ਜਦੋਂ ਅਕਸ਼ੇ ਕੁਮਾਰ ਨੂੰ ਵੱਡੀ ਭੈਣ ਦੀ ਇਸ ਇੱਛਾ ਲਈ ਟੇਕਣੇ ਪਏ ਸਨ ਗੋਢੇ, ਜਾਣੋ ਦਿਲਚਸਪ ਕਿੱਸਾ

2021-08-24T13:29:08.29

ਮੁੰਬਈ (ਬਿਊਰੋ) - ਬਾਲੀਵੁੱਡ ਦੇ ਸੁਪਰਸਟਾਰ ਅਦਾਕਾਰ ਅਕਸ਼ੇ ਕੁਮਾਰ ਦਿੱਲੀ ਦੇ ਰਹਿਣ ਵਾਲੇ ਹਨ। ਉਸ ਦਾ ਸਾਰਾ ਬਚਪਨ ਬੇਹੱਦ ਸਾਦਗੀ ਨਾਲ ਬੀਤਿਆ। ਅਕਸ਼ੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਸੁਰਖੀਆਂ 'ਚ ਨਹੀਂ ਆਉਣ ਦਿੰਦੇ। ਇਸੇ ਲਈ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਕਸ਼ੇ ਦੀ ਇੱਕ ਵੱਡੀ ਭੈਣ ਵੀ ਹੈ।

PunjabKesari

ਕਈ ਵਾਰ ਉਹ ਅਕਸ਼ੇ ਦੀਆਂ ਫ਼ਿਲਮਾਂ ਦੀ ਸਕ੍ਰੀਨਿੰਗ ਅਤੇ ਕੁਝ ਸਮਾਗਮਾਂ 'ਚ ਦਿਖਾਈ ਦਿੱਤੀ ਹੈ। ਦੱਸ ਦੇਈਏ ਕਿ ਅਕਸ਼ੇ ਕੁਮਾਰ ਤੇ ਉਸ ਦੀ ਭੈਣ ਅਲਕਾ ਨਾਲ ਜੁੜੀ ਇੱਕ ਕਹਾਣੀ ਕਾਫ਼ੀ ਮਸ਼ਹੂਰ ਹੈ। ਦਰਅਸਲ, ਅਲਕਾ ਨੂੰ ਉਸ ਤੋਂ 15 ਸਾਲ ਵੱਡੇ ਵਿਅਕਤੀ ਨਾਲ ਪਿਆਰ ਹੋ ਗਿਆ ਸੀ ਪਰ ਅਕਸ਼ੇ ਇਸ ਪਿਆਰ ਦੇ ਵਿਰੁੱਧ ਸੀ। ਅਲਕਾ ਨੇ ਪੂਰੇ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਵਿਆਹ ਕਰਵਾ ਲਿਆ, ਜਿਸ ਕਾਰਨ ਅਕਸ਼ੇ ਕੁਮਾਰ ਬਹੁਤ ਗੁੱਸੇ ਸੀ।

PunjabKesari

ਅਕਸ਼ੇ ਕੁਮਾਰ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਹਨ ਪਰ ਉਨ੍ਹਾਂ ਦਾ ਪਰਿਵਾਰ ਬਹੁਤ ਸਾਦਾ ਹੈ। ਇਹੀ ਕਾਰਨ ਹੈ ਕਿ ਉਹ ਸਾਰੇ ਸੁਰਖੀਆਂ ਤੋਂ ਦੂਰ ਰਹਿੰਦੇ ਹਨ। ਅਕਸ਼ੇ ਕੁਮਾਰ ਭਾਵੇਂ ਮੁੰਬਈ 'ਚ ਰਹਿੰਦੇ ਹਨ ਪਰ ਉਹ ਆਪਣੀ ਭੈਣ ਤੇ ਪਰਿਵਾਰ ਦੇ ਬਹੁਤ ਕਰੀਬ ਹਨ। ਦਰਅਸਲ, ਜਿਸ ਵਿਅਕਤੀ ਨਾਲ ਅਲਕਾ ਨੂੰ ਪਿਆਰ ਹੋ ਗਿਆ, ਉਹ ਮੁੰਬਈ ਦੇ ਮਸ਼ਹੂਰ ਨਾਵਾਂ 'ਚੋਂ ਇੱਕ ਹੈ। ਦੋਵਾਂ ਨੇ ਪਰਿਵਾਰ ਦੀ ਇੱਛਾ ਦੇ ਵਿਰੁੱਧ 23 ਦਸੰਬਰ, 2012 ਨੂੰ ਵਿਆਹ ਕਰਵਾ ਲਿਆ। ਅਲਕਾ ਨੇ ਸੁਰੇਂਦਰ ਹੀਰਾਨੰਦਾਨੀ ਨਾਂ ਦੇ ਵਿਅਕਤੀ ਨਾਲ ਵਿਆਹ ਕਰਵਾਇਆ। 

PunjabKesari

ਦੱਸ ਦੇਈਏ ਕਿ ਸੁਰੇਂਦਰ ਮਹਾਰਾਸ਼ਟਰ ਤੇ ਦੇਸ਼ ਦੀ ਇੱਕ ਪ੍ਰਮੁੱਖ ਰੀਅਲ ਅਸਟੇਟ ਫਰਮ ਹੀਰਾਨੰਦਾਨੀ ਸਮੂਹ ਦੇ ਸਹਿ-ਸੰਸਥਾਪਕ ਤੇ ਪ੍ਰਬੰਧ ਨਿਰਦੇਸ਼ਕ ਹਨ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੁਰੇਂਦਰ ਹੀਰਾਨੰਦਾਨੀ ਪਹਿਲਾਂ ਹੀ ਵਿਆਹੇ ਹੋਏ ਸੀ। ਹਾਲਾਂਕਿ ਉਸ ਨੇ ਅਲਕਾ ਨਾਲ ਵਿਆਹ ਕਰਨ ਤੋਂ ਪਹਿਲਾਂ ਆਪਣੀ ਪਤਨੀ ਪ੍ਰੀਤੀ ਨੂੰ ਤਲਾਕ ਦੇ ਦਿੱਤਾ ਸੀ।

PunjabKesari

ਇਹੀ ਕਾਰਨ ਸੀ ਕਿ ਅਕਸ਼ੇ ਕੁਮਾਰ ਆਪਣੀ ਭੈਣ ਦੇ ਫੈਸਲੇ ਤੋਂ ਖੁਸ਼ ਨਹੀਂ ਸੀ ਪਰ ਉਸ ਨੇ ਆਪਣੀ ਭੈਣ ਦੇ ਪਿਆਰ ਦੇ ਅੱਗੇ ਗੋਡੇ ਟੇਕ ਦਿੱਤੇ ਤੇ ਦੋਵਾਂ ਨੂੰ ਗੋਦ ਲੈ ਲਿਆ। ਬਾਅਦ 'ਚ ਅਕਸ਼ੇ ਕੁਮਾਰ ਨੇ ਦੋਵਾਂ ਦੇ ਵਿਆਹ 'ਚ ਭਰਾ ਦੀਆਂ ਰਸਮਾਂ ਵੀ ਨਿਭਾਈਆਂ। ਇਸ ਦੇ ਨਾਲ ਹੀ ਫੋਰਬਸ ਮੈਗਜ਼ੀਨ ਮਮੁਤਾਬਕ ਸੁਰੇਂਦਰ ਦੀ ਕੁੱਲ ਸੰਪਤੀ 1.29 ਬਿਲੀਅਨ ਡਾਲਰ ਹੈ। ਸੁਰੇਂਦਰ ਪਹਿਲਾਂ ਹੀ ਤਿੰਨ ਬੱਚਿਆਂ ਦਾ ਪਿਤਾ ਸੀ।
 


sunita

Content Editor sunita