''ਟਿਪ ਟਿਪ ਬਰਸਾ ਪਾਣੀ'' ਗਾਣੇ ''ਤੇ ਅਕਸ਼ੇ ਅਤੇ ਕੈਟਰੀਨਾ ਦੇ ਰੋਮਾਂਸ ਨੇ ਲਗਾਈ ਅੱਗ (ਵੀਡੀਓ)

Saturday, Nov 06, 2021 - 02:26 PM (IST)

''ਟਿਪ ਟਿਪ ਬਰਸਾ ਪਾਣੀ'' ਗਾਣੇ ''ਤੇ ਅਕਸ਼ੇ ਅਤੇ ਕੈਟਰੀਨਾ ਦੇ ਰੋਮਾਂਸ ਨੇ ਲਗਾਈ ਅੱਗ (ਵੀਡੀਓ)

ਮੁੰਬਈ- ਫਿਲਮਮੇਕਰ ਰੋਹਿਤ ਸ਼ੈੱਟੀ ਦੀ ਫਿਲਮ 'ਸੂਰਿਆਵੰਸ਼ੀ' 5 ਨਵੰਬਰ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਹਾਲ ਹੀ 'ਚ ਫਿਲਮ ਦਾ ਗਾਣਾ 'ਟਿਪ ਟਿਪ ਬਰਸਾ ਪਾਣੀ' ਰਿਲੀਜ਼ ਕੀਤਾ ਗਿਆ ਹੈ ਜਿਸ 'ਚ ਅਕਸ਼ੈ ਕੁਮਾਰ ਅਤੇ ਅਦਾਕਾਰਾ ਕੈਟਰੀਨਾ ਕੈਫ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਰਵੀਨਾ ਟੰਡਨ ਦੀ ਯਾਦ ਆ ਗਈ ਹੈ।

Bollywood Tadka
ਤੁਹਾਨੂੰ ਦੱਸ ਦੇਈਏ ਕਿ ਇਸ ਗਾਣੇ ਦੇ ਵੀਡੀਓ 'ਚ ਕੈਟਰੀਨਾ ਸਿਲਵਰ ਸਾੜੀ 'ਚ ਨਜ਼ਰ ਆ ਰਹੀ ਹੈ। ਉਧਰ ਅਕਸ਼ੇ ਬਲੈਕ ਕੱਪੜਿਆਂ 'ਚ ਦਿਖਾਈ ਦੇ ਰਹੇ ਹਨ। ਅਕਸ਼ੇ ਅਤੇ ਕੈਟਰੀਨਾ 'ਟਿਪ ਟਿਪ ਬਰਸਾ ਪਾਣੀ' ਗਾਣੇ 'ਤੇ ਡਾਂਸ ਅਤੇ ਰੋਮਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਦੇ ਰੋਮਾਂਸ ਦੀ ਵੀਡੀਓ ਸੱਚ 'ਚ ਪਾਣੀ 'ਚ ਅੱਗ ਲਗਾ ਰਿਹਾ ਹੈ। ਪ੍ਰਸ਼ੰਸਕਾਂ ਨੂੰ ਇਹ ਗਾਣਾ ਖੂਬ ਪਸੰਦ ਆ ਰਿਹਾ ਹੈ।


ਦੱਸ ਦੇਈਏ ਕਿ ਫਿਲਮ 'ਮੋਹਰਾ' ਸਾਲ 1994 'ਚ ਰਿਲੀਜ਼ ਹੋਈ ਸੀ। 'ਟਿਪ ਟਿਪ ਬਰਸਾ ਪਾਣੀ' ਇਸ ਫਿਲਮ ਦਾ ਹਿੱਟ ਗਾਣਾ ਸੀ। ਫਿਲਮ 'ਚ ਇਸ ਗਾਣੇ 'ਤੇ ਅਕਸ਼ੈ ਅਤੇ ਰਵੀਨਾ ਨੇ ਰੋਮਾਂਸ ਕੀਤਾ ਸੀ। ਹੁਣ ਇਸ ਗਾਣੇ ਦੇ ਰੀਮਿਕਸ ਵਰਜ਼ਨ 'ਤੇ ਅਕਸ਼ੇ ਅਤੇ ਕੈਟਰੀਨਾ ਦੀ ਜੋੜੀ ਰੋਮਾਂਸ ਕਰਦੀ ਦਿਖਾਈ ਦੇ ਰਹੀ ਹੈ। ਕੈਟਰੀਨਾ ਕੈਫ ਰਵੀਨਾ ਟੰਡਨ ਨੂੰ ਜ਼ਬਰਦਸਤ ਟੱਕਰ ਦਿੰਦੀ ਹੋਈ ਨਜ਼ਰ ਆ ਰਹੀ ਹੈ।


author

Aarti dhillon

Content Editor

Related News