ਧਮਕੀ ਦੇਣ ਤੋਂ ਬਾਅਦ ਅਕਸ਼ੈ ਕੁਮਾਰ ਨੇ ਛੂਹੇ ਕਪਿਲ ਸ਼ਰਮਾ ਦੇ ਪੈਰ, ਜਾਣੋ ਕੀ ਹੈ ਮਾਮਲਾ

08/08/2021 12:16:18 PM

ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਇਕ ਵਾਰ ਫਿਰ ਸਭ ਨੂੰ ਹਸਾਉਣ ਆ ਰਹੇ ਹਨ। ਕਪਿਲ ਦਾ ਫੇਮਸ ਕਾਮੇਡੀ ਪ੍ਰੋਗਰਾਮ ‘ਦਿ ਕਪਿਲ ਸ਼ਰਮਾ’ ਜਲਦ ਹੀ ਟੈਲੀਕਾਸਟ ਹੋਵੇਗਾ। ਇਸ ਗੱਲ ਦਾ ਐਲਾਨ ਕਪਿਲ ਸ਼ਰਮਾ ਕਰ ਚੁੱਕੇ ਹਨ। ਕਪਿਲ ਅਤੇ ਉਨ੍ਹਾਂ ਦੀ ਟੀਮ ਨੇ ਪਹਿਲੇ ਐਪੀਸੋਡ ਦੀ ਸ਼ੂਟਿੰਗ ਕਰ ਲਈ ਹੈ। 
ਸ਼ੋਅ ਦੇ ਪਹਿਲੇ ਐਪੀਸੋਡ ’ਚ ਅਕਸ਼ੈ ਕੁਮਾਰ ਮਹਿਮਾਨ ਬਣ ਕੇ ਆਉਣਗੇ। ਉੱਧਰ ਆਪਣੀ ਫਿਲਮ ‘ਬੈੱਲ ਬੋਟਮ’ ਦੀ ਪ੍ਰਮੋਸ਼ਨ ਕਰਨਗੇ। ਹਾਲ ਹੀ ’ਚ ਸੈੱਟ ਤੋਂ ਇਕ ਤਸਵੀਰ ਸਾਹਮਣੇ ਆਈ ਹੈ। ਹਾਲਾਂਕਿ ਇਸ ’ਚ ਸਭ ਕੁਝ ਆਮ ਨਹੀਂ ਹੈ।

The Kapil Sharma Show: Did Akshay Kumar fall from rooftop of the show's set  while making grand entry? - Times of India
ਤਸਵੀਰ ’ਚ ਜਿਥੇ ਕਪਿਲ ਸਿੱਧੇ ਖੜ੍ਹੇ ਹਨ ਉੱਧਰ ਅਕਸ਼ੈ ਕੁਮਾਰ ਝੁੱਕ ਕੇ ਉਨ੍ਹਾਂ ਦੇ ਪੈਰ ਛੂਹਦੇ ਦਿਖ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਸਾਰੇ ਇਹ ਸੋਚ ਰਹੇ ਹਨ ਕਿ ਕੁਝ ਦਿਨ ਪਹਿਲਾਂ ਕਪਿਲ ਨੂੰ ਧਮਕੀ ਦੇਣ ਵਾਲੇ ਐਕਸ਼ ਕੁਮਾਰ ਕਾਮੇਡੀਅਨ ਦੇ ਪੈਰ ਕਿਉਂ ਛੂਹ ਰਹੇ ਹਨ। ਇਸ ਪਹੇਲੀ ਤੋਂ ਪਰਦਾ ਵੀ ਖੁਦ ਉਠਾਉਂਦੇ ਹੋਏ ਕਪਿਲ ਨੇ ਲਿਖਿਆ ਹੈ ਕਿ ‘ਸੁਪ੍ਰਸਿੱਧ ਫ਼ਿਲਮ ਅਦਾਕਾਰ ਸ਼੍ਰੀ ਅਕਸ਼ੈ ਕੁਮਾਰ ਆਪਣੀ ਨਵੀਂ ਫ਼ਿਲਮ ‘ਬੈੱਲ ਬੋਟਮ’ ਲਈ ਆਸ਼ੀਰਵਾਦ ਲੈਂਦੇ ਹੋਏ’।

'PunjabKesari
ਟਵਿੱਟਰ ’ਤੇ ਅਕਸ਼ੈ ਨੇ ਲਗਾਈ ਕਲਾਸ
ਇਸ ਤੋਂ ਪਹਿਲਾਂ ਕਪਿਲ ਸ਼ਰਮਾ ਅਤੇ ਅਕਸ਼ੈ ਕੁਮਾਰ ਨੂੰ ਟਵਿੱਟਰ ’ਤੇ ਮਸਤੀ-ਮਜਾਕ ਕਰਦੇ ਦੇਖਿਆ ਗਿਆ। ਦਰਅਸਲ ਅਕਸ਼ੈ ਕੁਮਾਰ ਦੀ ਫ਼ਿਲਮ ‘ਬੈੱਲ ਬੋਟਮ’ ਦਾ ਟ੍ਰੇਲਰ ਬੀਤੇ ਮੰਗਲਵਾਰ ਨੂੰ ਰਿਲੀਜ਼ ਹੋਇਆ। ਇਸ ’ਤੇ ਕਪਿਲ ਸ਼ਰਮਾ ਨੇ ਬੁੱਧਵਾਰ ਨੂੰ ਟਵਿੱਟਰ ’ਤੇ ਅਕਸ਼ੈ ਕੁਮਾਰ ਨੂੰ ਟੈਗ ਕਰਦੇ ਹੋਏ ਲਿਖਿਆ ‘ਖ਼ੂਬਸੂਰਤ ਟ੍ਰੇਲਰ ਅਕਸ਼ੈ ਕੁਮਾਰ ਪਾਜੀ। ‘ਬੈੱਲ ਬੋਟਮ’ ਦੀ ਪੂਰੀ ਟੀਮ ਵਲੋਂ ਵਧਾਈ ਅਤੇ ਸ਼ੁੱਭਕਾਮਨਾਵਾਂ’। ਕਪਿਲ ਦਾ ਇਹ ਟਵੀਟ ਦੇਖ ਅਕਸ਼ੈ ਨੇ ਜਵਾਬ ਦਿੰਦੇ ਹੋਏ ਕਿਹਾ-‘ਜਿਵੇਂ ਹੀ ਪਤਾ ਚੱਲਿਆ ਸ਼ੋਅ ’ਚ ਆ ਰਿਹਾ ਹਾਂ, ਸ਼ੁੱਭਕਾਮਨਾਵਾਂ ਭੇਜੀਆ, ਉਸ ਤੋਂ ਪਹਿਲਾਂ ਨਹੀਂ’। ਮਿਲ ਕੇ ਤੇਰੀ ਖਬਰ ਲੈਂਦਾ ਹਾਂ’। 

Bollywood Tadka
ਦੱਸ ਦੇਈਏ ਕਿ ਕਪਿਲ ਅਤੇ ਅਕਸ਼ੈ ਦੀ ਬਾਂਡਿੰਗ ਕਾਫੀ ਚੰਗੀ ਹੈ। ਅਕਸ਼ੈ ਕਈ ਵਾਰ ਆਪਣੀਆਂ ਫ਼ਿਲਮਾਂ ਦੀ ਪ੍ਰਮੋਸ਼ਨ ਕਰਨ ਸ਼ੋਅ ’ਚ ਜਾ ਚੁੱਕੇ ਹਨ। ਇਹੀਂ ਨਹੀਂ ਇਸ ਦੌਰਾਨ ਉਹ ਕਪਿਲ ਅਤੇ ਉਨ੍ਹਾਂ ਦੇ ਪੂਰੀ ਟੀਮ ਦੀ ਖਿੱਚਾਈ ਕਰਨ ਤੋਂ ਨਹੀਂ ਝੱਕਦੇ। ਅਕਸ਼ੈ ਦੀ ਹਾਜ਼ਿਰ-ਜਵਾਬੀ ਦੇ ਅੱਗੇ ਕਪਿਲ ਦੀ ਬੋਲਤੀ ਵੀ ਬੰਦ ਹੋ ਜਾਂਦੀ ਹੈ। 


Aarti dhillon

Content Editor

Related News