ਤਲਾਕ ਦੇ 12 ਸਾਲ ਬਾਅਦ ਮੁੜ ਲਾੜੀ ਬਣੇਗੀ ਮਸ਼ਹੂਰ ਅਦਾਕਾਰਾ ! ਭਲਕੇ ਸੱਤ ਸਮੁੰਦਰੋਂ ਪਾਰ ਰਚਾਏਗੀ ਵਿਆਹ
Wednesday, Jul 15, 2026 - 03:47 PM (IST)
ਐਂਟਰਟੇਨਮੈਂਟ ਡੈਸਕ - ਮਸ਼ਹੂਰ ਟੀਵੀ ਅਦਾਕਾਰਾ ਜੈਨੀਫਰ ਵਿੰਗੇਟ ਆਪਣੀ ਨਿੱਜੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟਾਂ ਅਨੁਸਾਰ, ਜੈਨੀਫਰ ਵੀਰਵਾਰ ਯਾਨੀ 16 ਜੁਲਾਈ ਨੂੰ ਯੂਕੇ ਵਿੱਚ ਆਪਣੇ ਬੁਆਏਫ੍ਰੈਂਡ ਵਿਲੀਅਮ ਇਸਮਾਈਲ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ।
ਇਹ ਵੀ ਪੜ੍ਹੋ: ਜਗਦਗੁਰੂ ਪਰਮਹੰਸ ਆਚਾਰੀਆ ਨੇ ਦਿੱਤੀ ਆਮਿਰ ਖਾਨ ਦੀ 'ਸੁਪਾਰੀ', ਕਿਹਾ- 'ਦੇਵਾਂਗਾ 5 ਕਰੋੜ'

ਇਸ ਵਿਆਹ ਸਮਾਗਮ ਨੂੰ ਨਿੱਜੀ ਰੱਖਿਆ ਜਾਵੇਗਾ, ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਣਗੇ। ਜੈਨੀਫ਼ਰ ਦੇ ਬੁਆਏਫ੍ਰੈਂਡ, ਵਿਲੀਅਮ ਇਸਮਾਈਲ ਦੀ ਗੱਲ ਕਰੀਏ ਤਾਂ ਉਹ ਸਿੰਗਾਪੁਰ ਦਾ ਇੱਕ ਕਾਰੋਬਾਰੀ ਹੈ। ਹੁਣ ਤੱਕ, ਜੈਨੀਫ਼ਰ ਜਾਂ ਵਿਲੀਅਮ ਵੱਲੋਂ ਵਿਆਹ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਦੱਸ ਦੇਈਏ ਕਿ ਜੈਨੀਫਰ ਦਾ ਪਹਿਲਾ ਵਿਆਹ 2012 ਵਿੱਚ ਅਦਾਕਾਰ ਕਰਨ ਸਿੰਘ ਗਰੋਵਰ ਨਾਲ ਹੋਇਆ ਸੀ ਪਰ ਦੋਹਾਂ ਦਾ 2014 ਵਿੱਚ ਤਲਾਕ ਹੋ ਗਿਆ ਸੀ। ਕਰਨ ਤੋਂ ਤਲਾਕ ਤੋਂ ਬਾਅਦ ਜੈਨੀਫ਼ਰ ਪੂਰੀ ਤਰ੍ਹਾਂ ਟੁੱਟ ਗਈ ਸੀ। ਉਹ ਲੰਬੇ ਸਮੇਂ ਤੱਕ ਡਿਪਰੈਸ਼ਨ ਦਾ ਸ਼ਿਕਾਰ ਰਹੀ ਅਤੇ ਇੰਡਸਟਰੀ ਤੋਂ ਗਾਇਬ ਹੋ ਗਈ। ਕੁਝ ਸਾਲਾਂ ਬਾਅਦ ਉਸਨੇ ਵਾਪਸੀ ਕੀਤੀ ਅਤੇ ਮੁੜ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲਈ।
ਇਹ ਵੀ ਪੜ੍ਹੋ: ਇਕ ਹੋਰ ਮਸ਼ਹੂਰ ਅਦਾਕਾਰਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਤਸਵੀਰਾਂ ਵੇਖ ਹੱਕੇ-ਬੱਕੇ ਰਹਿ ਗਏ ਫੈਨਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
