ਦਰਸ਼ਕਾਂ ਨੂੰ ਖੁਸ਼ ਕਰਨ ''ਚ ਅਸਫ਼ਲ ਰਿਹਾ ''ਸਿੰਘਮ ਅਗੇਨ'' ਦਾ ਟਰੇਲਰ

Tuesday, Oct 08, 2024 - 03:31 PM (IST)

ਦਰਸ਼ਕਾਂ ਨੂੰ ਖੁਸ਼ ਕਰਨ ''ਚ ਅਸਫ਼ਲ ਰਿਹਾ ''ਸਿੰਘਮ ਅਗੇਨ'' ਦਾ ਟਰੇਲਰ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਉੱਚ ਕੋਟੀ ਫਿਲਮਕਾਰਾਂ 'ਚ ਅਪਣਾ ਸ਼ੁਮਾਰ ਕਰਵਾਉਂਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਕਈ ਸੁਪਰ ਡੁਪਰ-ਹਿੱਟ ਫ਼ਿਲਮਾਂ ਸਾਹਮਣੇ ਲਿਆ ਚੁੱਕੇ ਹਨ, ਜਿਨ੍ਹਾਂ ਵੱਲੋਂ ਬਣਾਈ ਗਈ ਇੱਕ ਹੋਰ ਬਹੁ-ਚਰਚਿਤ ਫ਼ਿਲਮ 'ਸਿੰਘਮ ਅਗੇਨ' ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ, ਜੋ ਕੰਟੈਂਟ ਪੱਖੋਂ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾਉਣ 'ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਇਸ ਨਾਲ ਇਸ ਵਾਰ ਕੁਝ ਨਿਵੇਕਲਾ ਵੇਖਣ ਦੀ ਉਮੀਦ ਕਰ ਰਹੇ ਦਰਸ਼ਕਾਂ ਨੂੰ ਭਾਰੀ ਨਿਰਾਸ਼ਾ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

'ਜਿਓ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਰੋਹਿਤ ਸੈੱਟੀ ਪਿਕਚਰਜ਼', 'ਦੇਵਗਨ ਫਿਲਮਜ਼' ਅਤੇ 'ਰਿਲਾਇੰਸ ਇੰਟਰਟੇਨਮੈਂਟ' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਹ ਬਿੱਗ ਸੈਟਅੱਪ ਅਤੇ ਮਲਟੀ-ਸਟਾਰਰ ਫ਼ਿਲਮ ਇਸ ਵਰ੍ਹੇ ਦੀਆਂ ਬਹੁ ਕਰੋੜੀ ਫ਼ਿਲਮਾਂ 'ਚ ਸ਼ੁਮਾਰ ਹੈ, ਜਿਸ 'ਚ ਬਾਲੀਵੁੱਡ ਦੇ ਤਕਰੀਬਨ ਅੱਧਾ ਦਰਸ਼ਨ ਟੌਪ ਸਿਤਾਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ 'ਚ ਅਜੇ ਦੇਵਗਨ, ਜੈਕੀ ਸਰਾਫ, ਰਣਵੀਰ ਸਿੰਘ, ਅਰਜੁਨ ਕਪੂਰ, ਕਰੀਨਾ ਕਪੂਰ ਖ਼ਾਨ, ਦੀਪਿਕਾ ਪਾਦੂਕੋਣ ਸ਼ਾਮਲ ਹਨ।

ਬਾਲੀਵੁੱਡ ਦੇ ਹਿੱਟ ਮੇਕਰ ਮੰਨੇ ਜਾਂਦੇ ਰੋਹਿਤ ਸ਼ੈੱਟੀ ਵੱਲੋਂ ਅਪਣੇ ਜਾਣੇ-ਪਛਾਣੇ ਅੰਦਾਜ਼ ਅਤੇ ਐਕਸ਼ਨ-ਪੈਕਡ ਦੇ ਰੂਪ 'ਚ ਬਣਾਈ ਗਈ ਉਕਤ ਫ਼ਿਲਮ ਦਾ ਕਾਫ਼ੀ ਹਿੱਸਾ ਕਸ਼ਮੀਰ ਦੇ ਵੱਖ-ਵੱਖ ਖੂਬਸੂਰਤ ਹਿੱਸਿਆਂ 'ਚ ਸ਼ੂਟ ਕੀਤਾ ਗਿਆ ਹੈ, ਜਿੱਥੇ ਫਿਲਮਾਏ ਗਏ ਸੀਨਜ਼ ਹੀ ਕੁਝ ਅਲਹਦਾ ਦ੍ਰਿਸ਼ਾਂਵਲੀ ਦਾ ਇਜ਼ਹਾਰ ਕਰਵਾਉਂਦੇ ਨਜ਼ਰੀ ਪੈਂਦੇ ਹਨ।

ਟ੍ਰੇਲਰ ਵੇਖਦਿਆਂ ਰੋਹਿਤ ਸ਼ੈੱਟੀ ਦੀਆਂ ਪਿਛਲੀਆਂ ਫ਼ਿਲਮਾਂ 'ਚ ਸ਼ਾਮਲ ਰਹੇ ਦ੍ਰਿਸ਼ਾਂ ਅਤੇ ਡਾਇਲਾਗਾਂ ਦੀ ਦੁਬਾਰਾ ਝਲਕ ਮਹਿਸੂਸ ਹੁੰਦੀ ਹੈ, ਜਿੰਨ੍ਹਾਂ 'ਤੇ ਨਜ਼ਰਸਾਨੀ ਕਰਦਿਆਂ ਇਹ ਅੰਦਾਜ਼ਾਂ ਵੀ ਹੋ ਰਿਹਾ ਕਿ ਬਾਕਮਾਲ ਨਿਰਦੇਸ਼ਨ ਹੁਨਰਮੰਦੀ ਰੱਖਦੇ ਇਸ ਫ਼ਿਲਮ ਦੇ ਨਿਰਦੇਸ਼ਕ ਇਸ ਵਾਰ ਕੁਝ ਵੀ ਨਵਾਂ ਜਾਂ ਦਿਲਚਸਪ ਪੇਸ਼ ਕਰਨ 'ਚ ਅਸਫ਼ਲ ਰਹੇ ਹਨ, ਜਿਨ੍ਹਾਂ ਵੱਲੋਂ ਕੰਟੈਂਟ ਦੀ ਬਜਾਏ ਐਕਟਰਜ਼ 'ਤੇ ਹੀ ਜ਼ਿਆਦਾ ਤਵੱਜੋ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ  - ਮੁੜ ਕਸੂਤੀ ਫਸੀ ਕੰਗਨਾ ਰਣੌਤ, ਜਾਰੀ ਹੋ ਗਿਆ ਨੋਟਿਸ

'ਸਿੰਘਮ' ਦੀ ਸੀਕਵਲ 'ਚ ਵਜ਼ੂਦ 'ਚ ਲਿਆਂਦੀ ਗਈ ਇਸ ਫ਼ਿਲਮ ਦੇ ਟ੍ਰੇਲਰ ਨੂੰ ਵੇਖਦਿਆਂ ਇਹ ਅੰਦਾਜ਼ਾਂ ਭਲੀਭਾਂਤ ਲਗਾਇਆ ਜਾ ਸਕਦਾ ਹੈ ਕਿ ਸਿੰਗਲ ਸਕ੍ਰੀਨ ਦਰਸ਼ਕਾਂ ਜਾਂ ਸੰਬੰਧਤ ਐਕਟਰਜ਼ ਦੇ ਚਾਹੁੰਣ ਵਾਲਿਆਂ ਨੂੰ ਇਹ ਜ਼ਰੂਰ ਪਸੰਦ ਆ ਸਕਦੀ ਹੈ ਪਰ ਪਹਿਲੋਂ ਵਾਲੀ ਉਤਸੁਕਤਾ ਜਾਂ ਫਿਰ ਸਵੈਗ ਇਸ ਫ਼ਿਲਮ ਜਾਂ ਇਸ ਦੇ ਸਿਤਾਰਿਆਂ 'ਚ ਨਜ਼ਰ ਨਹੀਂ ਆ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News