‘ਸੈਲਫੀ’ ਫ਼ਿਲਮ ਦਾ ਐਲਾਨ, ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ ਅਕਸ਼ੇ-ਇਮਰਾਨ

Thursday, Jan 13, 2022 - 10:31 AM (IST)

‘ਸੈਲਫੀ’ ਫ਼ਿਲਮ ਦਾ ਐਲਾਨ, ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ ਅਕਸ਼ੇ-ਇਮਰਾਨ

ਮੁੰਬਈ (ਬਿਊਰੋ)– ਧਰਮਾ ਪ੍ਰੋਡਕਸ਼ਨਜ਼ ਨੇ ਦੱਖਣ ਦੇ ਸੁਪਰਸਟਾਰ ਤੇ ਨਿਰਮਾਤਾ ਪ੍ਰਿਥਵੀਰਾਜ ਸੁਕੁਮਾਰਨ ਤੇ ਮੈਜਿਕ ਫਰੇਮਜ਼, ਜੋ ਇਸ ਕਹਾਣੀ ਦੇ ਨਾਲ ਆਪਣੀ ਪਹਿਲੀ ਵੱਡੀ ਹਿੰਦੀ ਫ਼ਿਲਮ ਦੀ ਸ਼ੁਰੂਆਤ ਕਰਨ ਜਾ ਰਹੇ ਤੇ ਕੇਪ ਆਫ ਗੁੱਡ ਫਿਲਮਜ਼ ਨਾਲ ਮਿਲ ਕੇ ਡਰਾਮਾ-ਕਾਮੇਡੀ ਫ਼ਿਲਮ ‘ਸੈਲਫੀ’ ਦਾ ਐਲਾਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ

ਤੁਹਾਨੂੰ ਦੱਸ ਦੇਈਏ ਕਿ ਇਹ ਸੁਪਰਹਿੱਟ ਮਲਿਆਲਮ ਫ਼ਿਲਮ ‘ਡਰਾਈਵਿੰਗ ਲਾਇਸੈਂਸ’ ਦਾ ਰੀਮੇਕ ਹੈ। ਅਕਸ਼ੇ ਤੇ ਇਮਰਾਨ ਨੂੰ ਪਹਿਲੀ ਵਾਰ ਸਕ੍ਰੀਨ ’ਤੇ ਇਕੱਠੇ ਜਾਦੂ ਕਰਦੇ ਦੇਖਣਾ ਬੇਹੱਦ ਰੋਮਾਂਚਕ ਹੋਵੇਗਾ ਤੇ ਉਨ੍ਹਾਂ ਦੀ ਬਹੁਮੁਖੀ ਪ੍ਰਤਿਭਾ ਨੂੰ ਦੇਖਣਾ ਮਜ਼ੇਦਾਰ ਹੋਵੇਗਾ।

ਇਹ ਦਰਸ਼ਕਾਂ ਲਈ ਤਿਆਰ ਕੀਤੀ ਗਈ ਇਕ ਵਿਲੱਖਣ ਕਹਾਣੀ ਹੈ, ਜੋ ਉਨ੍ਹਾਂ ਨੂੰ ਡਰਾਮੇ ਨਾਲ ਭਰੇ ਇਕ ਮਸਤੀ ਭਰੀ ਬ੍ਰੇਕ ’ਤੇ ਲੈ ਕੇ ਜਾਂਦੀ ਹੈ।

ਰਾਜ ਮਹਿਤਾ ਵਲੋਂ ਨਿਰਦੇਸ਼ਿਤ ‘ਸੈਲਫੀ’ ਮਰਹੂਮ ਅਰੁਣਾ ਭਾਟੀਆ, ਹੀਰੂ ਯਸ਼ ਜੌਹਰ, ਸੁਪ੍ਰੀਆ ਮੈਨਨ, ਕਰਨ ਜੌਹਰ, ਪ੍ਰਿਥਵੀਰਾਜ ਸੁਕੁਮਾਰਨ, ਅਪੂਰਵਾ ਮਹਿਤਾ ਤੇ ਲਿਸਟਿਨ ਸਟੀਫਨ ਵਲੋਂ ਨਿਰਮਿਤ 2022 ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News