ਧੀ ਨਾਲ ਅਕਸ਼ੇ ਕੁਮਾਰ ਨੇ ਗਾਂ ਨੂੰ ਖਵਾਇਆ ਚਾਰਾ, ਵੀਡੀਓ ਕੀਤੀ ਸਾਂਝੀ

01/18/2022 2:18:32 PM

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਰਣਥੰਭੌਰ ਨੈਸ਼ਨਲ ਪਾਰਕ ਗਏ ਹੋਏ ਸਨ। ਇਸ ਮੌਕੇ ਉਹ ਧੀ ਨਿਤਾਰਾ ਨਾਲ ਵੀ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ ’ਚ ਅਕਸ਼ੇ ਕੁਮਾਰ ਨੇ ਇਕ ਵੀਡੀਓ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਨੇ ਯੂਜ਼ਰ ਦੇ ਘਰ ਲਗਵਾਇਆ ਬਿਜਲੀ ਦਾ ਮੀਟਰ, ਕਿਹਾ– ‘ਨਹੀਂ ਸੋਚਿਆ...’

ਇਸ ਵੀਡੀਓ ’ਚ ਅਕਸ਼ੇ ਕੁਮਾਰ ਨੂੰ ਗਾਂ ਚਾਰਦੇ ਦੇਖਿਆ ਜਾ ਸਕਦਾ ਹੈ। ਇਸ ’ਚ ਉਸ ਨਾਲ ਧੀ ਨਿਤਾਰਾ ਵੀ ਨਜ਼ਰ ਆ ਰਹੀ ਹੈ, ਜੋ ਗਾਂ ਦੇ ਨੇੜੇ ਜਾਣ ਤੋਂ ਡਰਦੀ ਹੈ।

ਅਕਸ਼ੇ ਕੁਮਾਰ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਲਿਖਿਆ, ‘ਮਿੱਟੀ ਦੀ ਮਹਿਕ, ਗਾਂ ਨੂੰ ਚਾਰਾ ਦੇਣਾ, ਰੁੱਖਾਂ ਦੀ ਠੰਡੀ ਹਵਾ। ਤੁਹਾਡੇ ਬੱਚੇ ਨੂੰ ਇਹ ਸਭ ਮਹਿਸੂਸ ਕਰਵਾਉਣ ’ਚ ਇਕ ਵੱਖਰੀ ਹੀ ਖ਼ੁਸ਼ੀ ਹੈ।’

 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਅਕਸ਼ੇ ਨੇ ਅੱਗੇ ਲਿਖਿਆ, ‘ਹੁਣ ਜੇ ਉਹ ਕੱਲ ਨੂੰ ਜੰਗਲ ’ਚ ਇਕ ਬਾਘ ਦਿਖ ਜਾਵੇ ਤਾਂ ਸੋਨੇ ’ਤੇ ਸੁਹਾਗਾ ਹੋ ਜਾਵੇਗਾ। ਮੈਂ ਰਣਥੰਭੌਰ ਨੈਸ਼ਨਲ ਪਾਰਕ ਦਾ ਦੌਰਾ ਕਰਨ ਆਇਆ ਹਾਂ। ਮੈਂ ਅਜਿਹੀ ਵਧੀਆ ਜਗ੍ਹਾ ਲਈ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News