‘ਸਿੰਘਮ ਅਗੇਨ’ ਦੇ ਸੈੱਟ ’ਤੇ ਵਾਪਰਿਆ ਹਾਦਸਾ, ਸ਼ੂਟਿੰਗ ਕਰਦਿਆਂ ਅਜੇ ਦੇਵਗਨ ਦੇ ਲੱਗੀ ਸੱਟ

12/04/2023 5:56:41 PM

ਮੁੰਬਈ (ਬਿਊਰੋ)– ਅਜੇ ਦੇਵਗਨ ‘ਸਿੰਘਮ ਅਗੇਨ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਉਹ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਫ਼ਿਲਮ ’ਚ ਆਪਣੇ ਐਕਸ਼ਨ ਨਾਲ ਭਰਪੂਰ ਅੰਦਾਜ਼ ਦੀ ਝਲਕ ਦੇ ਚੁੱਕੇ ਹਨ। ਰੋਹਿਤ ਸ਼ੈੱਟੀ ਤੇ ਉਨ੍ਹਾਂ ਦੀ ਟੀਮ ਵਿਲੇ ਪਾਰਲੇ ’ਚ ਸ਼ੂਟਿੰਗ ਕਰ ਰਹੀ ਸੀ ਤੇ ਇਕ ਐਕਸ਼ਨ ਸੀਨ ਦੌਰਾਨ ਅਜੇ ਦੀ ਅੱਖ ’ਤੇ ਸੱਟ ਲੱਗ ਗਈ। ਖ਼ਬਰਾਂ ਮੁਤਾਬਕ ਅਜੇ ਦੇਵਗਨ ਲੜਾਈ ਦੇ ਸੀਨ ਦੀ ਸ਼ੂਟਿੰਗ ਕਰ ਰਹੇ ਸਨ, ਉਦੋਂ ਅਚਾਨਕ ਉਨ੍ਹਾਂ ਦੀ ਅੱਖ ’ਤੇ ਸੱਟ ਲੱਗ ਗਈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਅਜੇ ਦੇਵਗਨ ਨੇ ਕੁਝ ਘੰਟਿਆਂ ਦੀ ਬ੍ਰੇਕ ਲਈ ਤੇ ਇਕ ਡਾਕਟਰ ਵਲੋਂ ਇਲਾਜ ਕੀਤਾ ਜਾ ਰਿਹਾ ਸੀ, ਜਦਕਿ ਰੋਹਿਤ ਨੇ ਵਿਲੇਨ ਨਾਲ ਸਬੰਧਤ ਸੀਨ ਸ਼ੂਟ ਕੀਤਾ ਸੀ। ਅਜੇ ਦੇਵਗਨ ਕਦੇ ਵੀ ਆਪਣੇ ਕੰਮ ਨੂੰ ਪ੍ਰਭਾਵਿਤ ਨਹੀਂ ਹੋਣ ਦਿੰਦੇ, ਇਸ ਲਈ ਅਜੇ ਨੇ ਜਲਦ ਹੀ ਸ਼ੂਟਿੰਗ ਮੁੜ ਸ਼ੁਰੂ ਕਰ ਦਿੱਤੀ। ਖ਼ਬਰਾਂ ਮੁਤਾਬਕ ‘ਸਿੰਘਮ ਅਗੇਨ’ ਦੀ ਟੀਮ ਹੁਣ ਫ਼ਿਲਮ ਸਿਟੀ ’ਚ ਸ਼ੂਟਿੰਗ ਜਾਰੀ ਰੱਖੇਗੀ।

ਇਹ ਖ਼ਬਰ ਵੀ ਪੜ੍ਹੋ : ਹਾਨੀਆ ਆਮਿਰ ਨੂੰ ਡੇਟ ਕਰ ਰਹੇ ਬਾਦਸ਼ਾਹ! ਪਾਕਿ ਅਦਾਕਾਰਾ ਨੂੰ ਮਿਲਣ ਪਹੁੰਚੇ ਰੈਪਰ, ਦੇਖੋ ਤਸਵੀਰਾਂ

‘ਸਿੰਘਮ ਅਗੇਨ’ ਦੀ ਕਾਸਟ
ਰੋਹਿਤ ਸ਼ੈੱਟੀ ‘ਸਿੰਘਮ ਅਗੇਨ’ ਨਾਲ ਵੱਡੀ ਤੇ ਮਜ਼ਬੂਤ ਟੀਮ ਲੈ ਕੇ ਆਏ ਹਨ। ਅਜੇ ਦੇਵਗਨ ਮੁੱਖ ਭੂਮਿਕਾ ਨਿਭਾਅ ਰਹੇ ਹਨ, ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ’ਚ ਕਰੀਨਾ ਕਪੂਰ ਖ਼ਾਨ ਤੇ ਦੀਪਿਕਾ ਪਾਦੂਕੋਣ ਨੂੰ ਵੀ ਸਾਈਨ ਕੀਤਾ ਹੈ। ਇਹ ਸ਼ਿਲਪਾ ਸ਼ੈੱਟੀ ਨੂੰ ਡੀ. ਸੀ. ਪੀ. ਅੰਜਲੀ ਸ਼ੈੱਟੀ, ਦੀਪਿਕਾ ਨੂੰ ਡੀ. ਸੀ. ਪੀ. ਸ਼ਕਤੀ ਸ਼ੈੱਟੀ ਤੇ ਟਾਈਗਰ ਸ਼ਰਾਫ ਨੂੰ ਏ. ਸੀ. ਪੀ. ਸੱਤਿਆ ਪਾਂਡੇ ਵਜੋਂ ਪੇਸ਼ ਕਰੇਗੀ। ਫ਼ਿਲਮ ’ਚ ਸੋਨੂੰ ਸੂਦ, ਪ੍ਰਕਾਸ਼ ਰਾਜ, ਫਰਦੀਨ ਖ਼ਾਨ, ਜੈਕੀ ਸ਼ਰਾਫ, ਰਣਵੀਰ ਸਿੰਘ ਤੇ ਸਿਧਾਰਥ ਜਾਧਵ ਵੀ ਨਜ਼ਰ ਆਉਣਗੇ।

‘ਸਿੰਘਮ ਅਗੇਨ’ ਦੀ ਰਿਲੀਜ਼ ਡੇਟ
ਸਿੰਘਮ ਫਰੈਂਚਾਇਜ਼ੀ ਦੇ ਤੀਜੇ ਭਾਗ ’ਚ ਅਜੇ ਦੇਵਗਨ, ਅਕਸ਼ੇ ਕੁਮਾਰ, ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਮੁੱਖ ਭੂਮਿਕਾਵਾਂ ’ਚ ਹਨ। ‘ਸਿੰਘਮ ਅਗੇਨ’ 2024 ’ਚ ਰਿਲੀਜ਼ ਹੋਣ ਵਾਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News