ਅਜੈ ਦੇਵਗਨ ਨੇ ਅਹਿਮਦਾਬਾਦ ’ਚ ਖੋਲ੍ਹਿਆ 4 ਸਕ੍ਰੀਨ ਵਾਲਾ ਮਲਟੀਪਲੈਕਸ, ਕੰਗਨਾ ਨੇ ਸਟੋਰੀ ਸਾਂਝੀ ਕਰਕੇ ਕੀਤੀ ਤਾਰੀਫ਼

Friday, Sep 16, 2022 - 11:22 AM (IST)

ਅਜੈ ਦੇਵਗਨ ਨੇ ਅਹਿਮਦਾਬਾਦ ’ਚ ਖੋਲ੍ਹਿਆ 4 ਸਕ੍ਰੀਨ ਵਾਲਾ ਮਲਟੀਪਲੈਕਸ, ਕੰਗਨਾ ਨੇ ਸਟੋਰੀ ਸਾਂਝੀ ਕਰਕੇ ਕੀਤੀ ਤਾਰੀਫ਼

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੈ ਦੇਵਗਨ ਨੇ 15 ਸਤੰਬਰ ਯਾਨੀ ਕੱਲ ਅਹਿਮਦਾਬਾਦ ’ਚ ਚਾਰ ਸਕ੍ਰੀਨਾਂ ਵਾਲਾ ਮਲਟੀਪਲੈਕਸ ਖੋਲ੍ਹਿਆ ਹੈ, ਜਿਸ ’ਚ ਆਉਣ ਵਾਲੇ ਸਮੇਂ ’ਚ ਫ਼ਿਲਮਾਂ ਦਿਖਾਈਆਂ ਜਾਣਗੀਆਂ। ਅਜਿਹੇ ’ਚ ਕੰਗਨਾ ਰਣੌਤ ਨੇ ਅਜੈ ਦੇ ਇਸ ਕਦਮ ਦੀ ਤਾਰੀਫ਼ ਕੀਤੀ ਹੈ। ਹਾਲ ਹੀ ’ਚ ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਅਜੈ ਦੇਵਗਨ ਦੀ ਤਾਰੀਫ਼ ਕੀਤੀ ਹੈ।

ਇਹ ਵੀ ਪੜ੍ਹੋ : ਬੀਚ ਕੰਢੇ ਮੌਨੀ ਰਾਏ ਰੈੱਡ ਡਰੈੱਸ ’ਚ ਆਈ ਨਜ਼ਰ, ਕੂਲ ਅੰਦਾਜ਼ ’ਚ ਦੇ ਰਹੀ ਪੋਜ਼ (ਦੇਖੋ ਤਸਵੀਰਾਂ)

ਦਰਅਲਸ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਟ੍ਰੇਡ ਐਨਾਲਿਸਟ ਤਰਣ ਆਦਰਸ਼ ਦਾ ਟਵੀਟ ਸਾਂਝਾ ਕੀਤਾ ਹੈ। ਜਿਸ ’ਚ ਕੰਗਨਾ ਨੇ ਲਿਖਿਆ ਕਿ ‘ਇਹ ਸਭ ਤੋਂ ਵਧੀਆ ਅਤੇ ਸਭ ਤੋਂ ਪ੍ਰਭਾਵਸ਼ਾਲੀ ਫ਼ੈਸਲਾ ਹੈ, ਜਿਸ ਰਾਹੀਂ ਕੋਈ ਸੁਪਰਸਟਾਰ ਆਪਣੇ ਪੈਸੇ ਅਤੇ ਤਾਕਤ ਦੀ ਵਰਤੋਂ ਕਰ ਸਕਦਾ ਹੈ। ਮਲਟੀਪਲੈਕਸ ਨਾ ਸਿਰਫ਼ ਨੌਕਰੀਆਂ ਪੈਦਾ ਕਰਦੇ ਹਨ, ਸਗੋਂ ਸਾਡੀਆਂ ਸਕ੍ਰੀਨਾਂ ਦੀ ਗਿਣਤੀ ਵੀ ਵਧਾਉਂਦੇ ਹਨ। ਭਾਰਤ ’ਚ ਹੁਣ ਤੱਕ ਕੁੱਲ 7000 ਸਕ੍ਰੀਨਾਂ ਹਨ, ਜਦਕਿ ਚੀਨ ’ਚ 70000 ਤੋਂ ਵੱਧ ਸਕ੍ਰੀਨਾਂ ਹਨ। ਅਜਿਹੇ ’ਚ ਮਲਟੀਪਲੈਕਸ ਖੋਲ੍ਹਣ ਦਾ ਫ਼ੈਸਲਾ ਬਹੁਤ ਵਧੀਆ ਹੈ। ਅਜੈ ਦੇਵਗਨ ਤੁਹਾਨੂੰ ਵਧਾਈ ਹੋਵੇ।’

PunjabKesari

ਦਰਅਸਲ ਫ਼ਿਲਮ ਐਨਾਲਿਸਟ ਤਰਣ ਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਅਹਿਮਦਾਬਾਦ ’ਚ 4 ਸਕ੍ਰੀਨ ਮਲਟੀਪਲੈਕਸ ਦੀ ਜਾਣਕਾਰੀ ਦਿੱਤੀ ਹੈ। ਤਰਨ ਨੇ ਟਵੀਟ ’ਚ ਲਿਖਿਆ ਕਿ ‘ਅਜੈ ਦੇਵਗਨ ਨੇ ਅਹਿਮਦਾਬਾਦ ’ਚ 4 ਸਕ੍ਰੀਨ ਮਲਟੀਪਲੈਕਸ ਖੋਲ੍ਹਿਆ ਹੈ, ਜੋ ਆਮਕੁੰਜ ’ਚ ਸਥਿਤ ਹੈ। ਕੁਝ ਸਾਲ ਪਹਿਲਾਂ ਅਜੈ ਨੇ NY ਸਿਨੇਮਾ ਸ਼ੁਰੂ ਕੀਤਾ, ਜਿਸ ਦੀਆਂ ਹੁਣ ਆਨੰਦ, ਸੂਰਤ ਅਤੇ ਰਾਜਕੋਟ ’ਚ ਕਈ ਬ੍ਰਾਂਚ ਖੁੱਲ੍ਹੀਆਂ ਹਨ। ਇਹ ਮਲਟੀਪਲੈਕਸ ਇਸ NY ਸਿਨੇਮਾ ਦਾ ਹਿੱਸਾ ਹੈ। ਜਲਦ ਹੀ ਇਸ 4 ਸਕ੍ਰੀਨ ਵਾਲੇ ਮਲਟੀਪਲੈਕਸ ਨੂੰ 3ਡੀ ’ਚ ਸ਼ੁਰੂ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਅਜੈ ਨੇ ਇਸ ਮਲਟੀਪਲੈਕਸ ਦਾ ਨਾਂ ਆਪਣੇ ਬੱਚਿਆਂ ਦੇ ਨਾਂ ’ਤੇ ਰੱਖਿਆ ਹੈ।’

ਇਹ ਵੀ ਪੜ੍ਹੋ : ਜੈਕਲੀਨ-ਨੋਰਾ ਤੋਂ ਬਾਅਦ ED ਦੇ ਰਾਡਾਰ ’ਤੇ 4 ਹੋਰ ਅਦਾਕਾਰਾਂ, ਨਿੱਕੀ ਅਤੇ ਚਾਹਤ ਨੇ ਵੀ ਲਏ ਕੀਮਤੀ ਤੋਹਫ਼ੇ ਅਤੇ ਨਕਦੀ

ਕੰਗਨਾ ਰਣੌਤ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਐਮਰਜੈਂਸੀ ’ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ’ਚ ਨਜ਼ਰ ਆਵੇਗੀ। ਫ਼ਿਲਮ ’ਚ ਕੰਗਨਾ ਤੋਂ ਇਲਾਵਾ ਅਨੁਪਮ ਖ਼ੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਸ਼੍ਰੇਅਸ ਤਲਪੜੇ ਵਰਗੇ ਸਿਤਾਰਿਆਂ ਦਾ ਫ਼ਰਸਟ ਲੁੱਕ ਵੀ ਸਾਹਮਣੇ ਆਇਆ ਹੈ।


 


author

Shivani Bassan

Content Editor

Related News