ਕਪਿਲ ਸ਼ਰਮਾ ’ਤੇ ਕੱਢੀ ਅਕਸ਼ੇ ਕੁਮਾਰ ਨੇ ਭੜਾਸ, ਜਵਾਬ ਸੁਣ ਕਾਮੇਡੀਅਨ ਦਾ ਨਿਕਲਿਆ ਹਾਸਾ (ਵੀਡੀਓ)

Sunday, Sep 04, 2022 - 05:40 PM (IST)

ਕਪਿਲ ਸ਼ਰਮਾ ’ਤੇ ਕੱਢੀ ਅਕਸ਼ੇ ਕੁਮਾਰ ਨੇ ਭੜਾਸ, ਜਵਾਬ ਸੁਣ ਕਾਮੇਡੀਅਨ ਦਾ ਨਿਕਲਿਆ ਹਾਸਾ (ਵੀਡੀਓ)

ਮੁੰਬਈ (ਬਿਊਰੋ)– ਇਸ ਗੱਲ ਦਾ ਅੰਦਾਜ਼ਾ ਤਾਂ ਸਾਰਿਆਂ ਨੂੰ ਹੋ ਗਿਆ ਹੋਵੇਗਾ ਕਿ ਕਪਿਲ ਸ਼ਰਮਾ ਦਾ ਸ਼ੋਅ ਵਾਪਸ ਆ ਗਿਆ ਹੈ।  ਉਹ ਵੀ ਇਕ ਨਵੇਂ ਤੇ ਅਨੋਖੇ ਅੰਦਾਜ਼ ’ਚ। ਇਸ ਵਾਰ ਸ਼ੋਅ ’ਚ ਨਵੀਂ ਟੀਮ ਨਾਲ ਕਪਿਲ ਸ਼ੁਰੂਆਤ ਕਰ ਰਹੇ ਹਨ ਤੇ ਕੁਝ ਪੁਰਾਣੇ ਦਮਦਾਰ ਕਲਾਕਾਰ ਇਕ ਵਾਰ ਮੁੜ ਕਪਿਲ ਨਾਲ ਦੇਖਣ ਨੂੰ ਮਿਲਣ ਵਾਲੇ ਹਨ।

ਪਤੀ-ਪਤਨੀ ਦੀ ਨੋਕ-ਝੋਕ ਨਾਲ ਹਾਸਿਆਂ ਦੇ ਠਹਾਕੇ ਤੁਹਾਡੇ ਢਿੱਡ ਤੇ ਮੂੰਹ ’ਚ ਦਰਦ ਵੀ ਲਿਆ ਸਕਦੇ ਹਨ ਪਰ ਕਪਿਲ ਦੇ ਮਜ਼ੇਦਾਰ ਜੋਕਸ ਇਸ ਵਾਰ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। 10 ਸਤੰਬਰ ਨੂੰ ਕਪਿਲ ਸ਼ਰਮਾ ਦਾ ਸ਼ੋਅ ਆਨ ਏਅਰ ਹੋ ਰਿਹਾ ਹੈ, ਜਿਸ ਦਾ ਪ੍ਰੋਮੋ ਹਾਲ ਹੀ ’ਚ ਸੋਨੀ ਟੀ. ਵੀ. ਨੇ ਸਾਂਝਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ

ਖ਼ਾਸ ਗੱਲ ਇਹ ਹੈ ਕਿ ਇਸ ਵਾਰ ਅਕਸ਼ੇ ਕੁਮਾਰ ਕਪਿਲ ਦੇ ਮਜ਼ੇਦਾਰ ਜੋਕ ’ਤੇ ਹੱਸਣ ਨਹੀਂ, ਸਗੋਂ ਆਪਣੀ ਭੜਾਸ ਕੱਢਣ ਆ ਰਹੇ ਹਨ। ਜੀ ਹਾਂ, ਹਾਲ ਹੀ ’ਚ ਸਾਹਮਣੇ ਆਏ ਪ੍ਰੋਮੋ ’ਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਦੇ ਨਵੇਂ ਸੀਜ਼ਨ ’ਚ ਸਭ ਤੋਂ ਪਹਿਲਾਂ ਅਕਸ਼ੇ ਕੁਮਾਰ ਹੀ ਨਜ਼ਰ ਆ ਰਹੇ ਹਨ।

ਅਕਸ਼ੇ ਨਾਲ ਹੀ ਰਕੁਲ ਪ੍ਰੀਤ ਸਿੰਘ ਵੀ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਇਥੇ ਆਪਣੀ ਫ਼ਿਲਮ ‘ਕਟਪੁਤਲੀ’ ਦੀ ਪ੍ਰਮੋਸ਼ਨ ਲਈ ਆਏ ਸਨ ਪਰ ਇਸ ਤੋਂ ਪਹਿਲਾਂ ਕਿ ਕੁਝ ਗੱਲ ਹੁੰਦੀ, ਅਕਸ਼ੇ ਦਾ ਗੁੱਸਾ ਕਪਿਲ ਨੂੰ ਦੇਖਦਿਆਂ ਹੀ ਫੁੱਟ ਜਾਂਦਾ ਹੈ।

ਪ੍ਰੋਮੋ ’ਚ ਕਪਿਲ ਹੱਸਦਿਆਂ ਕਹਿੰਦੇ ਹਨ ਕਿ ਹਰ ਜਨਮਦਿਨ ’ਤੇ ਇਕ ਸਾਲ ਛੋਟੇ ਕਿਵੇਂ ਹੋ ਜਾਂਦੇ ਹਨ, ਜਿਸ ਤੋਂ ਬਾਅਦ ਅਕਸ਼ੇ ਖ਼ੁਦ ਨੂੰ ਕੰਟਰੋਲ ਨਹੀਂ ਕਰ ਪਾਉਂਦੇ ਹਨ। ਉਹ ਕਹਿੰਦੇ ਹਨ, ‘‘ਇਹ ਆਦਮੀ ਇੰਨੀ ਨਜ਼ਰ ਲਗਾਉਂਦਾ ਹੈ ਕਿ ਸੱਚ ’ਚ ਦੇਖੋ, ਮੇਰੀਆਂ ਫ਼ਿਲਮਾਂ ਤੇ ਪੈਸਿਆਂ ’ਤੇ ਨਜ਼ਰ ਪਾ ਦਿੱਤੀ ਇਸ ਨੇ, ਹੁਣ ਦੇਖੋ ਮੇਰੀਆਂ ਫ਼ਿਲਮਾਂ ਹੀ ਨਹੀਂ ਚੱਲ ਰਹੀਆਂ ਹਨ।’’

ਇਸ ਤੋਂ ਬਾਅਦ ਕਪਿਲ ਸ਼ਰਮਾ ਦਾ ਹਾਸਾ ਨਿਕਲ ਜਾਂਦਾ ਹੈ। ਦੱਸ ਦੇਈਏ ਕਿ ਪ੍ਰਸ਼ੰਸਕ ਵੀ ਇਸ ਪ੍ਰੋਮੋ ਤੇ ਅਕਸ਼ੇ ਦਾ ਜੋਕ ਸੁਣ ਕੇ ਆਪਣੇ ਆਪ ਨੂੰ ਹੱਸਣ ਤੋਂ ਰੋਕ ਨਹੀਂ ਪਾਉਂਦੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News