ਧਮਾਲ 4: ਅਜੇ ਦੇਵਗਨ ਅਤੇ ਰਿਤੇਸ਼ ਦੇਸ਼ਮੁਖ ਦੀ ਜੋੜੀ ਫਿਰ ਮਚਾਏਗੀ ਧਮਾਲ, ਜਾਣੋ ਕਦੋਂ ਹੋਵੇਗੀ ਰਿਲੀਜ਼
Saturday, Jan 17, 2026 - 03:31 PM (IST)
ਮੁੰਬਈ - ਕੋਮੇਡੀ ਫਿਲਮਾਂ ਦੇ ਸ਼ੌਕੀਨਾਂ ਲਈ ਇਹ ਖੁਸ਼ੀ ਦੀ ਖਬਰ ਹੈ ਕਿ 'ਧਮਾਲ 4' (Dhamaal 4) ਦੀ ਰਿਲੀਜ਼ ਡੇਟ ਪੱਕੀ ਹੋ ਗਈ ਹੈ। ਮੇਕਰਸ ਵਲੋਂ ਕੀਤੇ ਗਏ ਐਲਾਨ ਮੁਤਾਬਕ ਇਹ ਫਿਲਮ 12 ਜੂਨ 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਟੀ-ਸੀਰੀਜ਼ ਨੇ ਸੋਸ਼ਲ ਮੀਡੀਆ 'ਤੇ ਇਕ ਅਖਬਾਰੀ ਸੁਰਖੀ ਵਰਗੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਹੁਣ ਧਮਾਲ ਬੋਲਿਆ ਹੈ ਤਾਂ ਕਰਨਾ ਹੀ ਪਵੇਗਾ"।
ਫਿਲਮ ਦੀ ਸਟਾਰ ਕਾਸਟ
ਇਸ ਵਾਰ ਫਿਲਮ ਵਿਚ ਕਲਾਕਾਰਾਂ ਦੀ ਇਕ ਵੱਡੀ ਫੌਜ ਨਜ਼ਰ ਆਵੇਗੀ। ਫਿਲਮ ਵਿਚ ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੇ ਮਿਸ਼ਰਾ ਅਤੇ ਜਾਵੇਦ ਜਾਫਰੀ ਆਪਣੀ ਪੁਰਾਣੀ ਕਾਮੇਡੀ ਦਾ ਜਾਦੂ ਬਿਖੇਰਨਗੇ। ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਈਸ਼ਾ ਗੁਪਤਾ, ਸੰਜੀਦਾ ਸ਼ੇਖ, ਅੰਜਲੀ ਆਨੰਦ, ਉਪੇਂਦਰ ਲਿਮਏ, ਵਿਜੇ ਪਾਟਕਰ ਅਤੇ ਰਵੀ ਕਿਸ਼ਨ ਵਰਗੇ ਸਿਤਾਰੇ ਵੀ ਸ਼ਾਮਲ ਕੀਤੇ ਗਏ ਹਨ, ਜੋ ਹਾਸੇ ਦਾ ਦੁੱਗਣਾ ਤੜਕਾ ਲਗਾਉਣਗੇ।
ਨਿਰਦੇਸ਼ਨ ਅਤੇ ਨਿਰਮਾਣ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਨਿਰਮਾਣ ਇੰਦਰ ਕੁਮਾਰ ਵਲੋਂ ਕੀਤਾ ਜਾ ਰਿਹਾ ਹੈ। ਫਿਲਮ ਨੂੰ ਅਜੇ ਦੇਵਗਨ, ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਅਸ਼ੋਕ ਠਕੇਰੀਆ, ਆਨੰਦ ਪੰਡਿਤ ਅਤੇ ਕੁਮਾਰ ਮੰਗਤ ਪਾਠਕ ਵਰਗੇ ਦਿੱਗਜ ਨਿਰਮਾਤਾਵਾਂ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
ਹੁਣ ਲਗਭਗ ਸੱਤ ਸਾਲਾਂ ਦੇ ਵਕਫੇ ਤੋਂ ਬਾਅਦ ਇਸ ਸੀਰੀਜ਼ ਦਾ ਚੌਥਾ ਹਿੱਸਾ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਅਜੇ ਦੇਵਗਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਦੇ ਦੇ ਪਿਆਰ ਦੇ 2' ਨੂੰ ਲੈ ਕੇ ਵੀ ਚਰਚਾ ਵਿਚ ਹਨ, ਜਦਕਿ ਰਿਤੇਸ਼ ਦੇਸ਼ਮੁਖ ਦੀ ਹਾਲ ਹੀ ਵਿੱਚ 'ਮਸਤੀ 4' ਫਿਲਮ ਸਾਹਮਣੇ ਆਈ ਸੀ।
