਬ’ ਦੇ ਪ੍ਰੀਮੀਅਰ ਦਾ ਐਲਾਨ ਕੀਤੀ। ਧਰਮਾਟਿਕ ਐਂਟਰਟੇਨਮੈਂਟ ਪ੍ਰੋਡਕਸ਼ਨ ਦੁਆਰਾ ਨਿਰਮਿਤ 9-ਐਪੀਸੋਡ ਵਾਲੀ ਰਿਐਲਿਟੀ ਸੀਰੀਜ਼ ’ਚ ਕਰਣ ਜੌਹਰ, ਅਪੂਰਵਾ ਮਹਿਤਾ ਅਤੇ ਅਨੀਸ਼ਾ ਬੇਗ ਕਾਰਜਕਾਰੀ ਨਿਰਮਾਤਾ ਹਨ। ‘ਦਿ ਟ੍ਰਾਈਬ’ ’ਚ 5 ਨੌਜਵਾਨ, ਗਲੈਮਰਸ ਅਤੇ ਐਫਲੁਐਂਟ ਕੰਟੈਂਟ ਕ੍ਰਿਏਟਰਸ- ਅਲਾਨਾ ਪਾਂਡੇ, ਅਲਫੀਆ ਜਾਫਰੀ, ਸ੍ਰਿਸ਼ਟੀ ਪੋਰੇ, ਆਰਿਆਨਾ ਗਾਂਧੀ ਦੇ ਨਾਲ-ਨਾਲ ਡਿਜੀਟਲ ਪ੍ਰਚਾਰਕ ਨਿਵੇਸ਼ਕ ਹਾਰਦਿਕ ਜ਼ਾਵੇਰੀ ਦੀ ਯਾਤਰਾ ਨੂੰ ਡੂੰਘਾਈ ਨਾਲ ਦਰਸਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ
ਰਿਐਲਿਟੀ ਡਰਾਮਾ 4 ਅਕਤੂਬਰ ਨੂੰ ਹਿੰਦੀ ਵਿਚ ਪ੍ਰਾਈਮ ਵੀਡੀਓ ’ਤੇ ਭਾਰਤ ਅਤੇ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿਚ ਪ੍ਰੀਮੀਅਰ ਕਰਨ ਲਈ ਤਿਆਰ ਹੈ। ਪ੍ਰਾਈਮ ਵੀਡੀਓ ਦੇ ਮੁਖੀ ਨਿਖਿਲ ਮਧੋਕ ਨੇ ਕਿਹਾ, ‘‘ਅਸੀਂ ਇਹ ਮੌਕਾ ਪਾ ਕੇ ਬਹੁਤ ਖੁਸ਼ ਹਾਂ। ਸਾਡੀ ਅਨ-ਸਕ੍ਰਿਪਟ ਸੀਰਿਜ਼ ‘ਦਿ ਟ੍ਰਾਈਬ’ ਲਈ ਫਿਰ ਤੋਂ ਧਰਮਾਟਿਕ ਐਂਟਰਟੇਨਮੈਂਟ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਾਂ ਚਰਨ ਕੌਰ ਦੀ ਨਿੱਕੇ ਸਿੱਧੂ ਨਾਲ ਪਿਆਰੀ ਤਸਵੀਰ ਵਾਇਰਲ
ਕਰਨ ਜੌਹਰ ਨੇ ਕਿਹਾ, ‘‘‘ਪ੍ਰਾਈਮ ਵੀਡੀਓ ਨਾਲ ਮਿਲ ਕੇ ਓਰੀਜਨਲ ਰਿਐਲਿਟੀ ਸੀਰੀਜ਼ ‘ਦਿ ਟ੍ਰਾਈਬ’ ਨੂੰ ਦਰਸ਼ਕਾਂ ਸਾਹਮਣੇ ਲਿਆਉਣਾ ਬਹੁਤ ਖੁਸ਼ੀ ਦੀ ਗੱਲ ਹੈ, ਇਹ ਸੀਰੀਜ਼ ਦਰਸ਼ਕਾਂ ਨੂੰ ਸਾਹਸ ਦੇ ਇਕ ਵਿਲੱਖਣ ਸਫ਼ਰ ’ਤੇ ਲੈ ਕੇ ਜਾਣ ਲਈ ਤਿਆਰ ਹੈ, ਜਿਸ ਵਿਚ ਨਵਾਂ ਯੁੱਗ ਹੈ। ਇਸ ’ਚ ਯੂਥ ਸਮਗਰੀ ਸਿਰਜਣਹਾਰਾਂ ਦਾ ਇਕ ਸਮੂਹ ਦਿਖਾਇਆ ਗਿਆ ਹੈ ਜੋ ਆਪਣੀਆਂ ਇੱਛਾਵਾਂ ਅਤੇ ਅਨਫਿਲਟਰਡ ਸ਼ਖਸੀਅਤਾਂ ਨਾਲ ਪ੍ਰਮੁੱਖ ਲੀਗ ਵਿਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।