ਬੇਟੀ ਆਰਾਧਿਆ ਨਾਲ ਬੀਚ ''ਤੇ ਮਸਤੀ ਕਰਦੇ ਐਸ਼ਵਰਿਆ ਦੀ ਸਾਹਮਣੇ ਆਈ ਫੋਟੋ
Wednesday, Feb 10, 2016 - 03:41 PM (IST)

ਮੁੰਬਈ- ਬੀਤੇ ਦਿਨੀਂ ਬੱਚਨ ਪਰਿਵਾਰ ਮਾਲਦੀਵ ''ਚ ਛੁੱਟੀਆਂ ਲਈ ਗਿਆ ਸੀ। ਇੱਥੇ ਅਦਾਕਾਰ ਅਭਿਸ਼ੇਕ ਬੱਚਨ ਦਾ ਬਰਥ ਡੇਅ ਸੈਲੀਬ੍ਰੇਟ ਕਰਨ ਪੁੱਜੇ ਮਹਾਨਾਇਕ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ''ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਪਰ ਹੁਣ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਅਭਿਸ਼ੇਕ ਬੱਚਨ ਨੇ ਸ਼ੇਅਰ ਕੀਤਾ ਹੈ। ਇਸ ''ਚ ਐਸ਼ਵਰਿਆ ਰਾਏ ਬੇਟੀ ਆਰਾਧਿਆ ਅਤੇ ਨੰਦਾ ਸ਼ਵੇਤਾ ਨਾਲ ਮਾਲਦੀਵ ਬੀਚ ''ਤੇ ਨਜ਼ਰ ਆ ਰਹੀਆਂ ਹਨ। ਤਿੰਨੋਂ ਹੀ ਕਾਫੀ ਚੰਗੇ ਦਿਖ ਰਹੇ ਹਨ। ਪਿਛਲੇ ਸਾਲ ਫ਼ਿਲਮ ''ਜਜ਼ਬਾ'' ਨਾਲ ਬਾਲੀਵੁੱਡ ''ਚ ਕਮਬੈਕ ਕਰ ਚੁੱਕੀ ਐਸ਼ਵਰਿਆ ਰਾਏ ਦੀ ਅਗਲੀ ਫ਼ਿਲਮ ''ਏ ਦਿਲ ਹੈ ਮੁਸ਼ਕਿਲ'' ਆ ਰਹੀ ਹੈ। ਫ਼ਿਲਮ ''ਚ ਉਨ੍ਹਾਂ ਨਾਲ ਰਣਬੀਰ ਕਪੂਰ ਲੀਡ ਰੋਲ ''ਚ ਹਨ।