ਐਸ਼ਵਰਿਆ ਰਾਏ ਨੇ ਧੀ ਆਰਾਧਿਆ ਨਾਲ ਸਾਂਝੀਆਂ ਕੀਤੀਆਂ ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

Sunday, Dec 26, 2021 - 02:41 PM (IST)

ਐਸ਼ਵਰਿਆ ਰਾਏ ਨੇ ਧੀ ਆਰਾਧਿਆ ਨਾਲ ਸਾਂਝੀਆਂ ਕੀਤੀਆਂ ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

ਮੁੰਬਈ- 25 ਦਸੰਬਰ ਨੂੰ ਬਾਲੀਵੁੱਡ ਇੰਡਸਟਰੀ 'ਚ ਕ੍ਰਿਸਮਸ ਦੇ ਤਿਉਹਾਰ ਦੀ ਕਾਫੀ ਧੂਮ ਦੇਖਣ ਨੂੰ ਮਿਲੀ। ਸਿਤਾਰੇ ਆਪਣੇ-ਆਪਣੇ ਅੰਦਾਜ਼ 'ਚ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਦੇ ਨਜ਼ਰ ਆਏ ਜਿਸ ਦੀਆਂ ਤਸਵੀਰਾਂ ਹੁਣ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕਰ ਰਹੇ ਹਨ। ਇਸ ਵਿਚਾਲੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਵੀ ਆਪਣੀ ਧੀ ਨਾਲ ਕ੍ਰਿਸਮਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਖੂਬ ਦੇਖਿਆ ਜਾ ਰਿਹਾ ਹੈ।

PunjabKesari
ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਇਨ੍ਹਾਂ ਤਸਵੀਰਾਂ 'ਚ ਆਰਾਧਿਆ ਬੱਚਨ ਆਪਣੀ ਮਾਂ ਐਸ਼ਵਰਿਆ ਨਾਲ ਖੂਬਸੂਰਤ ਨਜ਼ਰ ਆ ਰਹੀ ਹੈ। ਮਾਂ-ਧੀ ਦੀ ਜੋੜੀ ਸਜਾਏ ਗਏ ਕ੍ਰਿਸਮਸ ਟ੍ਰੀ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਇਸ ਦੌਰਾਨ ਐਸ਼ ਰੈੱਡ ਆਊਟਫਿੱਟ ਦੇ ਨਾਲ ਮੈਚਿੰਗ ਲਿਪਸਟਿਕ ਅਤੇ ਖੁੱਲ੍ਹੇ ਵਾਲਾਂ 'ਚ ਕਹਿਰ ਲੱਗ ਰਹੀ ਹੈ। ਉੱਧਰ ਉਨ੍ਹਾਂ ਧੀ ਵੀ ਰੈੱਡ ਲੁੱਕ 'ਚ ਕਾਫੀ ਆਕਰਸ਼ਿਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਐਸ਼ਵਰਿਆ ਨੇ ਕੈਪਸ਼ਨ 'ਚ ਲਿਖਿਆ-'ਤੁਹਾਨੂੰ ਸਭ ਨੂੰ ਮੈਰੀ ਕ੍ਰਿਸਮਸ। ਢੇਰ ਸਾਰਾ ਪਿਆਰ, ਸ਼ਾਂਤੀ, ਚੰਗੀ ਸਿਹਤ ਤੇ ਖੁਸ਼ੀ, ਭਗਵਾਨ ਦਾ ਅਸ਼ੀਰਵਾਦ'। ਪ੍ਰਸ਼ੰਸਕ ਐਸ਼ਵਰਿਆ ਦੀ ਇਸ ਪੋਸਟ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਐਸ਼ਵਰਿਆ ਰਾਏ ਕਾਫੀ ਲੰਬੇ ਸਮੇਂ ਤੋਂ ਕਿਸੇ ਫਿਲਮ 'ਚ ਨਜ਼ਰ ਨਹੀਂ ਆਈ। ਇਸ ਦੇ ਬਾਵਜੂਦ ਵੀ ਉਹ ਲੋਕਾਂ ਦੇ ਵਿਚਾਲੇ ਕਾਫੀ ਚਰਚਾ 'ਚ ਰਹਿੰਦੀ ਹੈ। ਬੀਤੇ ਦਿਨ ਪਨਾਮਾ ਪੇਪਰਸ ਲੀਕ ਮਾਮਲੇ 'ਚ ਪੁੱਛਗਿੱਛ ਨੂੰ ਲੈ ਕੇ ਐਸ਼ਵਰਿਆ ਕਾਫੀ ਚਰਚਾ 'ਚ ਰਹੀ ਸੀ।


author

Aarti dhillon

Content Editor

Related News