ਐਸ਼ਵਰਿਆ ਰਾਏ ਨੇ ਤਲਾਕ ਦੀਆਂ ਖ਼ਬਰਾਂ ''ਤੇ ਲਗਾਈ ਰੋਕ, ਪਤੀ ਨੂੰ ਖ਼ਾਸ ਅੰਦਾਜ਼ ਕੀਤਾ ਜਨਮਦਿਨ ਵਿਸ਼
Thursday, Feb 06, 2025 - 02:37 PM (IST)
ਮੁੰਬਈ- ਬਾਲੀਵੁਡ ਦੇ ਗਲਿਆਰਾਂ 'ਚ ਬੱਚਨ ਪਰਿਵਾਰ ਦੀ ਖੂਬ ਚਰਚਾ ਹੋ ਰਹੀ ਹੈ। ਅਭਿਸ਼ੇਕ ਬੱਚਨ ਤੇ ਉਸ ਦੀ ਪਤਨੀ ਐਸ਼ਵਰਿਆ ਰਾਏ ਦੇ ਤਲਾਕ ਦੀਆਂ ਅਫਵਾਹਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬਿਗ ਬੀ ਵੀ ਕਈ ਵਾਰ ਕ੍ਰਿਪਟਿਕ ਪੋਸਟ ਦੇ ਜ਼ਰੀਏ ਅਫਵਾਹਾਂ 'ਤੇ ਤੰਜ਼ ਕਰ ਚੁੱਕੇ ਹਨ। 5 ਫਰਵਰੀ ਨੂੰ ਅਭਿਸ਼ੇਕ ਨੇ ਆਪਣਾ 49ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ 'ਤੇ ਸਾਰਿਆਂ ਨੂੰ ਉਡੀਕ ਸੀ ਕਿ ਉਸ ਦੀ ਪਤਨੀ ਦੀ ਕੀ ਪੋਸਟ ਆਵੇਗੀ। ਐਸ਼ਵਰਿਆ ਨੇ ਇੱਕ ਖ਼ਾਸ ਤਸਵੀਰ ਤੇ ਪਿਆਰੇ ਨੋਟ ਨਾਲ ਪਤੀ ਨੂੰ ਜਮਨਦਿਨ ਦੀ ਵਧਾਈ ਦਿੱਤੀ।
ਇਹ ਵੀ ਪੜ੍ਹੋ-ਇਸ ਅਦਾਕਾਰਾ ਨੇ ਵਿਆਹ ਲਈ ਬਦਲਿਆ ਧਰਮ ਪਰ ਨਹੀਂ ਮਿਲਿਆ ਸੁੱਖ
ਸਾਂਝੀ ਕੀਤੀ ਬਚਪਨ ਦੀ ਤਸਵੀਰ
ਬਚਪਨ ਦੀਆਂ ਯਾਦਾਂ ਤੇ ਤਸਵੀਰਾਂ ਸਾਰਿਆਂ ਲਈ ਬਹੁਤ ਖ਼ਾਸ ਹੁੰਦੀਆਂ ਹਨ। ਐਸ਼ਵਰਿਆ ਰਾਏ ਨੇ ਪਤੀ ਦੇ ਜਨਮ-ਦਿਨ ਦੇ ਖ਼ਾਸ ਮੌਕੇ 'ਤੇ ਉਸ ਦੀ ਇਕ ਪੁਰਾਣੀ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ। ਇਸ 'ਚ ਅਦਾਕਾਰ ਨੂੰ ਇੱਕ ਛੋਟੀ ਗੱਡੀ 'ਤੇ ਬੈਠਿਆ ਦੇਖਿਆ ਜਾ ਸਕਦਾ ਹੈ। ਇਹ ਫੋਟੋ ਅਮਿਤਾਭ ਦੇ ਲਾਡਲੇ ਬੇਟੇ ਦੇ ਬਚਪਨ ਦੀ ਹੈ ਤੇ ਇਹ ਸ਼ੇਅਰ ਕਰਦਿਆਂ ਐਸ਼ਵਰਿਆ ਨੇ ਸਪੇਸ਼ਲ ਨੋਟ ਵੀ ਲਿਖਿਆ ਹੈ।ਅਦਾਕਾਰਾ ਨੇ ਲਿਖਿਆ, 'ਤੁਹਾਨੂੰ ਜਨਮ-ਦਿਨ ਦੀਆਂ ਸ਼ੁਭਕਾਮਨਾਵਾਂ, ਖੁਸ਼ੀਆਂ, ਸਿਹਤ, ਪਿਆਰ ਤੇ ਪ੍ਰਕਾਸ਼ ਮਿਲੇ। ਭਗਵਾਨ ਤੁਹਾਡਾ ਭਲਾ ਕਰੇ।
ਵਾਇਰਲ ਹੋਈ ਐਸ਼ਵਰਿਆ ਰਾਏ ਦੀ ਪੋਸਟ
ਸੋਸ਼ਲ ਮੀਡੀਆ 'ਤੇ ਐਸ਼ਵਰਿਆ ਰਾਏ ਦੀ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੰਨਾ ਹੀ ਨਹੀਂ, ਯੂਜ਼ਰਜ਼ ਅਦਾਕਾਰ ਦੀ ਪੋਸਟ 'ਤੇ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਹੁਣ ਕਿੱਥੇ ਗਈਆਂ ਤਲਾਕ ਦੀ ਅਫਵਾਹਾਂ। ਦੂਜੇ ਨੇ ਕੁਮੈਂਟ ਕਰਦੇ ਕਿਹਾ, 'ਵੱਡੇ ਵਾਲਾ ਅਭਿਸ਼ੇਕ ਬੱਚਨ ਪਸੰਦ ਨਹੀਂ ਹੈ, ਇਸ ਲਈ ਅਭਿਸ਼ੇਕ ਬੱਚਨ ਦੀ ਬਚਪਨ ਦੀ ਤਸਵੀਰ ਅਪਲੋਡ ਕੀਤੀ ਹੈ।' ਤੀਜੇ ਯੂਜ਼ਰ ਨੇ ਲਿਖਿਆ, 'so cuite'। ਇਸ ਤੋਂ ਇਲਾਵਾ ਬਹੁਤ ਸਾਰੇ ਫੈਨਜ਼ ਕੁਮੈਂਟ ਸੈਕਸ਼ਨ 'ਚ ਅਭਿਸ਼ੇਕ ਨੂੰ ਜਨਮਦਿਨ ਵਿਸ਼ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਹਿਰਨ ਦੇ ਮਾਸ 'ਤੇ ਮਮਤਾ ਕੁਲਕਰਨੀ ਦੀ ਇਸ ਅਦਾਕਾਰਾ ਨਾਲ ਹੋਈ ਸੀ ਝੜਪ
ਅਭਿਸ਼ੇਕ ਨੇ ਨਹੀਂ ਕੀਤਾ ਸੀ ਐਸ਼ਵਰਿਆ ਨੂੰ ਜਨਮਦਿਨ ਵਿਸ਼
ਐਸ਼ਵਰਿਆ ਦਾ ਜਨਮਦਿਨ ਇੱਕ ਵਿਸ਼ੇਸ਼ ਪੋਸਟ ਨਾਲ ਜ਼ਿਆਦਾ ਚਰਚਾ 'ਚ ਆਇਆ ਸੀ। ਅਦਾਕਾਰਾ ਦੇ ਪਤੀ ਅਭਿਸ਼ੇਕ ਨੇ ਉਸ ਦੇ ਜਨਮ 'ਤੇ ਕੋਈ ਵੀ ਪੋਸਟ ਸ਼ੇਅਰ ਨਹੀਂ ਕੀਤੀ ਸੀ। ਦੋਹਾਂ ਦੇ ਤਲਾਕ ਦੀ ਅਫਵਾਹਾਂ ਵੀ ਬੀਤੇ ਸਾਲ ਤੋਂ ਚੱਲ ਰਹੀਆਂ ਸਨ। ਇਸ ਤੋਂ ਲੋਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਸਭ ਕੁਝ ਸਹੀ ਨਹੀਂ ਹੈ। ਹਾਲਾਂਕਿ ਇਸ ਦੇ ਬਾਅਦ ਅਭਿਸ਼ੇਕ ਤੇ ਐਸ਼ਵਰਿਆ ਕਈ ਪ੍ਰੋਗਰਾਮਾਂ 'ਚ ਇੱਕਠੇ ਦਿਖਾਈ ਦਿੱਤੇ।
ਤਲਾਕ ਦੀਆਂ ਅਫਵਾਹਾਂ 'ਤੇ ਲੱਗੀ ਰੋਕ
ਐਸ਼ਵਰਿਆ ਰਾਏ ਦੀ ਤਾਜ਼ਾ ਪੋਸਟ ਨੇ ਉਸ ਦੇ ਤਲਾਕ ਦੀਆਂ ਅਫ਼ਵਾਹਾਂ 'ਤੇ ਰੋਕ ਲਗਾ ਦਿੱਤੀ ਹੈ। ਅਭਿਸ਼ੇਕ ਲਈ ਉਸ ਦੀ ਖਾਸ ਪੋਸਟ ਇਹ ਸਪੱਸ਼ਟ ਕਰਦੀ ਹੈ ਕਿ ਦੋਵਾਂ ਵਿਚਕਾਰ ਰਿਸ਼ਤਾ ਅਜੇ ਵੀ ਮਜ਼ਬੂਤ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e