''ਰਕਸ਼ਾ ਬੰਧਨ'' ਦੀ ਪ੍ਰਮੋਸ਼ਨ ਲਈ ਇੰਦੌਰ ਪਹੁੰਚ ਅਕਸ਼ੈ, ਬੱਚਿਆਂ ਨਾਲ ਡਾਂਸ ਕਰਦੇ ਆਏ ਨਜ਼ਰ

Saturday, Aug 06, 2022 - 11:27 AM (IST)

''ਰਕਸ਼ਾ ਬੰਧਨ'' ਦੀ ਪ੍ਰਮੋਸ਼ਨ ਲਈ ਇੰਦੌਰ ਪਹੁੰਚ ਅਕਸ਼ੈ, ਬੱਚਿਆਂ ਨਾਲ ਡਾਂਸ ਕਰਦੇ ਆਏ ਨਜ਼ਰ

ਮੁੰਬਈ-ਅਦਾਕਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਫਿਲਮ 'ਰਕਸ਼ਾ ਬੰਧਨ' ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇ ਰਹੀ ਹੈ। ਅਦਾਕਾਰ ਇਨ੍ਹੀਂ ਦਿਨੀਂ ਫਿਲਮ ਦੇ ਪ੍ਰਮੋਸ਼ਨ 'ਚ ਜੁਟੇ ਹੋਏ ਹਨ। ਹਾਲ ਹੀ 'ਚ ਅਕਸ਼ੈ ਪ੍ਰਮੋਸ਼ਨ ਦੇ ਲਈ ਇੰਦੌਰ ਪਹੁੰਚੇ, ਜਿਥੇ ਅਦਾਕਾਰ ਨੇ ਡੇਟੀ ਕਾਲਜ 'ਚ ਸਕੂਲੀ ਬੱਚਿਆਂ ਦੇ ਨਾਲ ਡਾਂਸ ਕੀਤਾ ਅਤੇ ਇੰਦੌਰ 'ਚ ਸ਼ਾਪਿੰਗ ਕੀਤੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

 PunjabKesari
ਅਕਸ਼ੈ ਦੇ ਨਾਲ ਹੋਰ ਕਲਾਕਾਰ ਅਤੇ ਨਿਰਦੇਸ਼ਕ ਆਨੰਦ ਐੱਲ.ਰਾਏ ਵੀ ਇੰਦੌਰ ਪਹੁੰਚੇ। ਸਭ ਨੇ ਮੀਡੀਆ ਨਾਲ ਗੱਲ ਕੀਤੀ। ਇਸ ਤੋਂ ਬਾਅਦ ਅਦਾਕਾਰ 56 ਦੁਕਾਨ ਪਹੁੰਚੇ। ਉਥੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਵੱਡੀ ਗਿਣਤੀ 'ਚ ਪ੍ਰਸ਼ੰਸਕ ਜੁਟੇ ਸਨ। ਅਕਸ਼ੈ ਨੇ ਕਾਰ ਤੋਂ ਉਤਰੇ ਬਿਨਾਂ ਹੀ ਉਨ੍ਹਾਂ ਸਭ ਦੀਆਂ ਸ਼ੁੱਭਕਾਮਨਾਵਾਂ ਸਵੀਕਾਰ ਕੀਤੀਆਂ। ਵਪਾਰੀਆਂ ਨੇ ਉਨ੍ਹਾਂ ਨੂੰ ਮਠਿਆਈਆਂ ਅਤੇ ਇੰਦੌਰ ਦਾ ਪ੍ਰਸਿੱਧ ਨਮਕੀਨ ਤੋਹਫ਼ੇ 'ਚ ਦਿੱਤਾ। ਅਕਸ਼ੈ ਨੇ ਡੇਲੀ ਕਾਲਜ 'ਚ ਸਕੂਲੀ ਬੱਚਿਆਂ ਦੇ ਨਾਲ ਡਾਂਸ ਵੀ ਕੀਤਾ। 

 

ਦੱਸ ਦੇਈਏ ਕਿ 'ਰਕਸ਼ਾ ਬੰਧਨ' 'ਚ ਅਕਸ਼ੈ ਦਾ ਕਿਰਦਾਰ ਇਕ ਅਜਿਹੇ ਭਰਾ ਦਾ ਹੈ ਜਿਸ 'ਤੇ ਆਪਣੀਆਂ ਚਾਰ ਭੈਣਾਂ ਦੇ ਵਿਆਹ ਦੀ ਜ਼ਿੰਮੇਵਾਰੀ ਹੈ। ਫਿਲਮ 'ਚ ਅਕਸ਼ੈ ਦੇ ਨਾਲ ਭੂਮੀ ਪੇਡਨੇਕਰ ਹੈ। ਇਸ ਤੋ ਪਹਿਲਾਂ ਦੋਵੇਂ 'ਟਾਇਲਟ: ਏਕ ਪ੍ਰੇਮ ਕਥਾ' 'ਚ ਨਜ਼ਰ ਆਏ ਸਨ। ਅਕਸ਼ੈ ਦੀ 'ਰਕਸ਼ਾ ਬੰਧਨ' ਅਤੇ 'ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਡਾ' 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।

 

PunjabKesari


author

Aarti dhillon

Content Editor

Related News