ਹੰਸ ਪਰਿਵਾਰ ਨੇ ਇੰਝ ਸੈਲੀਬ੍ਰੇਟ ਕੀਤੀ ਰੇਦਾਨ ਦੇ ਜਨਮ ਦੀ ਖੁਸ਼ੀ, ਤਾਈ ਨੇ ਨੱਚ-ਨੱਚ ਪੱਟਿਆ ਵਿਹੜਾ (ਵੀਡੀਓ)

08/27/2020 9:32:18 PM

ਜਲੰਧਰ (ਬਿਊਰੋ) — ਬੱਚੇ ਦੇ ਜਨਮ ਦੀ ਖ਼ਬਰ ਹਰ ਪਰਿਵਾਰ ਲਈ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਹੈ। ਅਜਿਹਾ ਹੀ ਕੁਝ ਹੰਸ ਪਰਿਵਾਰ 'ਚ ਚੱਲ ਰਿਹਾ ਹੈ, ਜਿਸ ਦਿਨ ਤੋਂ ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ, ਉਸ ਦਿਨ ਤੋਂ ਹੰਸ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਚੱਲ ਰਿਹਾ ਹੈ। ਤਾਲਾਬੰਦੀ ਕਰਕੇ ਪੂਰਾ ਪਰਿਵਾਰ ਰੇਦਾਨ ਨੂੰ ਨਹੀਂ ਮਿਲ ਸਕਿਆ ਸੀ। ਪਿਛਲੇ ਕੁਝ ਦਿਨਾਂ ਤੋਂ ਪੂਰਾ ਪਰਿਵਾਰ ਜਲੰਧਰ ਵਾਲੇ ਘਰ 'ਚ ਇਕੱਠਾ ਹੋਇਆ ਹੈ। ਨਵਰਾਜ ਹੰਸ ਅਤੇ ਉਨ੍ਹਾਂ ਦੀ ਪਤਨੀ ਅਜੀਤ ਮਹਿੰਦੀ ਵੀ ਮੁੰਬਈ ਤੋਂ ਪੰਜਾਬ ਆਏ ਹੋਏ ਹਨ। ਉਧਰ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਵੀ ਆਪਣੇ ਬੇਟੇ ਨਾਲ ਜਲੰਧਰ ਪਹੁੰਚੇ ਹੋਏ ਹਨ, ਜਿਸ ਕਰਕੇ ਪੂਰਾ ਪਰਿਵਾਰ ਰੇਦਾਨ ਨੂੰ ਮਿਲ ਕੇ ਆਪਣੀ ਖੁਸ਼ੀ ਜ਼ਾਹਿਰ ਕਰ ਰਿਹਾ ਹੈ।

 
 
 
 
 
 
 
 
 
 
 
 
 
 

@hredaanyuvraajhans69 Ji’s celebrations 🥳 🧿🧿🧿🧿🧿🧿

A post shared by Ajit ji (@ajitmehndi) on Aug 26, 2020 at 4:24am PDT

ਰੇਦਾਨ ਦੀ ਤਾਈ ਅਜੀਤ ਮਹਿੰਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਵਧਾਈ ਲੈਣ ਵਾਲੇ ਢੋਲਕੀ ਦੇ ਨਾਲ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਅਜੀਤ ਮਹਿੰਦੀ ਵੀ 'ਹੌਲੀ-ਹੌਲੀ ਗਿੱਧੇ ਵਿਚ' ਗੀਤ 'ਤੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਅਜੀਤ ਮਹਿੰਦੀ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਰੇਦਾਨ ਦੀ ਜਨਮ ਦਾ ਸੈਲੀਬਰੇਸ਼ਨ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ।

 
 
 
 
 
 
 
 
 
 
 
 
 
 

My destined son , @hredaanyuvraajhans69 ji My heart 💖 now beats outside my body from the moment I held u.... I might not b ur superhero like ur dad @yuvrajhansofficial ji ... ur heaven worthy mother @mansi_sharma6 ji but Trust me for u 😈😈😈😈I can spin this bloody 🌍 around! I’ll be there for u till my last breath. You will always be my first born 😘 Your amma jaani !

A post shared by Ajit ji (@ajitmehndi) on Aug 25, 2020 at 12:06pm PDT


sunita

Content Editor

Related News