14 ਸਾਲ ਦੀ ਉਮਰ ''ਚ ਪਿਤਾ ਅਜੇ ਨਾਲ ਡੇਟਿੰਗ ਲਾਈਫ ਡਿਸਕਸ ਕਰਦੈ ਪੁੱਤਰ, ਅਦਾਕਾਰ ਨੇ ਕੀਤਾ ਖੁਲਾਸਾ

Monday, Nov 11, 2024 - 01:33 PM (IST)

14 ਸਾਲ ਦੀ ਉਮਰ ''ਚ ਪਿਤਾ ਅਜੇ ਨਾਲ ਡੇਟਿੰਗ ਲਾਈਫ ਡਿਸਕਸ ਕਰਦੈ ਪੁੱਤਰ, ਅਦਾਕਾਰ ਨੇ ਕੀਤਾ ਖੁਲਾਸਾ

ਮੁੰਬਈ- ਅਦਾਕਾਰ ਅਜੇ ਦੇਵਗਨ ਇਨ੍ਹੀਂ ਦਿਨੀਂ ਇੰਡਸਟਰੀ 'ਤੇ ਦਬਦਬਾ ਬਣਾ ਰਹੇ ਹਨ। ਉਨ੍ਹਾਂ ਦੀ ਫਿਲਮ 'ਸਿੰਘਮ ਅਗੇਨ' ਦੀਵਾਲੀ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਬਾਕਸ ਆਫਿਸ 'ਤੇ ਛਾਈ ਹੋਈ ਹੈ। ਦੀਵਾਲੀ ਦੇ ਮੌਕੇ 'ਤੇ ਫਿਲਮਾਂ ਰਿਲੀਜ਼ ਕਰਨ ਤੋਂ ਇਲਾਵਾ ਅਜੇ ਦੇਵਗਨ ਨੇ ਆਪਣੇ ਪਰਿਵਾਰ ਨਾਲ ਵੀ ਸਮਾਂ ਬਤੀਤ ਕੀਤਾ। ਅਜੇ ਨੇ ਦੀਵਾਲੀ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਜਿਸ 'ਚ ਉਹ ਆਪਣੇ ਪੁੱਤਰ ਯੁਗ ਅਤੇ ਧੀ ਨਿਆਸਾ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਅਜੇ ਨੇ ਫਿਲਮ 'ਸਿੰਘਮ ਅਗੇਨ' ਦੇ ਪ੍ਰਮੋਸ਼ਨ ਦੌਰਾਨ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਪੁੱਤਰ ਨਾਲ ਬਹੁਤ ਫ੍ਰੀ ਹਨ। ਦੋਵੇਂ ਡੇਟਿੰਗ ਲਾਈਫ ਨੂੰ ਲੈ ਕੇ ਬਹੁਤ ਫ੍ਰੀ ਹਨ।
ਦਿ ਰਣਵੀਰ ਸ਼ੋਅ 'ਚ ਅਜੇ ਦੇਵਗਨ ਨੇ ਆਪਣੇ ਪੁੱਤਰ ਯੁਗ ਨਾਲ ਆਪਣੀ ਬੌਡਿੰਗ ਬਾਰੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਟੀਨਏਜਰਾਂ ਤੋਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਮੈਂ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕਰਾਂਗਾ ਤਾਂ ਅਤੇ ਟੀਨਏਜਰ ਦੀ ਮਾਨਸਿਕਤਾ ਨੂੰ ਸਵੀਕਾਰ ਨਹੀਂ ਕਰੇਗਾ, ਤਾਂ ਉਹ ਪਿੱਛੇ ਰਹਿ ਜਾਣਗੇ।

ਇਹ ਵੀ ਪੜ੍ਹੋ-Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ
ਦੋਸਤ ਦੀ ਤਰ੍ਹਾਂ ਹੈ ਪੁੱਤਰ ਯੁਗ 
ਅਜੇ ਨੇ ਕਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਯੁਗ ਉਨ੍ਹਾਂ ਤੋਂ ਡਰਦਾ ਨਹੀਂ ਹੈ ਜਦੋਂ ਤੱਕ ਉਨ੍ਹਾਂ ਨੇ ਕੋਈ ਗਲਤੀ ਨਾ ਕੀਤੀ ਹੋਵੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਆਪਣੇ ਪੁੱਤਰ ਨੂੰ ਝਿੜਕਦੇ ਹਨ। ਇਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਸੀ-ਸਾਨੂੰ ਥੋੜਾ ਡਾਂਟਣਾ ਪੈਂਦਾ ਹੈ ਪਰ ਅਸੀਂ ਦੋਸਤਾਂ ਵਰਗੇ ਹਾਂ।

ਇਹ ਵੀ ਪੜ੍ਹੋ- 22 ਸਾਲ ਦੇ ਹੋਏ ਅਰਹਾਨ ਖ਼ਾਨ, ਮਾਂ ਮਲਾਇਕਾ ਅਰੋੜਾ ਨੇ ਪੋਸਟ ਸਾਂਝੀ ਕਰ ਲੁਟਾਇਆ ਪਿਆਰ
ਪੁੱਤਰ ਕਰਦਾ ਹੈ ਡੇਟਿੰਗ ਲਾਈਫ ਡਿਸਕਸ
ਜਦੋਂ ਅਜੇ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਪੁੱਤਰ 14 ਸਾਲ ਦਾ ਹੋ ਗਿਆ ਹੈ ਅਤੇ ਉਨ੍ਹਾਂ ਦਾ ਡੇਟਿੰਗ ਫੇਜ਼ ਸ਼ੁਰੂ ਹੋ ਗਿਆ ਹੈ। ਇਸ 'ਤੇ ਅਜੇ ਨੇ ਕਿਹਾ- ਹਾਂ, ਉਹ ਹੋਵੇਗਾ, ਉਹ ਡਿਸਕਸ ਕਰਦਾ ਹੈ। ਅਸੀਂ ਇਸ ਬਾਰੇ ਇਕ ਦੂਜੇ ਨਾਲ ਬਹੁਤ ਫ੍ਰੀ ਹਾਂ।

ਇਹ ਵੀ ਪੜ੍ਹੋ-ਕਿੰਨੀ ਬਦਲ ਗਈ ਏ 'ਰਾਮਾਇਣ' ਦੀ 'ਉਰਮਿਲਾ', 37 ਸਾਲਾਂ ਬਾਅਦ ਹੋਇਆ 'ਲਕਸ਼ਮਣ' ਨਾਲ ਮਿਲਨ
ਇਸ ਤੋਂ ਪਹਿਲਾਂ ਸਤੰਬਰ 'ਚ ਅਜੇ ਦੇਵਗਨ ਨੇ ਯੁਗ ਦੇ ਜਨਮਦਿਨ 'ਤੇ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਕੀਤੀ ਸੀ। ਉਸ ਦੇ ਨਾਲ ਪਿਆਰੀਆਂ ਤਸਵੀਰਾਂ ਪੋਸਟ ਕਰਦੇ ਹੋਏ, ਅਜੇ ਨੇ ਲਿਖਿਆ ਸੀ - 'ਤੁਸੀਂ ਸਭ ਤੋਂ ਸਧਾਰਨ ਪਲਾਂ ਨੂੰ ਵੀ ਨਾ ਭੁੱਲਣ ਵਾਲਾ ਬਣਾ ਦਿੰਦੇ ਹੋ, ਮੈਨੂੰ ਮਾਤ ਦੇਣ ਤੋਂ ਲੈ ਕੇ ਮੈਨੂੰ ਚੌਕੰਨਾ ਰੱਖਣ ਤੱਕ, ਤੁਸੀਂ ਇਹ ਯਕੀਨੀ ਬਣਾਇਆ ਹੈ ਕਿ ਮੈਂ ਕਦੇ ਬੋਰ ਨਾ ਹੋਵਾਂ। ਜਨਮਦਿਨ ਮੁਬਾਰਕ ਮੇਰੇ ਪੁੱਤਰ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News