ਕੋਰੋਨਾ ਕਾਰਨ ਅਚਾਨਕ ਵਿਗੜੀ ਅਕਸ਼ੈ ਕੁਮਾਰ ਦੀ ਹਾਲਤ, ਹਸਪਤਾਲ 'ਚੋਂ ਲੋਕਾਂ ਲਈ ਕੀਤਾ ਭਾਵੁਕ ਟਵੀਟ

Monday, Apr 05, 2021 - 10:31 AM (IST)

ਕੋਰੋਨਾ ਕਾਰਨ ਅਚਾਨਕ ਵਿਗੜੀ ਅਕਸ਼ੈ ਕੁਮਾਰ ਦੀ ਹਾਲਤ, ਹਸਪਤਾਲ 'ਚੋਂ ਲੋਕਾਂ ਲਈ ਕੀਤਾ ਭਾਵੁਕ ਟਵੀਟ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ। ਉਨ੍ਹਾਂ ਐਤਵਾਰ ਸਵੇਰੇ ਖ਼ੁਦ ਨੂੰ ਇਸ ਖ਼ਤਰਨਾਕ ਵਾਇਰਸ ਨਾਲ ਇਨਫੈਕਟਿਡ ਹੋਣ ਬਾਰੇ ਦੱਸਿਆ ਸੀ। ਹੁਣ ਖ਼ਬਰ ਹੈ ਕਿ ਅਕਸ਼ੈ ਕੁਮਾਰ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਖ਼ਬਰਾਂ ਮੁਤਾਬਕ, ਅਕਸ਼ੈ ਕੁਮਾਰ ਨੂੰ ਐਤਵਾਰ ਸ਼ਾਮ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਦਾਕਾਰ ਨੂੰ ਮੁੰਬਈ ਦੇ ਪਵਈ ਸਥਿਤ ਹੀਰਾਨੰਦਾਨੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਥੇ ਹੀ ਹੁਣ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਹੁਣ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ। 

ਦੱਸ ਦਈਏ ਕਿ ਅਕਸ਼ੈ ਕੁਮਾਰ ਨੇ ਐਤਵਾਰ ਸਵੇਰੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰ ਕੇ ਖ਼ੁਦ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਬਾਰੇ ਦੱਸਿਆ ਸੀ। ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇਕ ਨੋਟ ਸਾਂਝਾ ਕੀਤਾ ਸੀ। ਇਸ ਨੋਟ 'ਚ ਕੋਰੋਨਾ ਪਾਜ਼ੇਟਿਵ ਆਉਣ ਸਬੰਧੀ ਜਾਣਕਾਰੀ ਦਿੱਤੀ ਅਤੇ ਆਪਣੇ ਕਰੀਬੀਆਂ ਨੂੰ ਵੀ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਜਿਹੜੇ ਬੀਤੇ ਕੁਝ ਦਿਨਾਂ 'ਚ ਉਨ੍ਹਾਂ ਦੇ ਸੰਪਰਕ 'ਚ ਆਏ ਸਨ।

PunjabKesari
ਇਹ ਸਿਤਾਰੇ ਹੋਏ ਕੋਵਿਡ ਪਾਜ਼ੇਟਿਵ
ਆਮਿਰ ਖ਼ਾਨ ਤੇ ਰਮੇਸ਼ ਤੋਂ ਇਲਾਵਾ ਹਾਲ ਹੀ 'ਚ ਕਾਰਤਿਕ ਆਰਿਅਨ, ਮਨੋਜ ਬਾਜਪਾਈ, ਰਣਬੀਰ ਕਪੂਰ, ਅਦਾਕਾਰਾ ਆਲੀਆ ਭੱਟ, ਸਤੀਸ਼ ਕੌਸ਼ਿਕ, ਸੰਗੀਤਕਾਰ ਬੱਪੀ ਲਹਿਰੀ ਵਰਗੇ ਕਈ ਕਲਾਕਾਰ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ।

ਇਹ ਸਿਤਾਰੇ ਲਗਵਾ ਚੁੱਕੇ ਹਨ ਕੋਰੋਨਾ ਟੀਕਾ
ਇਸ ਦੇ ਨਾਲ ਹੀ ਕੋਰੋਨਾ ਦੇ ਕਹਿਰ ਨੂੰ ਵੱਧਦਾ ਦੇਖ ਕੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। ਇਨ੍ਹਾਂ ਸਿਤਾਰਿਆਂ 'ਚ ਸਲਮਾਨ ਖ਼ਾਨ ਤੋਂ ਇਲਾਵਾ ਅਦਾਕਾਰਾ ਹੇਮਾ ਮਾਲਿਨੀ, ਅਨੁਪਮ ਖੇਰ, ਜੌਨੀ ਲੀਵਰ, ਸੈਫ ਅਲੀ ਖ਼ਾਨ, ਕਮਲ ਹਾਸਨ, ਰੋਹਿਤ ਸ਼ੈਟੀ, ਰਾਮ ਕਪੂਰ, ਸੰਜੇ ਦੱਤ ਅਤੇ ਸਤੀਸ਼ ਸ਼ਾਹ ਵਰਗੇ ਕਈ ਸਿਤਾਰੇ ਸ਼ਾਮਲ ਹਨ।


author

sunita

Content Editor

Related News