ਅਜੇਪਾਲ ਔਲਖ ਦੇ ਗੀਤ ‘ਵੈਲਕਮ’ ਨੇ ਯੂਟਿਊਬ ’ਤੇ ਪਾਈਆਂ ਧੁੰਮਾਂ, 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ

Saturday, Dec 10, 2022 - 04:00 PM (IST)

ਅਜੇਪਾਲ ਔਲਖ ਦੇ ਗੀਤ ‘ਵੈਲਕਮ’ ਨੇ ਯੂਟਿਊਬ ’ਤੇ ਪਾਈਆਂ ਧੁੰਮਾਂ, 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ

ਚੰਡੀਗੜ੍ਹ (ਬਿਊਰੋ)– 7 ਦਸੰਬਰ ਨੂੰ ਗਾਇਕ ਅਜੇਪਾਲ ਔਲਖ ਦਾ ਗੀਤ ‘ਵੈਲਕਮ’ ਰਿਲੀਜ਼ ਹੋਇਆ ਹੈ। ਅਜੇਪਾਲ ਦਾ ਇਹ ਗੀਤ ਯੂਟਿਊਬ ’ਤੇ ਧੁੰਮਾਂ ਪਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਮੀਡੀਆ ਨਾਲ ਸ਼ਹਿਨਾਜ਼ ਗਿੱਲ ਦਾ ਮਾੜਾ ਰਵੱਈਆ, ਲੋਕਾਂ ਨੇ ਸੁਣਾ ਦਿੱਤੀਆਂ ਖਰੀਆਂ-ਖਰੀਆਂ

ਵਿਆਹ ਵਾਲੇ ਸੀਜ਼ਨ ਨੂੰ ਧਿਆਨ ’ਚ ਰੱਖ ਕੇ ਬਣਾਏ ਇਸ ਰੋਮਾਂਟਿਕ ਭੰਗੜਾ ਟਰੈਕ ਨੂੰ ਯੂਟਿਊਬ ’ਤੇ ਖ਼ਬਰ ਲਿਖੇ ਜਾਣ ਤਕ 1.1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਅਜੇਪਾਲ ਔਲਖ ਨੇ ਆਪਣੀ ਖ਼ੂਬਸੂਰਤ ਆਵਾਜ਼ ਨਾਲ ਗੀਤ ਨੂੰ ਸ਼ਿੰਗਾਰਇਆ ਹੈ। ਗੀਤ ਦੇ ਬੋਲ ਦੀਪ ਚੀਮਾ ਨੇ ਲਿਖੇ ਹਨ ਤੇ ਸੰਗੀਤ ਬਲੈਕ ਲਾਈਫ ਸਟੂਡੀਓ ਨੇ ਦਿੱਤਾ ਹੈ।

ਗੀਤ ਦੀ ਵੀਡੀਓ ਹਰਜੋਤ ਸਿੰਘ ਤੇ ਕੁਰਨ ਢਿੱਲੋਂ ਨੇ ਬਣਾਈ ਹੈ। ਅਜੇਪਾਲ ਨਾਲ ਗੀਤ ’ਚ ਮਾਡਲ ਰਮਨੀਤ ਕੌਰ ਵੀ ਨਜ਼ਰ ਆ ਰਹੀ ਹੈ। ‘ਵੈਲਕਮ’ ਗੀਤ ਨੂੰ ਯੂਟਿਊਬ ’ਤੇ ਟਰੂ ਟੋਨ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News