ਐਸ਼ਵਰਿਆ ਰਾਏ ਦੀ ਸ਼ਾਨਦਾਰ ਲੁੱਕ ਆਈ ਸਾਹਮਣੇ, ‘ਮਿਸਿਜ਼ ਬੱਚਨ’ ਨੇ ਮੁੰਬਈ ਏਅਰਪੋਰਟ ’ਤੇ ਕੀਤੀ ਐਂਟਰੀ

Friday, Sep 23, 2022 - 03:54 PM (IST)

ਐਸ਼ਵਰਿਆ ਰਾਏ ਦੀ ਸ਼ਾਨਦਾਰ ਲੁੱਕ ਆਈ ਸਾਹਮਣੇ, ‘ਮਿਸਿਜ਼ ਬੱਚਨ’ ਨੇ ਮੁੰਬਈ ਏਅਰਪੋਰਟ ’ਤੇ ਕੀਤੀ ਐਂਟਰੀ

ਮੁੰਬਈ- ਐਸ਼ਵਰਿਆ ਰਾਏ ਬੱਚਨ ਫ਼ਿਲਮ ਇੰਡਸਟਰੀ ਦੀਆਂ ਖੂਬਸੂਰਤ ਅਤੇ ਵੱਡੀਆਂ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਨੇ 1994 ’ਚ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਨਾ  ਦੇਸ਼ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਲੱਖਾਂ ਕੁੜੀਆਂ ਨੂੰ ਵੱਡੇ ਸੁਫ਼ਨੇ ਲੈਣ ਲਈ ਵੀ ਪ੍ਰੇਰਿਤ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਪ੍ਰੇਮ ਚੋਪੜਾ ਦੇ ਜਨਮਦਿਨ ’ਤੇ ਜਾਣੋ ਵਿਲੇਨ ਕਿਰਦਾਰ ਬਾਰੇ ਖ਼ਾਸ ਗੱਲਾਂ, ਇੰਝ ਹੋਈ ਸੀ ਬਾਲੀਵੁੱਡ ’ਚ ਐਂਟਰੀ

ਅਦਾਕਾਰਾ ਸਿਰਫ਼ ਸੁਪਰਸਟਾਰ ਹੀ ਨਹੀਂ ਸਗੋਂ ਇਕ ਸੰਪੂਰਣ ਪਤਨੀ ਅਤੇ ਇਕ ਕੰਮਕਾਜੀ ਔਰਤ ਵੀ ਹੈ। ਇਸ ਦੇ ਨਾਲ ਐਸ਼ਵਰਿਆ ਬੱਚਨ ਪਰਿਵਾਰ ਦੀ ਇਕ ਪਿਆਰੀ ਨੂੰਹ ਵੀ ਹੈ। ਹਾਲ ਹੀ ’ਚ ਐਸ਼ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਐਸ਼ਵਰਿਆ ਰਾਏ ਦਾ ਬੇਹੱਦ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਐਸ਼ਵਰਿਆ ਕਾਲੇ ਰੰਗ ਦੇ ਟਰਾਊਜ਼ਰ, ਇਕ ਲੌਗ ਸਫ਼ੈਦ ਕੋਟ ’ਚ ਸ਼ਾਨਦਾਰ ਦਿਖਾਈ ਦੇ ਰਹੀ ਸੀ। ਹਾਲਾਂਕਿ ਜਿਸ ਚੀਜ਼ ਨੇ ਸਾਡਾ ਧਿਆਨ ਖਿੱਚਿਆ ਉਹ ਸੀ ਉਸਦਾ ਮਾਂਗ ਸਿੰਦੂਰ ਜਿਸ ਨਾਲ ਅਦਾਕਾਰੀ ਦੀ ਖੂਬਸੂਰਤੀ ਚਾਰ-ਚੰਨ ਲੱਗ ਰਹੀ ਸੀ। ਮਿਸਿਜ਼ ਬੱਚਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਕਾਰਤਿਕ ਨੇ ‘ਸੱਤਿਆਪ੍ਰੇਮ ਕੀ ਕਥਾ’ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਝਲਕ ਕੀਤੀ ਸਾਂਝੀ, ਕਿਹਾ-‘ਰਾਤ ਦੀ ਸ਼ੂਟਿੰਗ ਇਸ ਤਰ੍ਹਾ

ਐਸ਼ਵਰਿਆ ਦੇ ਫ਼ਿਲਮੀ ਕਰੀਰ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਮਣੀ ਰਤਨਮ ਦੀ ਫ਼ਿਲਮ ‘ਪੋਨੀਯਿਨ ਸੇਲਵਨ’ ’ਚ ਨਜ਼ਰ ਆਵੇਗੀ। ਦੋ-ਫ਼ਿਲਮਾਂ ਦੀ ਫਰੈਂਚਾਇਜ਼ੀ ਦਾ ਪਹਿਲਾ ਭਾਗ ਇਸ ਸਾਲ 30 ਸਤੰਬਰ ਨੂੰ ਇਕ ਸ਼ਾਨਦਾਰ ਰਿਲੀਜ਼ ਲਈ ਸਿਨੇਮਾਘਰਾਂ ’ਚ ਆਉਣ ਲਈ ਤਿਆਰ ਹੈ। ਕਲਕੀ ਕ੍ਰਿਸ਼ਨਾਮੂਰਤੀ ਦੇ ਨਾਵਲ ’ਤੇ ਆਧਾਰਿਤ ਇਸ ਫ਼ਿਲਮ ’ਚ ਐਸ਼ਵਰਿਆ ਰਾਏ ਬੱਚਨ ਤੋਂ ਇਲਾਵਾ ਚਿਆਨ ਵਿਕਰਮ, ਤ੍ਰਿਸ਼ਾ, ਜੈਮ ਰਵੀ ਅਤੇ ਕਾਰਤੀ ਵਰਗੇ ਸਿਤਾਰੇ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ।

PunjabKesari


author

Shivani Bassan

Content Editor

Related News