ਆਕਾਂਕਸ਼ਾ ਰੰਜਨ ਨੇ ਸਾਂਝੀਆਂ ਕੀਤੀਆਂ ਆਥੀਆ ਸ਼ੈੱਟੀ ਅਤੇ ਕੇ.ਐੱਲ ਰਾਹੁਲ ਨਾਲ ਮਜ਼ੇਦਾਰ ਤਸਵੀਰਾਂ

Monday, Jul 04, 2022 - 01:32 PM (IST)

ਆਕਾਂਕਸ਼ਾ ਰੰਜਨ ਨੇ ਸਾਂਝੀਆਂ ਕੀਤੀਆਂ ਆਥੀਆ ਸ਼ੈੱਟੀ ਅਤੇ ਕੇ.ਐੱਲ ਰਾਹੁਲ ਨਾਲ ਮਜ਼ੇਦਾਰ ਤਸਵੀਰਾਂ

ਮੁੰਬਈ: ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਆਥੀਆ ਸ਼ੈੱਟੀ ਕ੍ਰਿਕਟ ਟੀਮ ਦੇ ਉਪ ਕਪਤਾਨ ਕੇ.ਐੱਲ ਰਾਹੁਲ ਨੂੰ ਡੇਟ ਕਰ ਰਹੀ ਹੈ। ਅਦਾਕਾਰਾ ਨੂੰ ਅਕਸਰ ਆਪਣੇ ਪ੍ਰੇਮੀ ਨਾਲ ਸਮਾਂ ਬਿਤਾਉਂਦੇ ਦੇਖਿਆ ਜਾਂਦਾ ਹੈ। ਹਾਲ ਹੀ ’ਚ ਆਥੀਆ ਕੇ.ਐੱਲ ਰਾਹੁਲ ਅਤੇ ਅਕਾਂਕਸ਼ਾ ਨਾਲ ਜਰਮਨੀ ਗਈ ਸੀ। ਤਿੰਨੋਂ ਕੇ.ਐੱਲ ਰਾਹੁਲ ਦੀ ਸਰਜਰੀ ਲਈ ਜਰਮਨੀ ਗਏ ਸਨ। ਹੁਣ ਤਿੰਨੋਂ ਵਾਪਸ ਆ  ਗਏ ਹਨ। ਆਕਾਂਰਸ਼ਾ ਨੇ ਜਰਮਨੀ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।ਜਿਨ੍ਹਾਂ ਨੂੰ ਕਾਫ਼ੀ ਦੇਖਿਆ ਜਾ ਰਿਹਾ ਹੈ।

PunjabKesari

ਆਕਾਂਕਸ਼ਾ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਆਕਾਂਕਸ਼ਾ ਪਾਰਕ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਆਕਾਂਕਸ਼ਾ ਨੇ ਚਿੱਟੇ ਰੰਗ ਦਾ ਕ੍ਰੌਪ ਟੌਪ ਅਤੇ ਡੈਨਿਮ ਜੀਂਸ ਪਾ ਹੋਈ ਹੈ। ਦੂਜੀ ਤਸਵੀਰ ’ਚ ਆਕਾਂਕਸ਼ਾ ਆਥੀਆ ਅਤੇ ਕੇ.ਐੱਲ ਰਾਹੁਲ ਨਾਲ ਪੋਜ਼ ਦੇ ਰਹੀ ਹੈ।

ਇਹ ਵੀ ਪੜ੍ਹੋ : ਦੋਸਤਾਂ ਨਾਲ ਜਾਹਨਵੀ-ਨਿਆਸਾ ਦੀ ਲੰਚ ਡੇਟ, ਰੈੱਡ ਡਰੈੱਸ ’ਚ ਨਜ਼ਰ ਆਈਆਂ ਸਟਾਰ ਕਿਡਜ਼

PunjabKesari

ਆਥੀਆ ਆਪਣਾ ਸਿਰ ਆਕਾਂਕਸ਼ਾ ਦੇ ਮੋਢੇ ’ਤੇ ਰੱਖਦੀ ਪੋਜ਼ ਦਿੰਦੀ ਹੈ। ਤਿੰਨੋਂ ਕੈਮਰੇ ਸਾਹਮਣੇ ਮੁਸਕਰਾ ਰਹੇ ਹਨ। ਤੀਜੀ ਤਸਵੀਰ ’ਚ ਆਕਾਂਕਸ਼ਾ ਪੇਂਟਿੰਗ ਨੂੰ ਦੇਖਦੇ ਹੋਏ ਨਜ਼ਰ  ਆ ਰਹੀ ਹੈ। ਚੌਥੀ ਤਸਵੀਰ ’ਚ ਆਕਾਂਕਸ਼ਾ ਅਤੇ ਆਥੀਆ ਕਾਰ ’ਚ ਬੈਠੇ ਹੋਏ ਮਜ਼ੇਦਾਰ ਅੰਦਾਜ਼ ’ਚ ਪੋਜ਼ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਦਿਸ਼ਾ ਪਟਾਨੀ ਨੇ ਕਰਵਾਇਆ ਹੌਟ ਫ਼ੋਟੋਸ਼ੂਟ, ਬਲੈਕ ਕ੍ਰੌਪ ਟੌਪ ’ਚ ਅਦਾਕਾਰਾ ਨੇ ਦਿਖਾਈ ਆਪਣੀ ਬੋਲਡ ਲੁੱਕ

ਇਕ ਤਸਵੀਰ ’ਚ ਆਕਾਂਕਸ਼ਾ ਕੇ.ਐੱਲ ਰਾਹੁਲ ਨਾਲ ਪੋਜ਼ ਦੇ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਆਕਾਂਕਸ਼ਾ ਨੇ ਲਿਖਿਆ ਕਿ ‘ਸਾਨੂੰ ਕਿਸੇ ’ਤੇ ਭਰੋਸਾ ਕਰਨ ਦੀ ਜ਼ਰੂਰਤ ਨਹੀਂ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਆਥੀਆ ਅਤੇ ਕੇ.ਐੱਲ ਰਾਹੁਲ ਇਕ ਦੂਸਰੇ ਨੂੰ 3 ਸਾਲਾਂ ਤੋਂ ਡੇਟ ਕਰ ਰਹੇ ਹਨ। ਇਕ ਸਾਲ ਪਹਿਲਾਂ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਆਫ਼ੀਸ਼ੀਅਲ ਕੀਤਾ ਸੀ। ਪਿਛਲੇ ਦਿਨੀਂ ਕੇ.ਐੱਲ ਅਤੇ ਰਾਹੁਲ ਦੇ ਵਿਆਹ ਦੀਆਂ ਖ਼ਬਰਾ ਵੀ ਸਾਹਮਣੇ ਆਈਆਂ ਸਨ।

PunjabKesari


author

Anuradha

Content Editor

Related News