ਅਕਸ਼ੇ ਕੁਮਾਰ ਦੀ ਫ਼ਿਲਮ ''ਬੈੱਲ ਬੌਟਮ'' ਨੇ ਹਾਸਲ ਕੀਤਾ ਵੱਡਾ ਮੁਕਾਮ,  ਦੁਨੀਆ ਦੇ ਸਭ ਤੋਂ ਉੱਚੇ ਥੀਏਟਰ ''ਚ ਹੋਈ ਰਿਲੀਜ਼

Tuesday, Aug 31, 2021 - 10:51 AM (IST)

ਅਕਸ਼ੇ ਕੁਮਾਰ ਦੀ ਫ਼ਿਲਮ ''ਬੈੱਲ ਬੌਟਮ'' ਨੇ ਹਾਸਲ ਕੀਤਾ ਵੱਡਾ ਮੁਕਾਮ,  ਦੁਨੀਆ ਦੇ ਸਭ ਤੋਂ ਉੱਚੇ ਥੀਏਟਰ ''ਚ ਹੋਈ ਰਿਲੀਜ਼

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ 'ਬੈੱਲ ਬੌਟਮ' ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵਲੋਂ ਠੀਕ ਠਾਕ ਰੀਐਕਸ਼ਨ ਆਇਆ ਹੈ। ਹੁਣ ਤੱਕ ਇਹ ਫ਼ਿਲਮ ਉਮੀਦ ਮੁਤਾਬਕ ਕਮਾਈ ਨਹੀਂ ਕਰ ਸਕੀ। ਰਿਪੋਰਟਸ ਦੀ ਮੰਨੀਏ ਤਾਂ ਇਸ ਫ਼ਿਲਮ ਨੇ ਹੁਣ ਤੱਕ 20 ਕਰੋੜ ਦੇ ਕਰੀਬ ਕਮਾਈ ਕੀਤੀ ਹੈ। ਇਸ ਦੇ ਬਾਵਜੂਦ ਵੀ ਇਹ ਫ਼ਿਲਮ ਦਰਸ਼ਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਵਿਚ ਇਹ ਫ਼ਿਲਮ ਦੁਨੀਆ ਦੇ ਸਭ ਤੋਂ ਉੱਚੇ ਥੀਏਟਰ ਵਿਚ ਵੀ ਰਿਲੀਜ਼ ਹੋਈ ਹੈ, ਜਿਸ ਬਾਰੇ ਅਕਸ਼ੇ ਕੁਮਾਰ ਨੇ ਖ਼ੁਦ ਜਾਣਕਾਰੀ ਦਿੱਤੀ ਹੈ। 

ਅਕਸ਼ੇ ਕੁਮਾਰ ਨੇ ਕਿਹਾ, 'ਫ਼ਿਲਮ ਸਮੁੰਦਰ ਤਲ ਤੋਂ 11562 ਫੁੱਟ ਦੀ ਉਚਾਈ 'ਤੇ ਲੇਹ ਦੇ ਇੱਕ ਮੋਬਾਈਲ ਥੀਏਟਰ ਵਿਚ ਰਿਲੀਜ਼ ਕੀਤੀ ਗਈ ਹੈ। ਮੈਂ ਇਸ ਸਮੇਂ ਬਹੁਤ ਖੁਸ਼ ਮਹਿਸੂਸ ਕਰ ਰਿਹਾ ਹਾਂ। ਲੇਹ, ਲੱਦਾਖ ਵਿਚ ਦੁਨੀਆ ਦੇ ਸਭ ਤੋਂ ਉੱਚੇ ਮੋਬਾਈਲ ਥੀਏਟਰ ਵਿਚ 'ਬੈੱਲ ਬੌਟਮ' ਰਿਲੀਜ਼ ਕੀਤੀ ਗਈ ਹੈ, ਜੋ ਕਿ 11562 ਫੁੱਟ ਦੀ ਉਚਾਈ 'ਤੇ ਸਥਿਤ ਹੈ। ਇਹ ਥੀਏਟਰ 28 ਡਿਗਰੀ ਸੈਲਸੀਅਸ ਵਿਚ ਵੀ ਕੰਮ ਕਰ ਸਕਦਾ ਹੈ, ਇਹ ਕਿੰਨੀ ਸ਼ਾਨਦਾਰ ਪ੍ਰਾਪਤੀ ਹੈ।'

ਰਣਜੀਤ ਐਮ ਤਿਵਾਰੀ ਦੁਆਰਾ ਡਾਇਰੈਕਟਡ ਫ਼ਿਲਮ 'ਬੈੱਲ ਬੌਟਮ' ਵਿਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਵਿਚ ਹਨ। ਇਹ ਇੱਕ ਜਾਸੂਸੀ ਥ੍ਰਿਲਰ ਫ਼ਿਲਮ ਹੈ, ਜੋ ਕਿ 80 ਦੇ ਦਹਾਕੇ ਦੀ ਕਹਾਣੀ ਹੈ। ਇਸ ਫ਼ਿਲਮ ਵਿਚ ਵਾਨੀ ਕਪੂਰ, ਹੁਮਾ ਕੁਰੈਸ਼ੀ, ਆਦਿਲ ਹੁਸੈਨ ਅਤੇ ਲਾਰਾ ਦੱਤਾ ਵੀ ਹਨ। ਜਿੱਥੇ ਲਾਰਾ ਦੱਤਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਵਾਨੀ ਕਪੂਰ ਨੇ ਅਕਸ਼ੈ ਕੁਮਾਰ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। 


ਨੋਟ - ਅਕਸ਼ੇ ਕੁਮਾਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News