ਅਕਸ਼ੇ ਕੁਮਾਰ ਦੀ ਫ਼ਿਲਮ ਦੇ ਮੇਕਅੱਪ ਆਰਟਿਸਟ ''ਤੇ ਚੀਤੇ ਨੇ ਕੀਤਾ ਹਮਲਾ
02/18/2023 1:43:33 PM

ਮੁੰਬਈ (ਬਿਊਰੋ)- ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਫ਼ਿਲਮ 'ਛੋਟੇ ਮੀਆਂ ਬਡੇ ਮੀਆਂ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫ਼ਿਲਮ 'ਚ ਉਹ ਟਾਈਗਰ ਸ਼ਰਾਫ ਨਾਲ ਨਜ਼ਰ ਆਉਣ ਵਾਲੇ ਹਨ। ਸਮੇਂ-ਸਮੇਂ 'ਤੇ ਅਕਸ਼ੇ ਇਸ ਫਿਲਮ ਦੀ ਸ਼ੂਟਿੰਗ ਦਾ ਤਜਰਬਾ ਵੀ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਰਹਿੰਦੇ ਹਨ।
ਇਸ ਤੋਂ ਇਲਾਵਾ ਅਦਾਕਾਰ 'ਸੈਲਫੀ' ਦੀ ਪ੍ਰਮੋਸ਼ਨ 'ਚ ਵੀ ਰੁੱਝੇ ਹੋਏ ਹਨ। ਉਹ ਇਹ ਪ੍ਰਮੋਸ਼ਨ ਨੁਸਰਤ ਤੇ ਇਮਰਾਨ ਹਾਸ਼ਮੀ ਨਾਲ ਕਰ ਰਹੇ ਹਨ। ਹੁਣ ਹਾਲ ਹੀ 'ਚ ਅਦਾਕਾਰਾ ਦੀ ਫ਼ਿਲਮ ਦੇ ਮੇਕਅੱਪ ਆਰਟਿਸਟ ਨੇ ਅਜਿਹਾ ਕਿੱਸਾ ਸ਼ੇਅਰ ਕੀਤਾ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਮੇਕਅੱਪ ਆਰਟਿਸਟ ਚੀਤੇ ਨਾਲ ਆਹਮੋ-ਸਾਹਮਣੇ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ
ਇਸ ਖ਼ਤਰਨਾਕ ਘਟਨਾ ਨੂੰ ਸਾਂਝਾ ਕਰਦਿਆਂ ਸ਼ਰਵਣ ਨੇ ਕਿਹਾ, ''ਮੈਂ ਆਪਣੇ ਦੋਸਤ ਨੂੰ ਬਾਈਕ ਤੋਂ ਉਤਾਰਨ ਆਇਆ ਸੀ। ਜਿਥੇ ਸਾਡੀ ਸ਼ੂਟਿੰਗ ਚੱਲ ਰਹੀ ਸੀ, ਉਹ ਥੋੜ੍ਹੀ ਦੂਰ ਹੇਠਾਂ ਵੱਲ ਸੀ। ਇਕ ਸੂਰ ਸੜਕ ਪਾਰ ਕਰ ਗਿਆ, ਮੈਂ ਸੋਚਿਆ ਮੈਨੂੰ ਇਥੋਂ ਜਲਦੀ ਨਿਕਲਣ ਦਿਓ। ਇਸੇ ਦੌਰਾਨ ਚੀਤਾ ਆ ਗਿਆ, ਜਿਵੇਂ ਹੀ ਮੈਂ ਬਾਈਕ ਦੀ ਸਪੀਡ ਵਧਾਈ ਤਾਂ ਦੇਖਿਆ ਕਿ ਚੀਤਾ ਸੂਰ ਦੇ ਪਿੱਛੇ ਭੱਜ ਰਿਹਾ ਸੀ। ਮੇਰੀ ਬਾਈਕ ਚੀਤੇ ਨਾਲ ਟਕਰਾ ਗਈ। ਇਸ ਤੋਂ ਬਾਅਦ ਮੈਨੂੰ ਬੱਸ ਇੰਨਾ ਯਾਦ ਹੈ ਕਿ ਮੈਂ ਬਾਈਕ ਤੋਂ ਹੇਠਾਂ ਡਿੱਗ ਪਿਆ ਸੀ ਤੇ ਚੀਤਾ ਮੇਰੇ ਆਲੇ-ਦੁਆਲੇ ਘੁੰਮ ਰਿਹਾ ਸੀ, ਫਿਰ ਮੈਨੂੰ ਕੁਝ ਵੀ ਯਾਦ ਨਹੀਂ ਹੈ। ਮੈਂ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਬਾਅਦ 'ਚ ਸ਼ਾਇਦ ਉਥੋਂ ਦੇ ਲੋਕ ਮੇਰੇ ਕੋਲ ਆਏ, ਮੇਰੀ ਵੀਡੀਓ ਬਣਾ ਕੇ ਮੈਨੂੰ ਡਾਕਟਰ ਕੋਲ ਦਾਖ਼ਲ ਕਰਵਾਉਣ ਲਈ ਲੈ ਗਏ।''
ਸ਼ਰਵਣ ਨੇ ਦੱਸਿਆ ਕਿ ਉਹ ਯਸ਼ਰਾਜ ਦੀ ਫ਼ਿਲਮ 'ਛੋਟੇ ਮੀਆਂ ਬਡੇ ਮੀਆਂ' ਦੀ ਸ਼ੂਟਿੰਗ 'ਚ ਮੇਕਅੱਪ ਆਰਟਿਸਟ ਵਜੋਂ ਕੰਮ ਕਰ ਰਿਹਾ ਸੀ। ਸੈੱਟ ਤੋਂ ਨਿਕਲਦੇ ਸਮੇਂ ਉਹ ਆਪਣੇ ਦੋਸਤ ਨੂੰ ਛੱਡਣ ਚਲਾ ਗਿਆ। ਡਾਕਟਰ ਨੇ ਮੈਨੂੰ ਸੰਤੋਸ਼ ਨਗਰ ਦੇ ਇਕ ਹਸਪਤਾਲ 'ਚ ਰੈਫਰ ਕਰ ਦਿੱਤਾ, ਹੁਣ ਮੈਨੂੰ ਉਥੇ ਲਿਜਾਇਆ ਜਾ ਰਿਹਾ ਹੈ। ਮੈਨੂੰ ਪਤਾ ਨਹੀਂ ਕਿ ਮੇਰੇ ਨਾਲ ਕੀ ਹੋਇਆ ਹੈ। ਮੈਨੂੰ ਕੁਝ ਸਮਾਂ ਪਹਿਲਾਂ ਹੀ ਹੋਸ਼ ਆਇਆ।
ਇਹ ਖ਼ਬਰ ਵੀ ਪੜ੍ਹੋ - ਬੁਰਜ ਖਲੀਫਾ 'ਤੇ ਦਿਖਾਇਆ ਗਿਆ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ , ਕਾਰਤਿਕ ਬੋਲੇ- ਫੁੱਲ ਸ਼ਹਿਜ਼ਾਦੇ ਵਾਲੀ ਫੀਲ
ਇਲਾਜ ਦੇ ਖਰਚੇ 'ਤੇ ਸ਼ਰਵਣ ਕਹਿੰਦੇ ਹਨ, ''ਮੇਰੇ ਦੋਸਤ ਨੇ ਕਿਹਾ ਹੈ ਕਿ ਪ੍ਰੋਡਕਸ਼ਨ ਹਾਊਸ ਦੇ ਲੋਕ ਮੇਰੇ ਇਲਾਜ ਦਾ ਖਰਚਾ ਚੁੱਕ ਰਹੇ ਹਨ। ਹਾਲਾਂਕਿ ਕੁਝ ਅਪਡੇਟ ਨਹੀਂ ਆਇਆ। ਮੈਂ ਇਥੇ ਪਿਛਲੇ 12 ਸਾਲਾਂ ਤੋਂ ਮੇਕਅੱਪ ਆਰਟਿਸਟ ਵਜੋਂ ਕੰਮ ਕਰ ਰਿਹਾ ਹਾਂ। ਮੈਂ ਕਈ ਵਾਰ ਅਜਿਹੀਆਂ ਘਟਨਾਵਾਂ ਬਾਰੇ ਸੁਣਿਆ ਸੀ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਅਜਿਹਾ ਹੋਵੇਗਾ। ਮੇਰੇ ਨਾਲ ਅਜਿਹਾ ਪਹਿਲੀ ਵਾਰ ਹੋਇਆ ਹੈ।''
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।