ਐਸ਼ਵਰਿਆ ਦੀ ਕਾਰ ਨੂੰ ਬੱਸ ਨੇ ਮਾਰੀ ਟੱਕਰ! ਵੀਡੀਓ ਹੋ ਰਹੀ ਵਾਇਰਲ

Wednesday, Mar 26, 2025 - 11:43 PM (IST)

ਐਸ਼ਵਰਿਆ ਦੀ ਕਾਰ ਨੂੰ ਬੱਸ ਨੇ ਮਾਰੀ ਟੱਕਰ! ਵੀਡੀਓ ਹੋ ਰਹੀ ਵਾਇਰਲ

ਮੁੰਬਈ– ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਕਾਰ ਨੂੰ ਇਕ ਬੱਸ ਨੇ ਟੱਕਰ ਮਾਰ ਦਿੱਤੀ। ਇਸ ਬਾਰੇ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਹ ਹਾਦਸਾ 26 ਮਾਰਚ ਦੀ ਸ਼ਾਮ ਮੁੰਬਈ ਵਿਚ ਵਾਪਰਿਆ। 

ਕਿਹਾ ਜਾ ਰਿਹਾ ਹੈ ਕਿ ਐਸ਼ਵਰਿਆ ਦੀ ਗੱਡੀ ਨੂੰ ਪਿੱਛਿਓਂ ਇਕ ਲਾਲ ਰੰਗ ਦੀ ਬੱਸ ਨੇ ਟੱਕਰ ਮਾਰ ਦਿੱਤੀ। ਬੱਸ ਦੀ ਟੱਕਰ ਲੱਗਣ ਕਾਰਨ ਅਦਾਕਾਰਾ ਦੀ ਕਾਰ ਟੌਇਟਾ ਵੈਲਫਾਇਰ ਦਾ ਪਿਛਲਾ ਹਿੱਸਾ ਟੁੱਟ ਗਿਆ। ਕਾਰ ਦੇ ਅੰਦਰ ਕੌਣ ਸੀ ਇਸ ਬਾਰੇ ਫਿਲਹਾਲ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਕਾਰਦੇ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਫਿਲਹਾਲ ਐਸ਼ਵਰਿਆ ਜਾਂ ਉਨ੍ਹਾਂ ਦੀ ਟੀਮ ਵੱਲੋਂ ਇਸ 'ਤੇ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ। 

ਵਾਇਰਲ ਹੋ ਰਹੀ ਹਾਦਸੇ ਦੀ ਵੀਡੀਓ

 
 
 
 
 
 
 
 
 
 
 
 
 
 
 
 

A post shared by Varinder Chawla (@varindertchawla)

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪੈਪਰਾਜੀ 'ਵਰਿੰਦਰ ਚਾਵਲਾ' ਦੇ ਇੰਸਟਾਗ੍ਰਾਮ ਤੋਂ ਸ਼ੇਅਰ ਕੀਤੀ ਗਈ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਕਾਰ ਨੂੰ ਬੱਸ ਨੇ ਟੱਕਰ ਮਾਰ ਦਿੱਤੀ ਹੈ। ਦਾਅਵਾ ਹੈ ਕਿ ਇਹ ਕਾਰ ਐਸ਼ਵਰਿਆ ਰਾਏ ਬੱਚਨ ਦੀ ਹੈ। ਕਾਰ ਨੂੰ ਜਿਸ ਬੱਸ ਨੇ ਟੱਕਰ ਮਾਰੀ ਹੈ ਉਹ MSRCTC ਦੀ ਹੈ। ਟੱਕਰ ਲੱਗਣ ਤੋਂ ਬਾਅਦ ਕਾਰ ਨੂੰ ਉਥੋਂ ਰਵਾਨਾ ਕਰ ਦਿੱਤਾ ਗਿਆ। 


author

Rakesh

Content Editor

Related News