ਬ੍ਰਾਜ਼ੀਲੀਅਨ ਮਾਡਲ ਦੁਬਈ ’ਚ 27ਵੀਂ ਮੰਜ਼ਿਲ ਤੋਂ ਡਿੱਗੀ, ਮੌਤ
Monday, Jul 13, 2026 - 06:03 PM (IST)
ਦੁਬਈ, (ਵਿਸ਼ੇਸ਼)-ਬ੍ਰਾਜ਼ੀਲ ਦੀ ਮਾਡਲ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਕੌਆਨਾ ਬਿਲਹਾਰ ਦੀ ਦੁਬਈ ਵਿਚ ਆਪਣੇ ਅਪਾਰਟਮੈਂਟ ਦੀ 27ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਦੁਬਈ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਕੋਈ ਹਾਦਸਾ ਸੀ, ਖ਼ੁਦਕੁਸ਼ੀ ਸੀ ਜਾਂ ਫਿਰ ਕੋਈ ਸਾਜ਼ਿਸ਼।
ਮੀਡੀਆ ਰਿਪੋਰਟਾਂ ਮੁਤਾਬਕ ਕੌਆਨਾ ਦੀ ਪਾਰਟਨਰ ਬਾਰਬਰਾ ਅਬ੍ਰੇਂਟਸ ਉਸੇ ਫਲੈਟ ਵਿਚ ਮੌਜੂਦ ਸੀ। ਬਾਰਬਰਾ ਨੇ ਹੀ ਘਬਰਾਅ ਕੇ ਆਪਣੇ ਇਕ ਦੋਸਤ ਨੂੰ ਵਾਇਸ ਮੈਸੇਜ ਭੇਜਿਆ ਸੀ ਅਤੇ ਬਾਅਦ ਵਿਚ ਬ੍ਰਾਜ਼ੀਲ ’ਚ ਕੌਆਨਾ ਦੇ ਪਰਿਵਾਰ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ। ਕੌਆਨਾ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਮਹਿਲਾ ਪਾਰਟਨਰ ਬਾਰਬਰਾ ਨਾਲ ਮੰਗਣੀ ਦੀ ਪੁਸ਼ਟੀ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
