Air India ਦੀ ਫਲਾਈਟ 12 ਘੰਟੇ ਲੇਟ, ਪੰਜਾਬੀ ਕਲਾਕਾਰ Rana Ranbir ਵੀ ਹੋਏ ਪਰੇਸ਼ਾਨ (ਵੀਡੀਓ)
Friday, Mar 07, 2025 - 02:27 PM (IST)

ਐਂਟਰਟੇਨਮੈਂਟ ਡੈਸਕ- ਏਅਰ ਇੰਡੀਆ ਦੀ ਫਲਾਈਟ ਲੇਟ ਹੋਣ ਕਾਰਨ ਕਈ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਯਾਤਰੀਆਂ ਵਿਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਾਣਾ ਰਣਬੀਰ ਵੀ ਸ਼ਾਮਲ ਸਨ, ਜਿਨ੍ਹਾਂ ਨੇ ਇਸ ਘਟਨਾਕ੍ਰਮ ਦੀ ਵੀਡੀਓ ਰਿਕਾਰਡ ਕਰ ਲਈ। ਇਹ ਫਲਾਈਟ 1 ਜਾਂ 2 ਘੰਟੇ ਨਹੀਂ ਸਗੋਂ 12 ਘੰਟੇ ਲੇਟ ਸੀ। ਇਸ ਦੀ ਜਾਣਕਾਰੀ ਖੁਦ ਰਾਣਾ ਰਣਬੀਰ ਨੇ ਵੀਡੀਓ ਵਿਚ ਦਿੱਤੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਸ਼ੱਕੀ ਹਾਲਾਤ 'ਚ ਮੌਤ, ਸਿਰ 'ਚ ਵੱਜੀ ਹੋਈ ਸੀ ਗੋਲੀ
ਇਸ ਦੌਰਾਨ ਉਨ੍ਹਾਂ ਨੇ ਹੋਰ ਯਾਤਰੀਆਂ ਨਾਲ ਵੀ ਗੱਲਬਾਤ ਕੀਤੀ। ਇਕ ਬੱਚੇ ਨੂੰ ਉਨ੍ਹਾਂ ਨੇ ਪੁੱਛਿਆ ਕਿ ਕੀ ਦੁਬਾਰਾ ਏਅਰ ਇੰਡੀਆ ਦੀ ਫਲਾਈਟ ਵਿਚ ਸਫਰ ਕਰੇਗਾਂ, ਜਿਸ 'ਤੇ ਬੱਚੇ ਨੇ ਕਿਹਾ ਕਿ ਨਹੀਂ, ਮੈਂ ਤੁਰ ਕੇ ਹੀ ਆ ਜਾਵਾਂਗਾ। ਉਨ੍ਹਾਂ ਵੀਡੀਓ ਵਿਚ ਬੋਲਦੇ ਹੋਏ ਕਿਹਾ ਕਿ ਏਅਰ ਇੰਡੀਆ ਦਾ ਸਟਾਫ ਲੋਕਾਂ ਨੂੰ ਖੱਜਲ-ਖੁਆਰ ਕਰ ਰਿਹਾ ਹੈ, ਜਿਸ ਵਿਚ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਰਾਸ਼ਟਰੀ ਪੁਰਸਕਾਰ ਜੇਤੂ ਸੰਗੀਤ ਨਿਰਦੇਸ਼ਕ ਡੀ ਇਮਾਨ ਦਾ ਐਕਸ ਅਕਾਊਂਟ ਹੈਕ ਹੋ ਗਿਆ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8