ਐਸ਼ਵਰਿਆ-ਅਭਿਸ਼ੇਕ ਦੇ ਵਿਆਹ ਨੂੰ ਹੋਏ 14 ਸਾਲ ਪੂਰੇ, ਲੋਕਾਂ ਨੇ ਦਰੱਖ਼ਤਾਂ ’ਤੇ ਚੜ੍ਹ ਵੇਖਿਆ ਸੀ ਵਿਆਹ

4/20/2021 4:36:13 PM

ਮੁੰਬਈ (ਬਿਊਰੋ)– ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਦੇ ਵਿਆਹ ਨੂੰ 14 ਸਾਲ ਹੋ ਗਏ ਹਨ। ਉਨ੍ਹਾਂ ਦੀ 14ਵੀਂ ਵਿਆਹ ਦੀ ਵਰ੍ਹੇਗੰਢ ’ਤੇ ਇਨ੍ਹਾਂ ਦੋਹਾਂ ਸਿਤਾਰਿਆਂ ਦੀਆਂ ਕੁਝ ਅਜਿਹੀਆਂ ਪੁਰਾਣੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਦੋਵਾਂ ਦੀ ਬਾਂਡਿੰਗ ਬਿਨਾਂ ਪੋਜ਼ ਦਿੱਤੇ ਉਨ੍ਹਾਂ ਦੇ ਪਿਆਰ ਦੀ ਕਹਾਣੀ ਸੁਣਾਉਂਦੀਆਂ ਦਿਖਾਈ ਦਿੰਦੀਆਂ ਹਨ। ਵਿਆਹ ਦੀਆਂ ਕੁਝ ਅਜਿਹੀਆਂ ਤਸਵੀਰਾਂ ਵੀ ਹਨ, ਜਿਨ੍ਹਾਂ ’ਚ ਬਾਹਰਲੇ ਲੋਕ ਲਾੜੇ ਤੇ ਲਾੜੀ ਦੀ ਇਕ ਝਲਕ ਪਾਉਣ ਲਈ ਬੇਤਾਬ ਹਨ।

PunjabKesari

ਅਭਿਸ਼ੇਕ ਤੇ ਐਸ਼ਵਰਿਆ ਦਾ ਵਿਆਹ 20 ਅਪ੍ਰੈਲ, 2007 ਨੂੰ ਅਮਿਤਾਭ ਬੱਚਨ ਦੇ ਬੰਗਲੇ ਪ੍ਰਤੀਕਸ਼ਾ ’ਚ ਹੋਇਆ ਸੀ। ਲੋਕ ਵਿਆਹ ਦੀ ਝਲਕ ਵੇਖਣ ਲਈ ਤਰਸ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਲੋਕਾਂ ਨੂੰ ਹੌਸਲਾ ਦਿੰਦਿਆਂ ਨੀਰੂ ਬਾਜਵਾ ਨੇ ਪਾਇਆ ਹਾਈ ਹੀਲਜ਼ ’ਚ ਭੰਗੜਾ

ਇਕ ਪਾਸੇ ਐਸ਼ਵਰਿਆ ਤੇ ਅਭਿਸ਼ੇਕ ਦੇ ਵਿਆਹ ਦੀਆਂ ਖ਼ਬਰਾਂ ਨੇ ਇੰਡਸਟਰੀ ਦੀਆਂ ਸੁਰਖ਼ੀਆਂ ਬਟੋਰੀਆਂ ਸਨ ਤੇ ਦੂਜੇ ਪਾਸੇ ਅਮਿਤਾਭ ਦੇ ਘਰ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਸੀ। ਲਾੜੇ ਤੇ ਲਾੜੀ ਦੀ ਇਕ ਝਲਕ ਪਾਉਣ ਲਈ ਹਰ ਕਿਸੇ ਦੀਆਂ ਅੱਖਾਂ ਬੇਚੈਨ ਸਨ।

PunjabKesari

ਹਾਲਾਤ ਇਹ ਸਨ ਕਿ ਲੋਕ ਨੇੜਲੇ ਦਰੱਖਤਾਂ ਤੇ ਕੰਧਾਂ ’ਤੇ ਚੜ੍ਹ ਗਏ। ਭੀੜ ਨੂੰ ਉਥੋਂ ਹਟਾਉਣ ਲਈ ਸੁਰੱਖਿਆ ਮੁਲਾਜ਼ਮਾਂ ਨੂੰ ਬਹੁਤ ਕੋਸ਼ਿਸ਼ ਕਰਨੀ ਪਈ।

ਵਿਆਹ ਤੋਂ ਬਾਅਦ ਅਭਿਸ਼ੇਕ ਤੇ ਐਸ਼ਵਰਿਆ ਦੇ ਵਿਆਹ ਦੀ ਐਲਬਮ ਦੀਆਂ ਬਹੁਤ ਸਾਰੀਆਂ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ। ਦੋਵੇਂ ਹੀ ਲਾੜਾ-ਲਾੜੀ ਦੇ ਪਹਿਰਾਵੇ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਸਨ। ਐਸ਼ਵਰਿਆ ਰਾਏ ਬੱਚਨ ਨੇ ਆਪਣੀ ਮਹਿੰਦੀ ’ਤੇ ਪਿੰਕ ਕਲਰ ਦੀ ਡਰੈੱਸ ਦੇ ਨਾਲ ਫਲੋਰਲ ਗਹਿਣੇ ਪਹਿਨੇ ਸਨ, ਜਿਸ ’ਚ ਉਹ ਬਹੁਤ ਖ਼ੂਬਸੂਰਤ ਲੱਗ ਰਹੀ ਸੀ।

PunjabKesari

ਵਿਆਹ ਦੌਰਾਨ ਇਹ ਤਸਵੀਰ ਕਾਫੀ ਵਾਇਰਲ ਹੋਈ ਸੀ, ਜਿਸ ’ਚ ਐਸ਼ਵਰਿਆ ਆਪਣੀ ਮਾਂ ਨਾਲ ਪ੍ਰਤੀਕਸ਼ਾ ਦੇ ਬਾਹਰ ਦੁਲਹਨ ਦੇ ਲਿਬਾਸ ’ਚ ਨਜ਼ਰ ਆਈ ਸੀ। ਦੱਸਿਆ ਜਾਂਦਾ ਹੈ ਕਿ ਫ਼ਿਲਮ ‘ਉਮਰਾਓ ਜਾਨ’ ਦੇ ਸੈੱਟ ’ਤੇ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਤੇ ਸਾਲ 2007 ’ਚ ਉਨ੍ਹਾਂ ਦਾ ਵਿਆਹ ਹੋ ਗਿਆ ਸੀ।

PunjabKesari

ਅਭਿਸ਼ੇਕ ਬੱਚਨ ਨੇ ਉਸੇ ਸਾਲ ਜਨਵਰੀ 2007 ’ਚ ਐਸ਼ਵਰਿਆ ਨੂੰ ਨਿਊਯਾਰਕ ਦੇ ਇਕ ਹੋਟਲ ਦੀ ਬਾਲਕਨੀ ’ਚ ਪ੍ਰਪੋਜ਼ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਮੰਗਣੀ ਹੋ ਗਈ ਤੇ ਇਸ ਤੋਂ ਬਾਅਦ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ।

PunjabKesari

ਇਕ ਚੈਟ ਸ਼ੋਅ ’ਤੇ ਅਭਿਸ਼ੇਕ ਨੇ ਐਸ਼ਵਰਿਆ ਲਈ ਕਿਹਾ ਸੀ, ‘ਮੈਨੂੰ ਲੱਗਦਾ ਹੈ ਕਿ ਉਹ ਸੁੰਦਰ ਹੈ ਤੇ ਮੇਰੇ ਲਈ ਉਹ ਇਸ ਧਰਤੀ ਦੀ ਸਭ ਤੋਂ ਖ਼ੂਬਸੂਰਤ ਚੀਜ਼ ਹੈ। ਮੈਂ ਆਪਣੇ ਆਪ ਨੂੰ ਹਰ ਰੋਜ਼ ਸ਼ੀਸ਼ੇ ’ਚ ਦੇਖਦਾ ਹਾਂ ਤਾਂ ਇਹ ਡਰਾਉਣਾ ਮਹਿਸੂਸ ਹੁੰਦਾ ਹੈ। ਅਜਿਹੀ ਸਥਿਤੀ ’ਚ ਮੈਂ ਮੁਕਾਬਲਾ ਨਹੀਂ ਕਰਦਾ, ਮੈਂ ਇਹ ਕਰ ਹੀ ਨਹੀਂ ਸਕਦਾ। ਸਾਡੇ ਨਾਲ ਰਹਿਣ ਦਾ ਕਾਰਨ ਕਾਸਮੇਟਿਕ ਨਹੀਂ ਸੀ।’

PunjabKesari

ਉਸੇ ਸਮੇਂ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਭ ਤੋਂ ਖ਼ੂਬਸੂਰਤ ਮਹਿਲਾ ਐਸ਼ਵਰਿਆ ਨਾਲ ਵਿਆਹ ਕਰਨਾ ‘ਅਸੁਰੱਖਿਆ’ ਮਹਿਸੂਸ ਕਰਦਾ ਹੈ ਤਾਂ ਅਭਿਸ਼ੇਕ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਅਭਿਸ਼ੇਕ ਨੇ ਕਿਹਾ ਕਿ ਉਹ ਜਿੰਨੇ ਵੀ ਲੋਕਾਂ ਨੂੰ ਮਿਲਿਆ ਹੈ, ਐਸ਼ਵਰਿਆ ਉਨ੍ਹਾਂ ਸਾਰਿਆਂ ’ਚੋਂ ਧਰਤੀ ਨਾਲ ਜੁੜੀ ਹੋਈ ਤੇ ਸਾਧਾਰਨ ਰਹਿੰਦੀ ਹੈ।

ਨੋਟ– ਐਸ਼ਵਰਿਆ ਤੇ ਅਭਿਸ਼ੇਕ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh