ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਅਕਸ਼ਰਾ ਸਿੰਘ ਨੇ ਸਾਂਝੀ ਕੀਤੀ ਇਹ ਵੀਡੀਓ, ਕਿਹਾ- ਮੈਨੂੰ ਪਿਆਰ ਕਰਦੇ ਹੋ?

Saturday, Sep 17, 2022 - 02:20 PM (IST)

ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਅਕਸ਼ਰਾ ਸਿੰਘ ਨੇ ਸਾਂਝੀ ਕੀਤੀ ਇਹ ਵੀਡੀਓ, ਕਿਹਾ- ਮੈਨੂੰ ਪਿਆਰ ਕਰਦੇ ਹੋ?

ਮੁੰਬਈ (ਬਿਊਰੋ) : 'ਬਿੱਗ ਬੌਸ ਓਟੀਟੀ' ਕੰਟੈਸਟੈਂਟ ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਹਾਲ ਹੀ 'ਚ ਇੰਟਰਨੈੱਟ 'ਤੇ ਇਕ MMS ਵੀਡੀਓ ਵਾਇਰਲ ਹੋਇਆ ਸੀ, ਜਿਸ ਨੂੰ ਅਕਸ਼ਰਾ ਸਿੰਘ ਦੱਸ ਕੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। ਹੁਣ ਅਕਸ਼ਰਾ ਸਿੰਘ ਨੇ ਇਸ 'ਤੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ, ''ਉਹ ਨਹੀਂ ਜਾਣਦੀ ਕਿ ਇਹ ਹਰਕਤ ਕਿਸ ਨੇ ਕੀਤੀ ਹੈ ਪਰ ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ।''

ਖੁੱਲ੍ਹ ਕੇ ਬੋਲੀ ​​ਅਕਸ਼ਰਾ ਸਿੰਘ
ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅਕਸ਼ਰਾ ਨੇ ਇਸ ਨੂੰ ਸਸਤਾ ਸਟੰਟ ਦੱਸਿਆ ਅਤੇ ਕਿਹਾ ਜਿਸ ਨੇ ਵੀ ਅਜਿਹਾ ਕੰਮ ਕੀਤਾ ਹੈ, ਮੈਨੂੰ ਇਨ੍ਹਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਹੈ। ਜਿਸ ਕਿਸੇ ਨੇ ਵੀ ਇਹ ਹਰਕਤ ਕੀਤੀ ਹੈ, ਮੈਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਅਜੇ ਤਕ ਇਹ mms ਵੀਡੀਓ ਵੀ ਨਹੀਂ ਵੇਖਿਆ ਹੈ। ਇਸ ਨੂੰ ਵਾਇਰਲ ਕਰਨ ਵਾਲੇ ਲੋਕਾਂ ਤੋਂ ਪੁੱਛਣਾ ਚਾਹੁੰਦੀ ਹਾਂ ਕੀ ਮੈਂ ਇਸ ਵੀਡੀਓ ਵਿਚ ਨਜ਼ਰ ਆ ਰਿਹਾ ਹਾਂ? ਮੈਂ ਇੰਨੇ ਸਸਤੇ ਕੰਮ ਨਾਲ ਟੁੱਟਣ ਵਾਲੀ ਨਹੀਂ ਹਾਂ, ਨਾ ਹੀ ਮੈਨੂੰ ਇਸ ਨਾਲ ਕੋਈ ਫਰਕ ਪੈਂਦਾ ਹੈ।

ਫੁੱਟ-ਫੁੱਟ ਕੇ ਰੋਈ ਅਕਸ਼ਰਾ
ਇਸ ਦੌਰਾਨ ਯੂਟਿਊਬ 'ਤੇ ਅਕਸ਼ਰਾ ਦਾ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਰੋਂਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਇਸ ਵੀਡੀਓ 'ਚ ਅਕਸ਼ਰਾ ਭੋਜਪੁਰੀ ਫ਼ਿਲਮ ਇੰਡਸਟਰੀ 'ਤੇ ਵੀ ਭੜਾਸ ਕੱਢ ਰਹੀ ਹੈ। ਵੀਡੀਓ 'ਚ ਅਕਸ਼ਰਾ ਆਪਣੇ ਹੰਝੂ ਸਾਫ਼ ਕਰਦੀ ਨਜ਼ਰ ਆ ਰਹੀ ਹੈ ਅਤੇ ਉਹ ਆਖ ਰਹੀ ਹੈ, ''ਤੰਗ ਕਰਕੇ ਰੱਖਿਆ ਹੋਇਆ ਹੈ, ਜੋ ਲੋਕ ਮੈਨੂੰ ਪਸੰਦ ਕਰਦੇ ਹਨ ਉਹ ਮੈਨੂੰ ਪਸੰਦ ਕਰਨਗੇ ਹੀ। ਜਿੱਥੇ ਵੀ ਮੈਂ ਜਾਂਦੀ ਹਾਂ, ਜਿੱਥੇ ਵੀ ਮੈਂ ਕੰਮ ਕਰਦੀ ਹਾਂ।''

ਵਾਇਰਲ ਵੀਡੀਓ
ਵੀਡੀਓ 'ਚ ਅਕਸ਼ਰਾ ਅੱਗੇ ਕਹਿੰਦੀ ਹੈ, ''ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਆਪਣਾ ਕੰਮ ਕਰੋ ਜੇ ਤੁਹਾਡਾ ਕੋਈ ਵੱਡਾ ਨਾਮ ਹੈ। ਇਸ ਲਈ ਕੰਮ ਕਰੋ ਅਤੇ ਆਪਣੇ ਲਈ ਇੱਕ ਨਾਮ ਬਣਾਓ। ਤੁਸੀਂ ਦਰਸ਼ਕਾਂ ਨੂੰ ਨਕਲੀ ਡਰਾਮਾ ਦਿਖਾਉਂਦੇ ਹੋ। ਅਸਲੀ ਬਣੋ, ਨਕਲੀ ਨਾ ਬਣੋ। ਧਿਆਨ ਦਿਓ ਕਿ ਇਹ ਵੀਡੀਓ ਦੋ ਸਾਲ ਪੁਰਾਣੀ ਹੈ ਪਰ ਹੁਣ ਇਹ MMS ਸਕੈਂਡਲ ਤੋਂ ਬਾਅਦ ਅਕਸ਼ਰਾ ਦਾ ਪ੍ਰਤੀਕਰਮ ਦੱਸ ਕੇ ਵਾਇਰਲ ਹੋ ਰਿਹਾ ਹੈ।''

ਗਾਇਕਾ ਸ਼ਿਲਪੀ ਰਾਜ ਵੀ ਹੋ ਚੁੱਕੀ ਹੈ ਇਸ ਦਾ ਸ਼ਿਕਾਰ
ਭੋਜਪੁਰੀ ਫ਼ਿਲਮ ਇੰਡਸਟਰੀ ਲਈ ਅਜਿਹੇ MMS ਨਵੇਂ ਨਹੀਂ ਹਨ। ਅਕਸ਼ਰਾ ਤੋਂ ਪਹਿਲਾਂ ਗਾਇਕਾ ਸ਼ਿਲਪੀ ਰਾਜ ਵੀ MMS ਲੀਕ ਕਾਰਨ ਸੁਰਖੀਆਂ 'ਚ ਆਈ ਸੀ। ਹਾਲਾਂਕਿ ਬਾਅਦ 'ਚ ਸ਼ਿਲਪੀ ਨੇ ਦਾਅਵਾ ਕੀਤਾ ਕਿ ਇਹ ਵੀਡੀਓ ਉਸ ਦਾ ਨਹੀਂ ਹੈ ਅਤੇ ਉਸ ਨੂੰ ਬਦਨਾਮ ਕਰਨ ਲਈ ਇਸ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।


author

sunita

Content Editor

Related News