ਸ਼ਿਵਾਜੀ ਮਹਾਰਾਜ ਬਣੇ ਅਕਸ਼ੇ ਕੁਮਾਰ ਨੇ ਸਾਂਝੀ ਕੀਤੀ ਫਰਸਟ ਲੁੱਕ, ਲੋਕਾਂ ਨੇ ਕਰ ਦਿੱਤਾ ਟਰੋਲ

Tuesday, Dec 06, 2022 - 02:25 PM (IST)

ਸ਼ਿਵਾਜੀ ਮਹਾਰਾਜ ਬਣੇ ਅਕਸ਼ੇ ਕੁਮਾਰ ਨੇ ਸਾਂਝੀ ਕੀਤੀ ਫਰਸਟ ਲੁੱਕ, ਲੋਕਾਂ ਨੇ ਕਰ ਦਿੱਤਾ ਟਰੋਲ

ਮੁੰਬਈ (ਬਿਊਰੋ)– ਫ਼ਿਲਮੀ ਪਰਦੇ ’ਤੇ ਸਮਰਾਟ ਪ੍ਰਿਥਵੀਰਾਜ ਬਣਨ ਤੋਂ ਬਾਅਦ ਅਕਸ਼ੇ ਕੁਮਾਰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਅਕਸ਼ੇ ਨੇ ਮਰਾਠੀ ਫ਼ਿਲਮ ‘ਵੇਡਾਤ ਮਰਾਠੇ ਵੀਰ ਦੌੜਲੇ ਸਾਤ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਟ੍ਰੀਟ ਦਿੰਦਿਆਂ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਰੋਲ ’ਚ ਆਪਣੇ ਫਰਸਟ ਲੁੱਕ ਨੂੰ ਸਾਂਝਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !

ਸ਼ਿਵਾਜੀ ਮਹਾਰਾਜ ਦੇ ਰੋਲ ’ਚ ਆਪਣੀ ਝਲਕ ਦਿਖਾਉਂਦਿਆਂ ਅਕਸ਼ੇ ਨੇ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਦੀ ਲੁੱਕ ਕਾਫੀ ਬਦਲੀ ਹੋਈ ਹੈ। ਕੁਝ ਲੋਕਾਂ ਨੂੰ ਅਕਸ਼ੇ ਕੁਮਾਰ ਦਾ ਇਹ ਲੁੱਕ ਪਸੰਦ ਆ ਰਿਹਾ ਹੈ, ਉਥੇ ਕੁਝ ਲੋਕ ਅਕਸ਼ੇ ਨੂੰ ਇਸ ਲੁੱਕ ਲਈ ਟਰੋਲ ਕਰ ਰਹੇ ਹਨ।

ਇਕ ਯੂਜ਼ਰ ਨੇ ਲਿਖਿਆ, ‘‘ਮੇਰੇ ਖਿਆਲ ਨਾਲ ਰਣਵੀਰ ਬਿਹਤਰ ਇਸ ਰੋਲ ਨੂੰ ਪਲੇਅ ਕਰਦੇ।’’ ਯੂਜ਼ਰ ਦਾ ਮੰਨਣਾ ਹੈ ਕਿ ਅਕਸ਼ੇ ਨੇ ਸ਼ਿਵਾਜੀ ਮਹਾਰਾਜ ਦੇ ਰੋਲ ਦਾ ਮਜ਼ਾਕ ਬਣਾ ਦਿੱਤਾ ਹੈ। ਇਕ ਯੂਜ਼ਰ ਨੇ ਤਾਂ ਅਕਸ਼ੇ ਨੂੰ ਵੀਰ ਸ਼ਿਵਾਜੀ ਦੇ ਰੋਲ ਲਈ ਟਿਪਸ ਤਕ ਦੇ ਦਿੱਤੇ। ਯੂਜ਼ਰ ਨੇ ਲਿਖਿਆ, ‘‘ਮਹਾਰਾਜ ਕੁਪੋਸ਼ਿਤ ਨਹੀਂ ਸਨ। ਕਿਰਪਾ ਕਰਕੇ ਮਲਸਜ਼ ਬਣਾਓ ਤੇ ਭਾਰ ਵੀ ਵਧਾਓ ਤਾਂ ਕਿ ਤੁਸੀਂ ਵਾਰੀਅਰ ਨਜ਼ਰ ਆਓ।’’

ਅਕਸ਼ੇ ਦੇ ਲੁੱਕ ’ਤੇ ਇਕ ਹੋਰ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ‘‘ਨਹੀਂ ਨਹੀਂ ਨਹੀਂ ਤੇ ਰੋਣ ਵਾਲਾ ਇਮੋਜੀ ਬਣਾਇਆ।’’ ਲੋਕਾਂ ਦਾ ਮੰਨਣਾ ਹੈ ਕਿ ਅਕਸ਼ੇ ਕੁਮਾਰ ਸ਼ਿਵਾਜੀ ਮਹਾਰਾਜ ਦੇ ਰੋਲ ਲਈ ਸਹੀ ਨਹੀਂ ਹਨ। ਯੂਜ਼ਰ ਨੇ ਅਕਸ਼ੇ ਕੁਮਾਰ ਨੂੰ ਸੌਰੀ ਕਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਰੋਲ ਲਈ ਹੋਰ ਵੀ ਬਿਹਤਰ ਆਪਸ਼ਨ ਸਨ। ਯੂਜ਼ਰ ਲਿਖਦਾ ਹੈ, ‘‘ਅਰੇ, ਸਬ ਤੋਂ ਘਟੀਆ ਚੀਜ਼ ਜੋ ਮਰਾਠਾ ਸਾਮਰਾਜ ਨਾਲ ਹੋਈ, ਉਹ ਇਹ ਕਿ ਅਕਸ਼ੇ ਸ਼ਿਵਾਜੀ ਮਹਾਰਾਜ ਬਣੇ ਹਨ।’’

ਨੋਟ– ਅਕਸ਼ੇ ਦੀ ਇਹ ਲੁੱਕ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News