ਅਜੇ ਦੇਵਗਨ ਦੇ ਜ਼ਬਰਦਸਤ ਲੁੱਕ ਤੇ ਤੂਫ਼ਾਨੀ ਐਕਸ਼ਨ ਨਾਲ ਭਰਪੂਰ ‘ਭੋਲਾ’ ਫ਼ਿਲਮ ਦਾ ਟੀਜ਼ਰ ਰਿਲੀਜ਼ (ਵੀਡੀਓ)

Tuesday, Nov 22, 2022 - 01:31 PM (IST)

ਅਜੇ ਦੇਵਗਨ ਦੇ ਜ਼ਬਰਦਸਤ ਲੁੱਕ ਤੇ ਤੂਫ਼ਾਨੀ ਐਕਸ਼ਨ ਨਾਲ ਭਰਪੂਰ ‘ਭੋਲਾ’ ਫ਼ਿਲਮ ਦਾ ਟੀਜ਼ਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ‘ਮਾਸ ਮਹਾਰਾਜਾ’ ਅਜੇ ਦੇਵਗਨ ਦੀ ਅਗਲੀ ਫ਼ਿਲਮ ‘ਭੋਲਾ’ ਦਾ ਟੀਜ਼ਰ ਆ ਗਿਆ ਹੈ। ਸਿਨੇਮਾਘਰਾਂ ’ਚ ਅਜੇ ਦੀ ਫ਼ਿਲਮ ‘ਦ੍ਰਿਸ਼ਯਮ 2’ ਜ਼ਬਰਦਸਤ ਕਮਾਈ ਕਰ ਰਹੀ ਹੈ ਤੇ ਦਰਸ਼ਕਾਂ ਵਲੋਂ ਕਾਫੀ ਤਾਰੀਫ਼ ਵੀ ਮਿਲ ਰਹੀ ਹੈ। ਸਿਨੇਮਾ ਪ੍ਰੇਮੀਆਂ ਵਿਚਾਲੇ ਚਰਚਾ ’ਚ ਚੱਲ ਰਹੇ ਅਜੇ ‘ਭੋਲਾ’ ’ਚ ਜਿਸ ਅੰਦਾਜ਼ ’ਚ ਆ ਰਹੇ ਹਨ, ਉਸ ਤੋਂ ਉਨ੍ਹਾਂ ਦਾ ਮਾਹੌਲ ਹੀ ਅਲੱਗ ਬਣਨ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰੀ 24 ਸਾਲਾ ਅਦਾਕਾਰਾ, ਇਹ ਬੀਮਾਰੀ ਬਣੀ ਮੌਤ ਦਾ ਕਾਰਨ

‘ਭੋਲਾ’ ਦੇ ਟੀਜ਼ਰ ’ਚ ਉਹ ਸਭ ਕੁਝ ਹੈ, ਜੋ ਫ਼ਿਲਮ ਦੇਖਣ ਲਈ ਦਰਸ਼ਕਾਂ ਦੇ ਉਤਸ਼ਾਹ ਨੂੰ ਵਧਾਏਗਾ। ਅਜੇ ਦੇਵਗਨ ਦਾ ਸਾਲਿਡ ਨਵਾਂ ਲੁੱਕ ਤੇ ਕਹਾਣੀ ’ਚ ਦਮਦਾਰ ਐਕਸ਼ਨ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆਉਣ ਵਾਲਾ ਹੈ। ਉੱਪਰੋਂ ਇਸ ਪਾਵਰਫੁਲ ਕਿਰਦਾਰ ਨਾਲ ਜੋ ਜ਼ਬਰਦਸਤ ਮਿਊਜ਼ਿਕ ਹੈ, ਉਹ ਸਿਨੇਮਾਘਰਾਂ ’ਚ ਅਜੇ ਦੇ ਕਿਰਦਾਰ ਦਾ ਕ੍ਰੇਜ਼ ਹੋਰ ਵਧਾ ਰਿਹਾ ਹੈ।

ਅਜੇ ਨਾਲ ‘ਭੋਲਾ’ ’ਚ ਤੱਬੂ, ਸੰਜੇ ਮਿਸ਼ਰਾ ਤੇ ਦੀਪਕ ਡੋਬਰਿਆਲ ਵਰਗੇ ਸ਼ਾਨਦਾਰ ਕਲਾਕਾਰ ਕੰਮ ਕਰ ਰਹੇ ਹਨ। ‘ਭੋਲਾ’ ਦੇ ਟੀਜ਼ਰ ’ਚ ਅਜੇ ਦੇਵਗਨ ਦੇ ਕਿਰਦਾਰ ਬਾਰੇ ਬਹੁਤ ਕੁਝ ਨਹੀਂ ਪਤਾ ਲੱਗਦਾ।

‘ਭੋਲਾ’ ਤਾਮਿਲ ’ਚ ਬਣੀ ਹਿੱਟ ਫ਼ਿਲਮ ‘ਕੈਥੀ’ ਦੀ ਰੀਮੇਕ ਹੈ। ਜੋ ਕਿਰਦਾਰ ਅਜੇ ਨਿਭਾਅ ਰਹੇ ਹਨ, ਉਸ ਨੂੰ ਆਰੀਜਨਲ ਫ਼ਿਲਮ ’ਚ ਕਾਰਥੀ ਨੇ ਨਿਭਾਇਆ ਸੀ। ਡਾਇਰੈਕਟਰ ਲੋਕੇਸ਼ ਕਨਗਰਾਜ ਦੀ ਫ਼ਿਲਮ ‘ਕੈਥੀ’ ਸਿਨੇਮਾ ਪ੍ਰੇਮੀਆਂ ਵਿਚਾਲੇ ਇਕ ਕਲਟ ਦਾ ਦਰਜਾ ਰੱਖਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News