ਅਕਸ਼ੈ ਕੁਮਾਰ ਨੇ ਕੀਤਾ ਕੁਝ ਅਜਿਹਾ ਤੁਫ਼ਾਨੀ ਕੰਮ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ

Thursday, Oct 27, 2022 - 11:03 AM (IST)

ਅਕਸ਼ੈ ਕੁਮਾਰ ਨੇ ਕੀਤਾ ਕੁਝ ਅਜਿਹਾ ਤੁਫ਼ਾਨੀ ਕੰਮ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੀ ਫ਼ਿਲਮਾਂ ਨੂੰ ਲੈ ਕੇ ਕਾਫ਼ੀ ਸੁਰਖੀਆਂ ’ਚ ਰਹਿੰਦੇ ਹਨ। ਅਦਾਕਾਰ ਫ਼ਿਲਮਾਂ ਦੇ ਨਾਲ ਫ਼ਿੱਟਨੈੱਸ ਲਈ ਵੀ ਜਾਣੇ ਜਾਂਦੇ ਹਨ। ਅਕਸ਼ੈ ਪਿਛਲੇ 13 ਸਾਲਾਂ ਤੋਂ ਅੰਤਰਰਾਸ਼ਟਰੀ ਕੁਡੋ ਟੂਰਨਾਮੈਂਟ ਮੁਫ਼ਤ ’ਚ ਆਯੋਜਿਤ ਕਰਦੇ ਆ ਰਹੇ ਹਨ। ਇਕ ਵਾਰ ਫਿਰ ਤੋਂ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ, ਜਿੱਥੇ ਖਿਡਾਰੀ ਅਕਸ਼ੈ ਕੁਮਾਰ ਨੇ ਕੁਝ ਇਸ ਤਰ੍ਹਾਂ ਕੀਤਾ ਕਿ ਹਰ ਕੋਈ ਹੈਰਾਨ ਰਹਿ ਗਿਆ।

PunjabKesari

ਇਹ ਵੀ ਪੜ੍ਹੋ : ਲਾਲ ਸੂਟ ’ਚ ਕਰੀਨਾ ਦੀ ਸ਼ਾਨਦਾਰ ਲੁੱਕ, ਪਿਤਾ ਸੈਫ਼ ਨਾਲ ਤੈਮੂਰ-ਜਹਾਂਗੀਰ ਨੇ ਕੀਤੀ ਮੈਚਿੰਗ

ਦੱਸ ਦੇਈਏ ਕਿ ਅਕਸ਼ੈ ਕੁਮਾਰ ਨੇ ਤਾਈਕਵਾਂਡੋ ’ਚ ਬਲੈਕ ਬੈਲਟ ਹਾਸਲ ਕੀਤੀ ਹੋਈ ਹੈ। ਉਹ ਮਾਰਸ਼ਲ ਆਰਟਸ ਦਾ ਬਹੁਤ ਸ਼ੌਕੀਨ ਹੈ ਅਤੇ ਇਸਦੀ ਝਲਕ ਅਕਸਰ ਦੇਖਣ ਨੂੰ ਮਿਲਦੀ ਹੈ।ਗੁਜਰਾਤ ’ਚ ਹੋਏ ਕੁਡੋ ਟੂਰਨਾਮੈਂਟ ’ਚ ਵੀ ਅਕਸ਼ੈ ਨੇ ਪ੍ਰੋਗਰਾਮ ਦੌਰਾਨ ਸਰਗਰਮੀ ਨਾਲ ਹਿੱਸਾ ਲਿਆ।ਉਨ੍ਹਾਂ ਨੇ ਕੁਝ ਅਜਿਹਾ ਕਰ ਦਿਖਾਇਆ ਹੈ ਜੋ ਆਸਾਨ ਨਹੀਂ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਕਸ਼ੈ ਆਪਣੇ ਹੱਥ ’ਚ ਹਥੌੜੇ ਨਾਲ ਵੱਡੀਆਂ ਇੱਟਾਂ ਨੂੰ ਤੋੜਦੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰ ਨੇ ਹਥੌੜੇ ਨਾਲ ਇੱਟਾਂ ਤੋੜ ਕੇ ਆਪਣੀ ਲੜਾਈ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ।

ਹਾਲ ਹੀ ’ਚ ‘ਅਕਸ਼ੈ ਕੁਮਾਰ ਇੰਟਰਨੈਸ਼ਨਲ ਕੁਡੋ ਟੂਰਨਾਮੈਂਟ 2022’ ਗੁਜਰਾਤ ਦੇ ਉਕਾ ਤਰਸਾਦੀਆ ਯੂਨੀਵਰਸਿਟੀ ਬਾਰਡੋਲੀ ’ਚ 'ਆਯੋਜਨ ਕੀਤਾ ਗਿਆ ਸੀ। ਇਸ ਦੀ ਜਾਣਕਾਰੀ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦੇ ਹੋਏ ਦਿੱਤੀ  ਹੈ। ਅਕਸ਼ੈ ਨੇ ਸਟੇਜ ਤੋਂ ਹਾਜ਼ਰੀਨ ਨੂੰ ਸੰਬੋਧਨ ਕੀਤਾ ਅਤੇ ਚੈਂਪੀਅਨਜ਼ ਨੂੰ ਇਨਾਮ ਵੀ ਦਿੱਤੇ।

PunjabKesari

ਇਹ ਵੀ ਪੜ੍ਹੋ : ਦੀਵਾਲੀ 'ਤੇ ਦਿਖਾਈ ਦਿੱਤਾ ਹਿਮਾਂਸ਼ੀ ਖੁਰਾਨਾ ਦਾ ਖੂਬਸੂਰਤ ਅੰਦਾਜ਼, ਸਾਂਝੀਆਂ ਕੀਤੀਆਂ ਮਨਮੋਹਕ ਤਸਵੀਰਾਂ

ਇਹ ਵੀਡੀਓ ਅਦਾਕਾਰ ਨੇ ਟਵੀਟਰ ’ਤੇ ਸਾਂਝੀ ਕੀਤੀ ਹੈ। ਇਸ ਨਾਲ ਅਕਸ਼ੈ ਨੇ ਕੈਪਸ਼ਨ ’ਚ ਲਿਖਿਆ ਕਿ ‘ਅਕਸ਼ੈ ਕੁਮਾਰ ਇੱਥੇ 14ਵੇਂ ਅੰਤਰਰਾਸ਼ਟਰੀ ਕੁਡੋ ਟੂਰਨਾਮੈਂਟ ’ਚ ਸਾਡੇ ਨਾਲ ਆਪਣੀ ਦੀਵਾਲੀ ਮਨਾਉਣ ਲਈ ਤੁਹਾਡਾ ਧੰਨਵਾਦ। ਇੱਥੇ ਆਉਣਾ ਹਮੇਸ਼ਾ ਨਿਮਰਤਾ ਹੁੰਦੀ ਹੈ, ਤੁਹਾਨੂੰ ਸਾਰਿਆਂ ਨੂੰ ਮਿਲ ਕੇ ਮੈਨੂੰ ਮੇਰੀ ਸ਼ੁਰੂਆਤ ਦੀ ਯਾਦ ਆਉਂਦੀ ਹੈ। ਮੈਨੂੰ ਉਮੀਦ ਹੈ ਕਿ ਇਸ ਟੂਰਨਾਮੈਂਟ ਦੀ ਮਦਦ ਨਾਲ ਅਸੀਂ ਹਰ ਲੰਘਦੇ ਸਾਲ ਨਾਲ ਭਾਰਤ ’ਚ ਕੁਡੋ ਦੇ ਵਿਕਾਸ ’ਚ ਮਦਦ ਕਰਾਂਗੇ।’

PunjabKesari


author

Shivani Bassan

Content Editor

Related News