100 ਕਰੋੜ ਦੇ ਕਲੱਬ ''ਚ ਸ਼ਾਮਲ ਹੋਈ ਅਜੇ ਦੇਵਗਨ ਦੀ ਫਿਲਮ ''ਰੇਡ 2''

Saturday, May 10, 2025 - 02:58 PM (IST)

100 ਕਰੋੜ ਦੇ ਕਲੱਬ ''ਚ ਸ਼ਾਮਲ ਹੋਈ ਅਜੇ ਦੇਵਗਨ ਦੀ ਫਿਲਮ ''ਰੇਡ 2''

ਮੁੰਬਈ (ਏਜੰਸੀ)- ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਦੀ ਫਿਲਮ 'ਰੇਡ 2' ਨੇ ਭਾਰਤੀ ਬਾਜ਼ਾਰ ਵਿੱਚ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ 'ਰੇਡ 2' ਵਿੱਚ ਅਜੇ ਦੇਵਗਨ ਮੁੱਖ ਭੂਮਿਕਾ ਨਿਭਾ ਰਹੇ ਹਨ। ਰਾਜਕੁਮਾਰ ਗੁਪਤਾ ਦੁਆਰਾ ਨਿਰਦੇਸ਼ਤ ਇਹ ਫਿਲਮ 2018 ਦੀ ਫਿਲਮ ਰੇਡ ਦਾ ਸੀਕਵਲ ਹੈ। ਫਿਲਮ 'ਰੇਡ 2' ਵਿੱਚ ਅਜੈ ਦੇਵਗਨ, ਰਿਤੇਸ਼ ਦੇਸ਼ਮੁਖ, ਵਾਣੀ ਕਪੂਰ, ਰਜਤ ਕਪੂਰ, ਸੁਪ੍ਰਿਆ ਪਾਠਕ, ਅਮਿਤ ਸਿਆਲ ਅਤੇ ਹੋਰ ਵੀ ਕਲਾਕਾਰ ਹਨ। 

ਇਸ ਫਿਲਮ ਦੀ ਕਹਾਣੀ ਆਮਦਨ ਟੈਕਸ ਅਧਿਕਾਰੀ ਅਮੈ ਪਟਨਾਇਕ (ਅਜੈ ਦੇਵਗਨ) ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਦਾਦਾਭਾਈ (ਰਿਤੇਸ਼ ਦੇਸ਼ਮੁਖ) ਨਾਮ ਦੇ ਇੱਕ ਵਿਅਕਤੀ ਦੇ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਰੇਡ 2 ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਇਸ ਫਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਤੋਂ ਬਹੁਤ ਵਧੀਆ ਸਮੀਖਿਆਵਾਂ ਮਿਲੀਆਂ ਹਨ। ਟ੍ਰੇਡ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ, ਫਿਲਮ 'ਰੇਡ 2' ਨੇ 9 ਦਿਨਾਂ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ਰੇਡ 2 ਦਾ ਨਿਰਮਾਣ ਭੂਸ਼ਣ ਕੁਮਾਰ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ ਅਤੇ ਕ੍ਰਿਸ਼ਨ ਕੁਮਾਰ ਦੁਆਰਾ ਟੀ-ਸੀਰੀਜ਼ ਅਤੇ ਪੈਨੋਰਮਾ ਸਟੂਡੀਓਜ਼ ਦੇ ਬੈਨਰ ਹੇਠ ਕੀਤਾ ਗਿਆ ਹੈ।
 


author

cherry

Content Editor

Related News