ਅਜੈ ਦੇਵਗਨ ਦੀ ਫ਼ਿਲਮ ''ਰੇਡ-2'' ਅਗਲੇ ਸਾਲ ਹੋਵੇਗੀ ਰਿਲੀਜ਼
Thursday, Sep 12, 2024 - 12:04 PM (IST)

ਮੁੰਬਈ- ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੀ ਆਉਣ ਵਾਲੀ ਫ਼ਿਲਮ 'ਰੇਡ-2' ਅਗਲੇ ਸਾਲ 21 ਫਰਵਰੀ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੇ ਨਿਰਦੇਸ਼ਕ ਰਾਜ ਕੁਮਾਰ ਗੁਪਤਾ ਹਨ। ਸਸਪੈਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਇਹ ਫ਼ਿਲਮ ਸਾਲ 2018 'ਚ ਆਈ ਫ਼ਿਲਮ 'ਰੇਡ' ਦਾ ਸੀਕਵਲ ਹੈ, ਜੋ ਸਾਲ 1980 'ਚ ਆਮਦਨ ਕਰ ਵਿਭਾਗ ਵੱਲੋਂ ਇੰਦਰ ਸਿੰਘ ਦੇ ਘਰ ਅਸਲੀਅਤ 'ਚ ਮਾਰੀ ਰੇਡ ਦਾ ਫਿਲਮਾਂਕਣ ਹੈ।
ਇਹ ਖ਼ਬਰ ਵੀ ਪੜ੍ਹੋ -ਰੋਹਨਪ੍ਰੀਤ ਸਿੰਘ ਦਾ ਨਵਾਂ ਗਾਣਾ 'ਕਾਲਾ ਮਾਲ' ਮਚਾ ਰਿਹਾ ਹੈ ਇੰਟਰਨੈੱਟ 'ਤੇ ਧਮਾਲ
ਇਹ ਰੇਡ ਹੁਣ ਤੱਕ ਭਾਰਤੀ ਇਤਿਹਾਸ 'ਚ ਸਭ ਤੋਂ ਵੱਧ ਸਮੇਂ ਲਈ ਮਾਰਿਆ ਗਿਆ ਛਾਪਾ ਸੀ। ਫ਼ਿਲਮ'ਚ ਅਜੈ ਨੇ ਆਈਆਰਐੱਸ ਅਫਸਰ ਐਮੇ ਪਾਠਕ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ 'ਚ ਵਾਣੀ ਕਪੂਰ, ਰਿਤੇਸ਼ ਦੇਸ਼ਮੁੱਖ ਅਤੇ ਰਜਤ ਕਪੂਰ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਸ਼ੂਟਿੰਗ ਦਿੱਲੀ ਅਤੇ ਲਖਨਊ ਦੇ ਸ਼ਹਿਰਾਂ ’ਚ ਕੀਤੀ ਗਈ ਹੈ। ਫ਼ਿਲਮ 'ਰੇਡ-2' ਦਾ ਨਿਰਮਾਣ ਭੂਸ਼ਣ ਕੁਮਾਰ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ ਅਤੇ ਕ੍ਰਿਸ਼ਨਾ ਕੁਮਾਰ ਨੇ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।