ਅਕਸ਼ੇ ਕੁਮਾਰ ਦੀ ਡੀਪਫੇਕ ਵੀਡੀਓ ਹੋਈ ਵਾਇਰਲ, ਇਹ ਕੰਮ ਕਰਦੇ ਆਏ ਨਜ਼ਰ

02/03/2024 4:50:22 PM

ਮੁੰਬਈ (ਬਿਊਰੋ)– ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦੀਆਂ ਡੀਪਫੇਕ ਵੀਡੀਓਜ਼ ਦੇ ਰੁਕਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ਰਸ਼ਮਿਕਾ ਮੰਦਾਨਾ, ਕੈਟਰੀਨਾ ਕੈਫ ਤੇ ਨੋਰਾ ਫਤੇਹੀ ਸਮੇਤ ਕਈ ਅਦਾਕਾਰਾਂ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਦੀ ਇਕ ਡੀਪਫੇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਅਕਸ਼ੇ ਇਕ ਆਨਲਾਈਨ ਗੇਮਿੰਗ ਪਲੇਟਫਾਰਮ ਲਈ ਐਡ ਕਰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਜ਼ਿੰਦਾ ਹੈ ਪੂਨਮ ਪਾਂਡੇ, ਖ਼ੁਦ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

ਅਕਸ਼ੇ ਨਾਲ ਜੁੜੇ ਲੋਕਾਂ ਦੀ ਮੰਨੀਏ ਤਾਂ ਅਕਸ਼ੇ ਨੇ ਅਜਿਹੀ ਕੋਈ ਐਡ ਨਹੀਂ ਕੀਤੀ ਹੈ। ਇਸ ਵੀਡੀਓ ਦੇ ਸਰੋਤ ਦੀ ਜਾਂਚ ਜਾਰੀ ਹੈ। ਇਸ ਫਰਜ਼ੀ ਸੋਸ਼ਲ ਮੀਡੀਆ ਹੈਂਡਲ ਤੇ ਕੰਪਨੀ ਖ਼ਿਲਾਫ਼ ਸਾਈਬਰ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਵੀਡੀਓ ’ਚ ਅਕਸ਼ੇ ਨੇ ਕਿਹਾ, ‘‘ਮੈਂ ਇਕ ਮਹੀਨੇ ਤੋਂ ਹਰ ਰੋਜ਼ ਖੇਡ ਰਿਹਾ ਹਾਂ’’
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ AI ਜਨਰੇਟਿਡ ਵੀਡੀਓ ’ਚ ਅਕਸ਼ੇ ਕਹਿੰਦੇ ਨਜ਼ਰ ਆ ਰਹੇ ਹਨ, ‘‘ਕੀ ਤੁਹਾਨੂੰ ਵੀ ਖੇਡਣਾ ਪਸੰਦ ਹੈ? ਮੈਂ ਤੁਹਾਨੂੰ ਇਸ ਐਪ ਨੂੰ ਡਾਊਨਲੋਡ ਕਰਨ ਤੇ ਏਵੀਏਟਰ ਗੇਮ ਖੇਡਣ ਦੀ ਸਿਫਾਰਿਸ਼ ਕਰਦਾ ਹਾਂ। ਇਹ ਇਕ ਵਿਸ਼ਵਵਿਆਪੀ ਪ੍ਰਸਿੱਧ ਸਲਾਟ ਹੈ, ਜਿਸ ਕਾਰਨ ਹਰ ਕੋਈ ਇਥੇ ਖੇਡਦਾ ਹੈ। ਸਾਨੂੰ ਕੈਸੀਨੋ ਦੇ ਵਿਰੁੱਧ ਨਹੀਂ ਖੇਡਣਾ ਹੈ ਪਰ ਦੂਜੇ ਖਿਡਾਰੀਆਂ ਦੇ ਵਿਰੁੱਧ। ਮੈਂ ਖ਼ੁਦ ਪਿਛਲੇ ਇਕ ਮਹੀਨੇ ਤੋਂ ਹਰ ਰੋਜ਼ ਹਰ ਗੇਮ ਖੇਡ ਰਿਹਾ ਹਾਂ।’’

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਕਸ਼ੇ ਦੁਖੀ
ਅਕਸ਼ੇ ਨਾਲ ਜੁੜੇ ਸੂਤਰਾਂ ਨੇ ਅੱਗੇ ਕਿਹਾ ਕਿ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤੋਂ ਅਦਾਕਾਰ ਬਹੁਤ ਦੁਖੀ ਹੈ। ਉਨ੍ਹਾਂ ਨੇ ਆਪਣੀ ਟੀਮ ਨੂੰ ਇਸ ਮਾਮਲੇ ’ਤੇ ਨਜ਼ਰ ਰੱਖਣ ਤੇ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੇ ‘ਬੜੇ ਮੀਆਂ ਛੋਟੇ ਮੀਆਂ’ ਫ਼ਿਲਮ ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ‘ਸਕਾਈ ਫੋਰਸ’, ‘ਸਿੰਘਮ ਅਗੇਨ’, ‘ਵੈਲਕਮ ਟੂ ਦਿ ਜੰਗਲ’ ਤੇ ‘ਹੇਰਾ ਫੇਰੀ 3’ ਵਰਗੀਆਂ ਫ਼ਿਲਮਾਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News