ਬਾਲੀਵੁੱਡ ਤੋਂ ਲੈ ਕੇ ਸਾਊਥ ਵਾਲੇ ਵੀ ਹੋਏ ‘ਅਕਾਲ’ ਦੇ ਮੁਰੀਦ; ਅਕਸ਼ੈ , ਸੋਨੂੰ ਸੂਦ ਤੇ ਕਮਲ ਹਾਸਨ ਨੇ ਕੀਤੀ ਤਾਰੀਫ਼

Saturday, Mar 29, 2025 - 09:38 AM (IST)

ਬਾਲੀਵੁੱਡ ਤੋਂ ਲੈ ਕੇ ਸਾਊਥ ਵਾਲੇ ਵੀ ਹੋਏ ‘ਅਕਾਲ’ ਦੇ ਮੁਰੀਦ; ਅਕਸ਼ੈ , ਸੋਨੂੰ ਸੂਦ ਤੇ ਕਮਲ ਹਾਸਨ ਨੇ ਕੀਤੀ ਤਾਰੀਫ਼

ਜਲੰਧਰ (ਬਿਊਰੋ)– ਗਿੱਪੀ ਗਰੇਵਾਲ ਦੀ ਫਿਲਮ ‘ਅਕਾਲ’ ਦੀ ਰਿਲੀਜ਼ ਦੀ ਹਰ ਕਿਸੇ ਨੂੰ ਬੇਸਬਰੀ ਨਾਲ ਉਡੀਕ ਹੈ। ਫਿਲਮ ਸਿਰਫ਼ ਪੰਜਾਬ ਤੇ ਵਿਦੇਸ਼ਾਂ ’ਚ ਹੀ ਨਹੀਂ, ਸਗੋਂ ਭਾਰਤ ਦੇ ਬਾਕੀ ਸੂਬਿਆਂ ’ਚ ਵੀ ਵੱਡੇ ਪੱਧਰ ’ਤੇ ਰਿਲੀਜ਼ ਹੋ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਪਹਿਲੀ ਪੰਜਾਬੀ ਪੈਨ ਇੰਡੀਆ ਫ਼ਿਲਮ ਹੈ, ਜਿਸ ਨੂੰ ਹਿੰਦੀ ’ਚ ਵੀ ਰਿਲੀਜ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਭਾਜਪਾ ਸੰਸਦ ਮੈਂਬਰ ਨੇ ਕੀਤੀ ‘ਬਿੱਗ ਬੌਸ’ ’ਤੇ ਰੋਕ ਲਾਉਣ ਦੀ ਮੰਗ, ਲਗਾਏ ਇਹ ਦੋਸ਼

ਇਸ ਦੇ ਨਾਲ ਹੀ ਫ਼ਿਲਮ ਦਾ ਕ੍ਰੇਜ਼ ਹੁਣ ਬਾਲੀਵੁੱਡ ਤੇ ਸਾਊਥ ਸਿਤਾਰਿਆਂ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਨੂੰ ਲੈ ਕੇ ਅਕਸ਼ੈ ਕੁਮਾਰ, ਸੋਨੂੰ ਸੂਦ ਤੇ ਕਮਲ ਹਾਸਨ ਵੱਲੋਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਹਨ। ਅਕਸ਼ੈ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ‘ਅਕਾਲ’ ਦਾ ਟ੍ਰੇਲਰ ਵਧੀਆ ਲੱਗਾ। ਨਾਲ ਹੀ ਉਨ੍ਹਾਂ ਗਿੱਪੀ ਗਰੇਵਾਲ, ਕਰਨ ਜੌਹਰ ਤੇ ਗੁਰਪ੍ਰੀਤ ਘੁੱਗੀ ਨੂੰ ਵਧਾਈਆਂ ਵੀ ਦਿੱਤੀਆਂ। ਉਥੇ ਸੋਨੂੰ ਸੂਦ ਨੇ ਗਿੱਪੀ ਗਰੇਵਾਲ ਤੇ ਕਰਨ ਜੌਹਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਟ੍ਰੇਲਰ ਬਹੁਤ ਸ਼ਾਨਦਾਰ ਲੱਗਾ। ਸਾਊਥ ਸੁਪਰਸਟਾਰ ਕਮਲ ਹਾਸਨ ਨੇ ਕਿਹਾ ਕਿ ਨਾਂ ਤੇ ਦਿਨ ਨੂੰ ਲੌਕ ਕਰ ਲਓ। ‘ਅਕਾਲ’ ਫ਼ਿਲਮ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ’ਚ ਆ ਰਹੀ ਹੈ।

ਇਹ ਵੀ ਪੜ੍ਹੋ : ਪਹਿਲੀ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਬੋਲੇ ਸਲਮਾਨ ਖਾਨ, ਦਿੱਤਾ ਵੱਡਾ ਬਿਆਨ

ਦੱਸ ਦੇਈਏ ਕਿ ਫ਼ਿਲਮ ਕਰਨ ਜੌਹਰ, ਅਦਾਰ ਪੂਨਾਵਾਲਾ, ਅਪੂਰਵਾ ਮਹਿਤਾ, ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਫ਼ਿਲਮ ਨੂੰ ਸ਼ੰਕਰ ਅਹਿਸਾਨ ਲੋਏ ਨੇ ਸੰਗੀਤ ਦਿੱਤਾ ਹੈ, ਜੋ ਫਿਲਮ ਦੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਦੁਨੀਆ ਭਰ ’ਚ ਇਹ ਫ਼ਿਲਮ 10 ਅਪ੍ਰੈਲ, 2025 ਨੂੰ ਪੰਜਾਬੀ ਦੇ ਨਾਲ-ਨਾਲ ਹਿੰਦੀ ’ਚ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ: ਇਸ ਮਸ਼ਹੂਰ ਅਦਾਕਾਰ ਖਿਲਾਫ ਦਰਜ ਹੋਈ FIR, ਲੱਗਾ ਕਰੋੜਾਂ ਦੀ ਧੋਖਾਧੜੀ ਦਾ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News