ਅਜੇ ਦੇਵਗਨ ਨੇ ਪੂਰੀ ਕੀਤੀ ‘ਰਨਵੇ 34’ ਦੀ ਸ਼ੂਟਿੰਗ, ਵੀਡੀਓ ਸਾਂਝੀ ਕਰ ਦੇਖੋ ਕੀ ਕਿਹਾ

Monday, Dec 20, 2021 - 12:57 PM (IST)

ਅਜੇ ਦੇਵਗਨ ਨੇ ਪੂਰੀ ਕੀਤੀ ‘ਰਨਵੇ 34’ ਦੀ ਸ਼ੂਟਿੰਗ, ਵੀਡੀਓ ਸਾਂਝੀ ਕਰ ਦੇਖੋ ਕੀ ਕਿਹਾ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਆਪਣੀ ਡਾਇਰੈਕਟੋਰੀਅਲ ਫ਼ਿਲਮ ‘ਰਨਵੇ 34’ ਦੀ ਸ਼ੂਟਿੰਗ ਨੂੰ ਪੂਰਾ ਕਰ ਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੁੱਕਰਵਾਰ ਨੂੰ ਇਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ। ਵੀਡੀਓ ’ਚ ਉਹ ਫ਼ਿਲਮ ਦੀ ਪੂਰੀ ਟੀਮ ਨਾਲ ਦੱਸ ਰਹੇ ਹਨ ਕਿ ਉਨ੍ਹਾਂ ਨੇ ਸ਼ੂਟਿੰਗ ਨੂੰ ਪੂਰਾ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਈ. ਡੀ. ਦਾ ਐਸ਼ਵਰਿਆ ਰਾਏ ’ਤੇ ਵੱਡਾ ਐਕਸ਼ਨ, ਫੇਮਾ ਤਹਿਤ ਭੇਜਿਆ ਸੰਮਨ

ਵੀਡੀਓ ’ਚ ਅਦਾਕਾਰ ਅਜੇ ਦੇਵਗਨ ਨੂੰ ਬੋਮਨ ਇਰਾਨੀ ਤੇ ਫ਼ਿਲਮ ਦੇ ਕਰਿਊ ਮੈਂਬਰਾਂ ਨਾਲ ਖਾਣਾ ਖਾਂਦੇ ਦੇਖਿਆ ਜਾ ਸਕਦਾ ਹੈ। ਉਹ ਦੱਸਦੇ ਹਨ ਕਿ ‘ਰਨਵੇ 34’ ਰੈਪ ਕਰ ਲਈ ਗਈ ਹੈ। ਵੀਡੀਓ ’ਚ ਪੂਰੀ ਟੀਮ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਕੈਪਸ਼ਨ ਦਿੱਤੀ, ‘ਅਸੀਂ ਫਲਾਈਟ ਫੂਡ ਨੂੰ ਬਹੁਤ ਗੰਭੀਰਤਾ ਨਾਲ ਲਿਆ।’ ਉਨ੍ਹਾਂ ਅੱਗੇ ਲਿਖਿਆ, ‘‘ਰਨਵੇ 34’ ਰੈਪ ਕਰ ਲਈ ਗਈ ਹੈ, ਫ਼ਿਲਮ ਰਾਹੀਂ ਮਿਲਦੇ ਹਾਂ।’

 
 
 
 
 
 
 
 
 
 
 
 
 
 
 

A post shared by Ajay Devgn (@ajaydevgn)

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦੇ ਨਿਰਦੇਸ਼ਕ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਰਨਵੇ 34’ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਫ਼ਿਲਮ ਬਣਾਉਣ ਦੇ ਮਕਸਦ ਬਾਰੇ ਵੀ ਗੱਲ ਕੀਤੀ। ਇਹ ਇਕ ਇਮੋਸ਼ਨਲ ਤੇ ਹਾਈ ਓਕਟੇਨ ਥ੍ਰਿਲਰ ਫ਼ਿਲਮ ਹੈ। ਇਹ ਫ਼ਿਲਮ ਸਾਲ 2015 ’ਚ ਦੋਹਾ ਤੋਂ ਕੋਚੀ ਜਾ ਰਹੇ ਜਹਾਜ਼ ’ਚ ਵਾਪਰੀ ਘਟਨਾ ’ਤੇ ਆਧਾਰਿਤ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News