100 ਦਿਨਾਂ ਤੋਂ ਵੱਧ ਇਕ ਫ਼ਿਲਮ ’ਚ ਕੰਮ ਨਹੀਂ ਕਰਦੇ ਅਕਸ਼ੇ ਕੁਮਾਰ, ਜਾਣੋ ਵਜ੍ਹਾ

03/12/2022 5:16:31 PM

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਬਾਲੀਵੁੱਡ ਦੇ ਸਭ ਤੋਂ ਬਿੱਜ਼ੀ ਕਲਾਕਾਰਾਂ ’ਚੋਂ ਹਨ। ਅਕਸ਼ੇ ਕੁਮਾਰ ਸਾਲ ਭਰ ’ਚ ਕਈ ਫ਼ਿਲਮਾਂ ਕਰਦੇ ਹਨ। ਇਸੇ ਕਾਰਨ ਉਹ ਦਰਸ਼ਕਾਂ ਦੇ ਦਿਲ ਤੇ ਦਿਮਾਗ ’ਚੋਂ ਕਦੇ ਨਹੀਂ ਨਿਕਲਦੇ।

ਅਕਸ਼ੇ ਕੋਲ ਅੱਜ ਦੇ ਸਮੇਂ ’ਚ ਢੇਰ ਸਾਰੇ ਵੱਡੇ ਪ੍ਰਾਜੈਕਟਸ ਹਨ। ਅਜਿਹੇ ’ਚ ਉਨ੍ਹਾਂ ਦੱਸਿਆ ਕਿ ਉਹ ਸਿਰਫ ਉਨ੍ਹਾਂ ਫ਼ਿਲਮਾਂ ’ਚ ਕੰਮ ਕਰਦੇ ਹਨ, ਜੋ ਕੰਟਰੋਲ ਬਜਟ ਤੇ ਟਾਈਮ ਲਿਮਿਟ ਨਾਲ ਆਉਂਦੀਆਂ ਹਨ।

ਅਕਸ਼ੇ ਕੁਮਾਰ ਨੇ ਕਿਹਾ ਕਿ ਫ਼ਿਲਮਾਂ ਦਾ ਬਜਟ ਉਨ੍ਹਾਂ ਲਈ ਅਹਿਮ ਗੱਲ ਹੈ। ਪਿੰਕਵਿਲਾ ਨਾਲ ਇੰਟਰਵਿਊ ’ਚ ਅਕਸ਼ੇ ਕੁਮਾਰ ਕਹਿੰਦੇ ਹਨ, ‘ਮੈਂ ਇਸ ਗੱਲ ਨੂੰ ਬਹੁਤ ਮੰਨਦਾ ਹਾਂ ਕਿ ਬਜਟ ਹਿੱਟ ਤਾਂ ਫ਼ਿਲਮ ਹਿੱਟ। ਮੈਂ ਕਦੇ ਪੈਸੇ ਬਰਬਾਦ ਨਹੀਂ ਕੀਤੇ ਤੇ ਹਮੇਸ਼ਾ ਲੋਕਾਂ ਦੇ ਸਮੇਂ ਦੀ ਇੱਜ਼ਤ ਕੀਤੀ ਹੈ। ਮੈਂ ਇਸ ਗੱਲ ਦਾ ਖ਼ਾਸ ਧਿਆਨ ਰੱਖਦਾ ਹਾਂ ਕਿ ਆਪਣੇ ਕੋ-ਸਟਾਰਸ ਤੇ ਕਰਿਊ ਦੇ ਸਮੇਂ ਦੀ ਇੱਜ਼ਤ ਕਰਾਂ ਤਾਂ ਕਿ ਸਮਾਂ ਮੇਰੀ ਇੱਜ਼ਤ ਕਰ ਸਕੇ।’

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਇਕ ਫ਼ਿਲਮ ’ਚ ਕੰਮ ਕਰਨ ਦਾ ਆਪਣਾ ਕ੍ਰਾਏਟੀਰੀਆ ਵੀ ਅਕਸ਼ੇ ਨੇ ਸਾਂਝਾ ਕੀਤਾ। ਉਨ੍ਹਾਂ ਕਿਹਾ, ‘ਇਕ ਇਨਸਾਨ 45-50 ਦਿਨਾਂ ਤੋਂ ਜ਼ਿਆਦਾ ਇਕ ਫ਼ਿਲਮ ਨੂੰ ਨਹੀਂ ਦੇ ਸਕਦਾ ਤੇ ਜੇਕਰ ਤੁਸੀਂ ਇਸ ਟਾਈਮ ਸਪੈਨ ’ਚ ਫ਼ਿਲਮ ਸ਼ੂਟ ਕਰ ਲੈਂਦੇ ਹੋ ਤਾਂ ਤੁਹਾਡਾ ਬਜਟ ਕੰਟਰੋਲ ’ਚ ਰਹਿੰਦਾ ਹੈ। ਮੈਂ ਅਜਿਹੀ ਫ਼ਿਲਮ ’ਚ ਕੰਮ ਨਹੀਂ ਕਰ ਸਕਦਾ, ਜਿਸ ’ਚ 100 ਤੋਂ ਵੱਧ ਦਿਨਾਂ ਦੀ ਸ਼ੂਟਿੰਗ ਕਰਨੀ ਪਵੇ।’

ਅਕਸ਼ੇ ਕੁਮਾਰ ਨੇ ਕਿਹਾ ਕਿ ਉਹ ਮੈਥਡ ਅਦਾਕਾਰ ਨਹੀਂ ਹਨ। ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਲੋਕਾਂ ’ਚੋਂ ਨਹੀਂ ਹਾਂ, ਜੋ ਆਪਣੇ ਆਪ ਨੂੰ ਇਕ ਕਮਰੇ ’ਚ ਬੰਦ ਕਰ ਲੈਂਦੇ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News