'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ 'ਤੇ ਬੋਲੀ ਆਕਾਂਕਸ਼ਾ ਚਮੋਲਾ

Friday, Jul 24, 2026 - 02:21 PM (IST)

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ 'ਤੇ ਬੋਲੀ ਆਕਾਂਕਸ਼ਾ ਚਮੋਲਾ

ਐਂਟਰਟੇਨਮੈਂਟ ਡੈਸਕ- ਲਾਕਅੱਪ 2 ਵਿੱਚ ਹਰ ਰੋਜ਼ ਨਵੇਂ ਮੋੜ ਅਤੇ ਭਾਵਨਾਤਮਕ ਪਲ ਦੇਖਣ ਨੂੰ ਮਿਲ ਰਹੇ ਹਨ। ਇਸ ਵਾਰ ਪ੍ਰਤੀਯੋਗੀ ਆਕਾਂਕਸ਼ਾ ਚਮੋਲਾ ਆਪਣੇ ਪਤੀ ਅਤੇ ਟੀਵੀ ਅਦਾਕਾਰ ਗੌਰਵ ਖੰਨਾ ਬਾਰੇ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲ ਹੀ ਵਿੱਚ ਪ੍ਰਸਾਰਿਤ ਹੋਏ ਇੱਕ ਐਪੀਸੋਡ ਵਿੱਚ, ਉਸਨੇ ਹੁਣ ਫਿਰ ਅਜਿਹਾ ਕੁੱਝ ਕਹਿ ਦਿੱਤਾ ਹੈ ਕਿ ਉਹ ਮੁੜ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਈ ਹੈ।

ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ ਆਖਰੀ ਸਾਹ

ਦਰਅਸਲ 23 ਜੁਲਾਈ ਨੂੰ ਲਾਕਅੱਪ ਵਿੱਚ ਵਿਜ਼ਟਰ ਡੇ ਸੀ। ਧੀਰਜ ਧੂਪਰ ਦੀ ਪਤਨੀ, ਵਿੰਨੀ ਅਰੋੜਾ, ਵਿਜ਼ਟਰ ਡੇਅ 'ਤੇ ਉਸਨੂੰ ਮਿਲਣ ਪਹੁੰਚੀ ਸੀ। ਆਪਣੀ ਪਤਨੀ ਨੂੰ ਦੇਖ ਕੇ ਧੀਰਜ ਕਾਫੀ ਭਾਵੁਕ ਹੋ ਗਿਆ। ਜਦੋਂ ਵਿੰਨੀ ਆਪਣੇ ਪਤੀ ਨੂੰ ਮਿਲ ਕੇ ਬਾਹਰ ਗਈ ਤਾਂ ਹੋਰ ਮੁਕਾਬਲੇਬਾਜ਼ ਸ਼੍ਰੇਆ ਕਾਲਰਾ, ਅਕਾਂਕਸ਼ਾ ਚਮੋਲਾ ਅਤੇ ਸ਼ਿਲਪਾ ਸ਼ਿੰਦੇ ਬੈਠ ਕੇ ਗੱਲਾਂ ਕਰ ਰਹੇ ਸਨ। ਗੱਲਬਾਤ ਦੌਰਾਨ ਮੁਕਾਬਲੇਬਾਜ਼ ਸ਼੍ਰੇਆ ਨੇ ਵੀ ਇੱਛਾ ਜ਼ਾਹਰ ਕੀਤੀ ਕਿ ਜਿਵੇਂ ਅਕਾਂਕਸ਼ਾ ਨੂੰ ਮਿਲਣ ਗੌਰਵ ਖੰਨਾ ਆਇਆ, ਧੀਰਜ ਨੂੰ ਮਿਲਣ ਉਸ ਦੀ ਪਤਨੀ ਆਈ, ਇਸੇ ਤਰ੍ਹਾਂ ਹੁਣ ਉਸ ਦਾ ਬੁਆਏਫ੍ਰੈਂਡ ਵੀ ਸ਼ੋਅ ਵਿੱਚ ਉਸ ਨੂੰ ਮਿਲਣ ਆ ਜਾਵੇ। 

ਇਹ ਵੀ ਪੜ੍ਹੋ: 'ਮੈਂ ਵੀ ਡਰੱਗਜ਼ ਲਿਆ ਹੈ, ਪਾਰਟੀਆਂ 'ਚ ਹੁੰਦੀ ਹੈ ਨਸ਼ੇ ਦੀ ਖੁੱਲ੍ਹ ਕੇ ਵਰਤੋਂ...'! ਮਸ਼ਹੂਰ ਅਦਾਕਾਰਾ ਦੇ ਦਾਅਵੇ ਨੇ ਮਚਾਈ ਹਲਚਲ

 
 
 
 
 
 
 
 
 
 
 
 
 
 
 
 

A post shared by Kamal Gakhar (@mr__khabri__)

ਸ਼੍ਰੇਆ ਦੀ ਗੱਲ ਸੁਣਨ ਤੋਂ ਬਾਅਦ ਆਕਾਂਕਸ਼ਾ ਨੇ ਇੱਕ ਹੈਰਾਨੀਜਨਕ ਟਿੱਪਣੀ ਕੀਤੀ। ਉਸਨੇ ਕਿਹਾ, ਇਹ ਤਾਂ ਮੇਰਾ ਐਕਸ ਸੀ। ਵਰੁਣ ਹੱਸ ਤਾਂ ਰਿਹਾ ਹੈ ਕਿ ਤੇਰੀ ਫੈਮਿਲੀ ਕਿੱਥੇ ਆਈ ? ਤੇਰਾ ਤਾਂ ਸਟਰੇਂਜਰ (ਅਜਨਬੀ) ਆਇਆ। ਆਕਾਂਕਸ਼ਾ ਨੇ ਅੱਗੇ ਕਿਹਾ, ਸੱਚਮੁੱਚ, ਇਹ ਬਿਹਤਰ ਹੁੰਦਾ ਜੇਕਰ ਮੇਰੇ ਪਰਿਵਾਰ ਵਿੱਚੋਂ ਕੋਈ ਆਉਂਦਾ। ਮੈਨੂੰ ਮੇਰਾ ਕੰਫਰਟ ਚਾਹੀਦਾ ਸੀ। ਮੈਨੂੰ ਇਹ ਜ਼ਿਆਦਾ ਚੰਗਾ ਲੱਗਦਾ ਜੇਕਰ ਮੇਰੇ ਮਾਤਾ-ਪਿਤਾ ਆਉਂਦੇ ਜਾਂ ਮੇਰਾ ਕੁੱਤਾ ਆ ਜਾਂਦਾ।"

ਇਹ ਵੀ ਪੜ੍ਹੋ: ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ ਤੋੜੀ ਚੁੱਪੀ

ਅਕਾਂਕਸ਼ਾ ਦੀਆਂ ਗੱਲਾਂ ਸੁਣਨ ਤੋਂ ਬਾਅਦ, ਯੂਜ਼ਰਸ ਨੇ ਉਸਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਨੇ ਕਿਹਾ, "ਇਹ ਔਰਤ ਬਿਲਕੁਲ ਵੀ ਸ਼ੁਕਰਗੁਜ਼ਾਰ ਨਹੀਂ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਉਹ ਇਸ ਤਰ੍ਹਾਂ ਬੋਲ ਰਹੀ ਹੈ ਜਿਵੇਂ ਗੌਰਵ ਨੇ ਉਸਨੂੰ ਕਦੇ ਪਿਆਰ ਨਹੀਂ ਕੀਤਾ।" ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੋਅ ਵਿਚ ਐਂਟਰੀ ਦੌਰਾਨ ਅਕਾਂਕਸ਼ਾ ਨੇ ਦਾਅਵਾ ਕੀਤਾ ਸੀ ਕਿ ਉਹ ਅਤੇ ਗੌਰਵ ਪਿਛਲੇ 1 ਸਾਲ ਤੋਂ ਵੱਖ ਰਹਿ ਰਹੇ ਹਨ ਅਤੇ ਜਲਦੀ ਹੀ ਤਲਾਕ ਲੈਣ ਵਾਲੇ ਹਨ। ਇਸ ਤੋਂ ਇਲਾਵਾ ਉਸ ਨੇ ਖੁਦ ਨੂੰ ਬਾਇਸੈਕਸ਼ੁਅਲ ਦੱਸਿਆ ਸੀ।

ਇਹ ਵੀ ਪੜ੍ਹੋੋ: ਦਿੱਗਜ ਪੰਜਾਬੀ ਅਦਾਕਾਰਾ ਨੇ CJP ਨੂੰ ਦਿੱਤਾ ਸਮਰਥਨ, ਜੰਤਰ-ਮੰਤਰ ਪਹੁੰਚ ਪ੍ਰੋਟੈਸਟ 'ਚ ਲਿਆ ਹਿੱਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News