ਐਮਾਜ਼ੋਨ ਪ੍ਰਾਈਮ ਨੇ ਅਕਸ਼ੇ ਕੁਮਾਰ ਨੂੰ ਦਿੱਤਾ 30 ਕਰੋੜ ਦਾ ਆਫਰ, ‘ਬੈੱਲ ਬੌਟਮ’ ਨੂੰ OTT ’ਤੇ ਰਿਲੀਜ਼ ਕਰਨ ਦੀ ਤਿਆਰੀ!
Friday, Jul 02, 2021 - 12:05 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ‘ਬੈੱਲ ਬੌਟਮ’ ਨੂੰ ਲੈ ਕੇ ਐਮਾਜ਼ੋਨ ਪ੍ਰਾਈਮ ਨੇ ਇਕ ਵੱਡੀ ਡੀਲ ਦਾ ਆਫਰ ਦਿੱਤਾ ਹੈ। ਦਰਅਸਲ ਇਹ ਫ਼ਿਲਮ 27 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ ਤੇ ਹੁਣ ਐਮਾਜ਼ੋਨ ਪ੍ਰਾਈਮ ਨੇ ਅਕਸ਼ੇ ਕੁਮਾਰ ਤੇ ਫ਼ਿਲਮ ਦੀ ਟੀਮ ਨੂੰ ਓ. ਟੀ. ਟੀ. ’ਤੇ ਜਲਦ ਰਿਲੀਜ਼ ਕਰਨ ਲਈ ਕਰੋੜਾਂ ਦਾ ਆਫਰ ਦਿੱਤਾ ਹੈ। ਬਾਲੀਵੁੱਡ ਹੰਗਾਮਾ ਦੀ ਖ਼ਬਰ ਮੁਤਾਬਕ ਐਮਾਜ਼ੋਨ ਫ਼ਿਲਮ ਦੀ ਰਿਲੀਜ਼ ਡੇਟ ਦੇ ਤਿੰਨ ਹਫ਼ਤਿਆਂ ’ਚ ਓ. ਟੀ. ਟੀ. ’ਤੇ ਇਸ ਦਾ ਪ੍ਰੀਮੀਅਰ ਚਾਹੁੰਦਾ ਹੈ।
ਐਮਾਜ਼ੋਨ ਪ੍ਰਾਈਮ ਨੇ ਫ਼ਿਲਮ ਨੂੰ ਰਿਲੀਜ਼ ਡੇਟ ਦੇ ਤਿੰਨ ਹਫ਼ਤਿਆਂ ’ਚ ਓ. ਟੀ. ਟੀ. ’ਤੇ ਪ੍ਰੀਮੀਅਰ ਲਈ ਟੀਮ ‘ਬੈੱਲ ਬੌਟਮ’ ਨੂੰ 30 ਕਰੋੜ ਦਾ ਆਫਰ ਦਿੱਤਾ ਹੈ। ਅਸਲ ’ਚ ਅਜੇ ਤਕ 6 ਤੋਂ 8 ਹਫ਼ਤਿਆਂ ਬਾਅਦ ਹੀ ਫ਼ਿਲਮ ਓ. ਟੀ. ਟੀ. ’ਤੇ ਆ ਸਕਦੀ ਹੈ। ਤਿੰਨ ਹਫ਼ਤੇ ’ਚ ਰਿਲੀਜ਼ ਕਰਨ ਲਈ ਐਮਾਜ਼ੋਨ ਇਹ ਵੱਡੀ ਰਾਸ਼ੀ ਆਫਰ ਕਰ ਰਿਹਾ ਹੈ। ਪ੍ਰੋਡਿਊਸਰਾਂ ਦੇ ਲਿਹਾਜ਼ ਨਾਲ ਇਹ ਵੱਡੀ ਰਾਸ਼ੀ ਹੈ, ਜੋ ਫਾਇਦੇ ਦਾ ਸੌਦਾ ਸਾਬਿਤ ਹੋ ਸਕਦੀ ਹੈ ਕਿਉਂਕਿ ਕੋਰੋਨਾ ਕਾਰਨ ਫ਼ਿਲਮ ਕਿੰਨਾ ਪੈਸਾ ਕਮਾ ਪਾਵੇਗੀ ਇਹ ਕਹਿਣਾ ਅਜੇ ਮੁਸ਼ਕਿਲ ਹੈ।
ਇਹ ਖ਼ਬਰ ਵੀ ਪੜ੍ਹੋ : ਮੰਦਿਰਾ ਬੇਦੀ ਦੇ ਪਤੀ ਲਈ ਬੇਹੱਦ ਮੁਸ਼ਕਿਲ ਸੀ ਆਖਰੀ ਰਾਤ, ਸੁਲੇਮਾਨ ਮਰਚੈਂਟ ਨੇ ਦੱਸਿਆ ਆਖਰੀ ਪਲਾਂ ਦਾ ਦਰਦ
ਜੇਕਰ ਇਹ ਸੌਦਾ ਹੁੰਦਾ ਹੈ ਤਾਂ ਜ਼ਾਹਿਰ ਹੈ ਮਲਟੀਪਲੈਕਸ ਮਾਲਕਾਂ ਨੂੰ ਇਸ ਦਾ ਖਾਮਿਆਜ਼ਾ ਭੁਗਤਨਾ ਹੋਵੇਗਾ ਕਿਉਂਕਿ ਸਿਰਫ 20 ਦਿਨਾਂ ’ਚ ਇਹ ਫ਼ਿਲਮ ਓ. ਟੀ. ਟੀ. ’ਤੇ ਦਰਸ਼ਕਾਂ ਨੂੰ ਮੁਫ਼ਤ ’ਚ ਮਿਲੇਗੀ ਤਾਂ ਉਹ ਸਿਨੇਮਾਘਰਾਂ ’ਚ ਪੈਸਾ ਕਿਉਂ ਖਰਚ ਕਰਨਗੇ।
ਅਸਲ ’ਚ ਇਹ ਫ਼ਿਲਮ ਪਹਿਲਾਂ 2 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਮਹਾਮਾਰੀ ਦੀ ਵਜ੍ਹਾ ਕਾਰਨ ਲੱਗੀ ਤਾਲਾਬੰਦੀ ਦੇ ਚਲਦਿਆਂ ਅਜਿਹਾ ਨਹੀਂ ਹੋ ਸਕਿਆ। ਇਸ ਫ਼ਿਲਮ ’ਚ ਅਕਸ਼ੇ ਕੁਮਾਰ ਦੇ ਨਾਲ ਵਾਣੀ ਕਪੂਰ ਤੇ ਲਾਰਾ ਦੱਤਾ ਵੀ ਦਿਖਾਈ ਦੇਵੇਗੀ। ਇਹ ਫ਼ਿਲਮ 27 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।